ਸ਼ਹਿਦ ਅਤੇ ਦਾਲਚੀਨੀ ਦੀ ਇਕੱਠੀ ਵਰਤੋਂ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Wednesday, Oct 31, 2018 - 03:58 PM (IST)

ਸ਼ਹਿਦ ਅਤੇ ਦਾਲਚੀਨੀ ਦੀ ਇਕੱਠੀ ਵਰਤੋਂ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਸ਼ਹਿਦ ਨੂੰ ਪ੍ਰਾਚੀਨ ਸਮੇਂ ਤੋਂ ਹੀ ਸਿਹਤ ਅਤੇ ਖੂਬਸੂਰਤੀ ਦੋਹਾਂ ਲਈ ਉਪਯੋਗੀ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਖਾਣੇ 'ਚ ਦਾਲਚੀਨੀ ਦੀ ਵਰਤੋਂ ਸੁਆਦ ਅਤੇ ਸਿਹਤ ਦੋਹਾਂ ਲਈ ਬਹੁਤ ਹੀ ਚੰਗੀ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦੋਹਾਂ ਨੂੰ ਜੇਕਰ ਇਕੱਠੇ ਖਾਦਾ ਜਾਵੇ ਤਾਂ ਸਰੀਰ ਨੂੰ ਕਿਵੇਂ ਫਾਇਦਾ ਮਿਲਦਾ ਹੈ? ਸ਼ਹਿਦ ਅਤੇ ਦਾਲਚੀਨੀ ਦਾ ਮਿਸ਼ਰਣ ਬਹੁਤ ਹੀ ਪ੍ਰਭਾਵੀ ਹੈ ਜਿਸ ਨਾਲ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਸ਼ਹਿਦ ਅਤੇ ਦਾਲਚੀਨੀ ਦੀ ਇਕੱਠੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
 

ਦਾਲਚੀਨੀ ਅਤੇ ਸ਼ਹਿਦ ਦਾ ਮਿਸ਼ਰਣ ਹਾਰਟ ਅਟੈਕ ਦੇ ਖਤਰੇ ਤੋਂ ਬਚਾਉਂਦਾ ਹੈ ਜੇਕਰ ਤੁਸੀਂ ਰੋਜ਼ਾਨਾ ਦਾਲਚੀਨੀ ਪਾਊਡਰ ਅਤੇ ਸ਼ਹਿਦ ਦੀ ਪੇਸਟ ਨੂੰ ਬ੍ਰੈਕਫਾਸਟ 'ਚ ਖਾਓਗੇ ਤਾਂ ਤੁਹਾਡਾ ਕੋਲੈਸਟਰੋਲ ਲੈਵਲ ਕੰਟਰੋਲ 'ਚ ਰਹਿੰਦਾ ਹੈ।

— ਦਾਲਚੀਨੀ ਅਤੇ ਸ਼ਹਿਦ ਨੂੰ ਮਿਲਾ ਕੇ ਰੋਜ਼ ਖਾਣ ਨਾਲ ਗਠੀਆ ਰੋਗ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

— ਰੋਜ਼ ਸਵੇਰੇ ਇਕ ਕੱਪ ਗਰਮ ਪਾਣੀ, ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।

— ਐਸੀਡਿਟੀ 'ਚ ਗਰਮ ਪਾਣੀ 'ਚ ਸ਼ਹਿਦ ਅਤੇ ਦਾਲਚੀਨੀ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ ਅਤੇ ਪਾਚਨ ਕਿਰਿਆ ਵੀ ਚੰਗੀ ਰਹਿੰਦੀ ਹੈ। 

— ਜ਼ਿਆਦਾ ਹੈਵੀ ਖਾਣਾ ਖਾ ਲਿਆ ਹੈ ਤਾਂ ਗਰਮ ਪਾਣੀ 'ਚ ਸ਼ਹਿਦ ਅਤੇ ਦਾਲਚੀਨੀ ਪਾਊਡਰ ਮਿਲਾ ਕੇ ਪੀਣ ਨਾਲ ਇਹ ਆਸਾਨੀ ਨਾਲ ਪਚ ਜਾਂਦਾ ਹੈ।

— ਭਾਰ ਘੱਟ ਕਰਨ ਲਈ ਤੁਸੀਂ ਇਸ ਨੂੰ ਚਾਹ 'ਚ ਮਿਲਾ ਕੇ ਵੀ ਪੀ ਸਕਦੇ ਹੋ।

— ਸਰਦੀ-ਜ਼ੁਕਾਮ 'ਚ ਵੀ ਇਸ ਨੂੰ ਗਰਮ ਪਾਣੀ 'ਚ ਸ਼ਹਿਦ ਅਤੇ ਦਾਲਚੀਨੀ ਪਾਊਡਰ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ। 

— ਸਰਦੀਆਂ 'ਚ ਜੇਕਰ ਠੰਡ ਦੀ ਵਜ੍ਹਾ ਨਾਲ ਸਿਰਦਰਦ ਹੋ ਰਿਹਾ ਹੈ ਤਾਂ ਦਾਲਚੀਨੀ ਪਾਊਡਰ ਦਾ ਲੇਪ ਲਗਾਉਣਾ ਫਾਇਦੇਮੰਦ ਹੁੰਦਾ ਹੈ। 

— ਨਿਯਮਿਤ ਰੂਪ 'ਚ ਸ਼ਹਿਦ ਅਤੇ ਦਾਲਚੀਨੀ ਦੀ ਵਰਤੋਂ ਕਰਨ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ।


Related News