ਬਲੱਡ ਪ੍ਰੈਸ਼ਰ ਘੱਟ ਹੋਣ ''ਤੇ ਇਨ੍ਹਾਂ ਘਰੇਲੂ ਨਸਖਿਆਂ ਦੀ ਕਰੋ ਵਰਤੋ

Friday, Jun 09, 2017 - 12:55 PM (IST)

ਬਲੱਡ ਪ੍ਰੈਸ਼ਰ ਘੱਟ ਹੋਣ ''ਤੇ ਇਨ੍ਹਾਂ ਘਰੇਲੂ ਨਸਖਿਆਂ ਦੀ ਕਰੋ ਵਰਤੋ

ਨਵੀਂ ਦਿੱਲੀ— ਕਈ ਲੋਕਾਂ ਨੂੰ ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸਮੱਸਿਆ ਹੁੰਦੀ ਹੈ। ਜ਼ਿਆਦਾ ਤਣਾਅ ਦੇ ਕਾਰਨ ਇਹ ਸਮੱਸਿਆ ਹੋ ਜਾਂਦੀ ਹੈ। ਕਈ ਵਾਰ ਤਾਂ ਲੋਕ ਕੰਮ 'ਚ ਇੰਨੇ ਰੁੱਝ ਜਾਂਦੇ ਹਨ ਕਿ ਉਸ ਵਲ ਧਿਆਨ ਹੀ ਨਹੀਂ ਦਿੰਦੇ ਪਰ ਇਸ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਬਲੱਡ ਪ੍ਰੈਸ਼ਰ ਘੱਟ ਹੋਣ ਕਾਰਨ ਸਰੀਰ 'ਚ ਖੂਨ ਸਾਰੇ ਅੰਗਾ ਤੱਕ ਨਹੀਂ ਪਹੁੰਚ ਪਾਉਂਦਾ। ਇਸ ਵਜ੍ਹਾ ਨਾਲ ਦਿਲ ਕਿਡਨੀ, ਫੇਫੜੇ ਅਤੇ ਦਿਮਾਗ ਪੂਰੀ ਤਰ੍ਹਾਂ ਨਾਲ ਕੰਮ ਨਹੀਂ ਕਰ ਪਾਉਂਦੇ। ਇਸ ਲਈ ਕੁਝ ਘਰੇਲੂ ਨੁਸਖੇ ਵਰਤ ਕੇ ਵੀ ਇਸ ਸਮੱੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। 
1. ਲਛਣ
- ਚੱਕਰ ਆਉਣਾ 
- ਬੇਹੋਸ਼ ਹੋਣਾ
- ਹੱਥ ਪੈਰ ਠੰਡੇ ਹੋਣਾ
ਉਪਾਅ
1. ਕੌਫੀ 
ਬਲੱਡ ਪ੍ਰੈਸ਼ਰ ਘੱਟ ਹੋਣ 'ਤੇ ਕੌਫੀ ਦੀ ਵਰਤੋ ਕਰਨਾ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਚਾਕਲੇਟ ਵੀ ਖਾ ਸਕਦੇ ਹੋ।
2. ਨਮਕ
ਨਮਕ ਵਾਲਾ ਪਾਣੀ ਪੀਓ ਇਸ 'ਚ ਸੋਡੀਅਮ ਹੋਣ ਦੇ ਕਾਰਨ ਵੀ ਬਲੱਡ ਪ੍ਰੈਸ਼ਰ ਸਹੀ ਹੋ ਜਾਂਦਾ ਹੈ।
3. ਨਿੰਬੂ ਪਾਣੀ
ਇਕ ਗਿਲਾਸ ਪਾਣੀ 'ਚ ਨਿੰਬੂ, ਨਮਕ ਅਤੇ ਚੀਨੀ ਮਿਲਾਕੇ ਪੀਣ ਨਾਲ ਵੀ ਲਾਭ ਹੋ ਸਕਦੇ ਹਨ। 
4. ਕਿਸ਼ਮਿਸ਼ 
30-40 ਕਿਸ਼ਮਿਸ਼ ਦੇ ਦਾਨਿਆਂ ਨੂੰ ਰਾਤ ਨੂੰ ਪਾਣੀ 'ਚ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਖਾਲੀ ਪੇਟ ਇਸ ਦੀ ਵਰਤੋ ਕਰਨ ਨਾਲ ਫਾਇਦਾ ਮਿਲਦਾ ਹੈ। 
5. ਤੁਲਸੀ ਦੇ ਪੱਤੇ 
ਇਸ 'ਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਮੋਜੂਦ ਹੁੰਦੇ ਹਨ। ਇਸ ਦੀ ਵਰਤੋ ਕਰਨ ਨਾਲ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ।


Related News