ਸੜੇ ਹੋਏ ਦਾ ਨਿਸ਼ਾਨ ਹਟਾਉਣ ਲਈ ਵਰਤੋਂ ਇਹ ਘਰੇਲੂ ਨੁਸਖੇ

09/07/2017 4:20:58 PM

ਨਵੀਂ ਦਿੱਲੀ— ਰਸੋਈ ਵਿਚ ਕੰਮ ਕਰਦੇ ਸਮੇਂ ਅਚਾਨਕ ਗਰਮ ਤਵੇ ਨੂੰ ਹੱਥ ਲਗਾਉਣ ਨਾਲ ਹੱਥ ਸੜ ਜਾਂਦਾ ਹੈ, ਜਿਸ ਨਾਲ ਚਮੜੀ 'ਤੇ ਜਲਣ ਅਤੇ ਛਾਲੇ ਪੈ ਜਾਂਦੇ ਹਨ। ਅਕਸਰ ਕਈ ਔਰਤਾਂ ਦੇ ਨਾਲ ਅਜਿਹਾ ਹੁੰਦਾ ਹੈ ਕਿ ਜਲੀ ਹੋਈ ਚਮੜੀ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੇ ਵਿਚ ਤੁਸੀਂ ਘਰ ਵਿਚ ਮੌਜੂਦ ਕਈ ਚੀਜ਼ਾਂ ਨਾਲ ਜਲਣ ਨੂੰ ਦੂਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਨ੍ਹਾਂ ਚੀਜ਼ਾਂ ਦੇ ਬਾਰੇ ਵਿਚ...
1. ਟੂਥਪੇਸਟ
ਸੜੀ ਹੋਈ ਚਮੜੀ 'ਤੇ ਟੂਥਪੇਸਟ ਲਗਾਓ। ਇਸ ਨਾਲ ਜਲਣ ਘੱਟ ਹੋਵੇਗੀ ਅਤੇ ਛਾਲੇ ਵੀ ਨਹੀਂ ਪੈਣਗੇ। 
2. ਠੰਡਾ ਪਾਣੀ
ਸਭ ਤੋਂ ਪਹਿਲਾਂ ਸੜੇ ਹੋਏ ਹਿੱਸੇ 'ਤੇ ਠੰਡਾ ਪਾਣੀ ਪਾਓ। ਠੰਡਾ ਪਾਣੀ ਪਾਉਣ ਨਾਲ ਜਲਣ ਘੱਟ ਹੋਣ ਲੱਗਦੀ ਹੈ। ਬਹਿਤਰ ਹੈ ਕਿ ਠੰਡੇ ਪਾਣੀ ਦੇ ਵਿਚ ਥੋੜ੍ਹੀ ਦੇਰ ਲਈ ਸੜੇ ਹੋਏ ਹਿੱਸੇ ਨੂੰ ਰੱਖੋ। 
3. ਹਲਦੀ
ਜਲੇ ਹੋਏ ਹਿੱਸੇ 'ਤੇ ਹਲਦੀ ਲਗਾਓ। ਇਸ ਨਾਲ ਦਰਦ ਘੱਟ ਹੋਵੇਗਾ ਅਤੇ ਆਰਾਮ ਮਿਲਦਾ ਹੈ। 
4. ਸ਼ਹਿਦ 
ਹੱਥ ਜਲਣ 'ਤੇ ਸ਼ਹਿਦ ਦੀ ਵਰਤੋਂ ਕਰੋ। ਸ਼ਹਿਦ ਵਿਚ ਤ੍ਰਿਫਲਾ ਪਾ ਕੇ ਲਗਾਉਣ ਨਾਲ ਜਲਣ ਘੱਟ ਹੁੰਦੀ ਹੈ। 
5. ਤਿਲ 
ਸੜੀ ਹੋਈ ਚਮੜੀ 'ਤੇ ਤਿਲ ਨੂੰ ਪੀਸ ਕੇ ਲਗਾਓ। ਇਸ ਨਾਲ ਜਲਣ ਅਤੇ ਦਰਦ ਘੱਟ ਹੋਵੇਗਾ। ਸੜੇ ਹੋਏਅ ਹਿੱਸੇ 'ਤੇ ਪਏ ਦਾਗ ਧੱਬੇ ਵੀ ਦੂਰ ਹੋਣਗੇ। 
6. ਨਾਰੀਅਲ ਦਾ ਤੇਲ
ਸੜੇ ਹੋਏ ਹਿੱਸੇ 'ਤੇ ਨਾਰੀਅਲ ਦਾ ਤੇਲ ਲਗਾਓ ਇਸ ਨੂੰ ਲਗਾਉਣ ਨਾਲ ਜਲਣ ਘੱਟ ਹੋਵੇਗੀ ਅਤੇ ਆਰਾਮ ਵੀ ਮਿਲੇਗਾ। 
7. ਤੁਲਸੀ
ਜਲੀ ਹੋਈ ਚਮੜੀ 'ਤੇ ਤੁਲਸੀ ਦਾ ਰਸ ਲਗਾਓ। ਇਸ ਨਾਲ ਸੜੇ ਦੇ ਬਾਅਦ ਨਿਸ਼ਾਨ ਨਹੀਂ ਪੈਂਦਾ।


Related News