ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜੀਰੇ ਦੇ ਪਾਣੀ ਦੀ ਕਰੋ ਵਰਤੋ

07/12/2017 1:41:43 PM

ਨਵੀਂ ਦਿੱਲੀ— ਜੀਰੇ ਦਾ ਇਸਤੇਮਾਲ ਸਾਰਿਆਂ ਘਰਾਂ ਵਿਚ ਕੀਤਾ ਜਾਂਦਾ ਹੈ ਇਸ ਨੂੰ ਖਾਣ ਨਾਲ ਖਾਣੇ ਦਾ ਸੁਆਗ ਦੋਗੁਣਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਜੀਰੇ ਵਿਚ ਮੋਜੂਦ ਐਂਟੀਆਕਸੀਡੇਂਟ ਅਤੇ ਹੋਰ ਪੋਸ਼ਟਿਕ ਤੱਤ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ ਪਰ ਜੇ ਜੀਰੇ ਦੇ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ ਸਰੀਰ ਨੂੰ ਕਾਫੀ ਫਾਇਦਾ ਹੁੰਦਾ ਹੈ। ਆਓ ਜਾਣਦੇ ਹਾਂ ਕਿਨ੍ਹਾਂ ਲੋਕਾਂ ਦੇ ਲਈ ਇਹ ਪਾਣੀ ਫਾਇਦੇਮੰਦ ਹੁੰਦਾ ਹੈ। 
ਜੀਰਾ ਪਾਣੀ ਬਣਾਉਣ ਦੀ ਵਿਧੀ
ਰਾਤ ਦੇ ਸਮੇਂ 2 ਚਮਚ ਜੀਰੇ ਨੂੰ 1 ਗਲਾਸ ਪਾਣੀ ਵਿਚ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਇਸ ਨੂੰ ਉਬਾਲ ਲਓ। ਇਸ ਪਾਣੀ ਨੂੰ ਖਾਲੀ ਪੇਟ ਪੀਣ ਨਾਲ ਫਾਇਦਾ ਹੁੰਦਾ ਹੈ। 
ਫਾਇਦੇ
1. ਹਾਰਟ ਦੀ ਸਮੱਸਿਆ
ਜੀਰੇ ਦੇ ਪਾਣੀ ਦੀ ਵਰਤੋਂ ਕਰਨ ਨਾਲ ਸਰੀਰ ਵਿਚ ਕੋਲੈਸਟਰੋਲ ਲੇਵਲ ਘੱਟ ਹੋ ਜਾਂਦਾ ਹੈ ਜੋ ਦਿਲ ਨੂੰ ਸਿਹਤਮੰਦ ਰੱਖਦਾ ਹੈ।
2. ਡਾਈਬੀਟੀਜ਼
ਇਹ ਸਰੀਰ ਵਿਚ ਬਲੱਡ ਸ਼ੂਗਰ ਲੇਵਲ ਨੂੰ ਸੰਤੁਲਿਤ ਰੱਖਦਾ ਹੈ ਜਿਸ ਨਾਲ ਡਾਈਬੀਟੀਜ਼ ਕੰਟਰੋਲ ਵਿਚ ਰਹਿੰਦੀ ਹੈ ਅਜਿਹੇ ਵਿਚ ਜਿਨ੍ਹਾਂ ਲੋਕਾਂ ਨੂੰ ਡਾਈਬੀਟੀਜ਼ ਦੀ ਸਮੱਸਿਆ ਹੋ ਜਾਂਦੀ ਹੈ ਉਨ੍ਹਾਂ ਨੂੰ ਇਸ ਪਾਣੀ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ।
3. ਮਾਸਪੇਸ਼ੀਆਂ ਵਿਚ ਦਰਦ
ਇਸ ਨਾਲ ਸਰੀਰ ਵਿਚ ਬਲੱਡ ਸਰਕੁਲੇਸ਼ਨ ਸਹੀ ਤਰੀਕੇ ਨਾਲ ਹੁੰਦਾ ਹੈ, ਜਿਸ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਦਰਦ ਵੀ ਨਹੀਂ ਹੁੰਦਾ। 
4. ਸਿਹਤਮੰਦ ਚਮੜੀ
ਜੀਰੇ ਦੇ ਪਾਣੀ ਦੀ ਵਰਤੋਂ ਕਰਨ ਨਾਲ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ ਚਮੜੀ 'ਤੇ  ਮੁਹਾਸੇ ਨਹੀਂ ਹੁੰਦੇ ਅਤੇ ਨਿਖਾਰ ਆਉਂਦਾ ਹੈ। 
5. ਪਾਚਨ ਸ਼ਕਤੀ
ਇਸ ਵਿਚ ਭਰਪੂਰ ਮਾਤਰਾ ਵਿਚ ਫਾਇਵਰ ਹੁੰਦੇ ਹਨ ਜੋ ਸਰੀਰ ਵਿਚ ਜਾ ਕੇ ਡਾਈਜੇਸ਼ਨ ਸਿਸਟਮ ਨੂੰ ਠੀਰ ਕਰਦੇ ਹਨ ਅਤੇ ਪੇਟ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ।
6. ਭਾਰ ਘੱਟ ਕਰੇ
ਇਸ ਪਾਣੀ ਦੀ ਵਰਤੋ ਨਾਲ ਸਰੀਰ ਵਿਚ ਮੈਟਾਬੋਲਿਜਮ ਵਧਣ ਲਗਦਾ ਹੈ, ਜਿਸ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ।
7. ਅਨੀਮੀਆ
ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਖੂਨ ਦੀ ਕਮੀ ਹੁੰਦੀ ਹੈ ਉਨ੍ਹਾਂ ਦੇ ਲਈ ਇਹ ਪਾਣੀ ਕਾਫੀ ਫਾਇਦੇਮੰਦ ਹੁੰਦਾ ਹੈ।
8. ਬਲੱਡ ਪ੍ਰੈਸ਼ਰ 
ਜੀਰੇ ਦੇ ਪਾਣੀ ਦੀ ਵਰਤੋਂ ਕਰਨ ਨਾਲ ਸਰੀਰ ਵਿਚ ਖੂਨ ਦਾ ਦੌਰਾ ਵਧਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਸੰਤੁਲਿਤ ਰਹਿੰਦਾ ਹੈ।


 


Related News