ਪਿੱਤੇ ਦੀ ਪੱਥਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਰਤੋਂ ਇਹ ਘਰੇਲੂ ਨੁਸਖੇ

01/16/2018 12:32:47 PM

ਨਵੀਂ ਦਿੱਲੀ— ਪਿੱਤੇ ਦੀ ਪੱਥਰੀ ਇਕ ਬਹੁਤ ਹੀ ਦਰਦ ਵਾਲੀ ਬੀਮਾਰੀ ਹੈ, ਜੋ ਜ਼ਿਆਦਾਤਰ ਲੋਕਾਂ ਨੂੰ ਹੁੰਦੀ ਹੈ। ਪਿੱਤੇ ਦੀ ਪੱਥਰੀ ਦਾ ਨਿਰਾਮਣ ਪਿੱਤੇ 'ਚ ਕੋਲੈਸਟਰੋਲ ਅਤੇ ਬਿਲਰੁਬਿਨ ਦੀ ਮਾਤਰਾ ਵਧ ਜਾਣ 'ਤੇ ਹੁੰਦਾ ਹੈ। ਪਿੱਤੇ 'ਚ ਪੱਥਰੀ ਹੋਣ 'ਤੇ ਪੇਟ 'ਚ ਨਾ ਸਹਿਨ ਹੋਣ ਵਾਲਾ ਦਰਦ ਹੁੰਦਾ ਹੈ। ਰੋਗੀ ਨੂੰ ਖਾਣਾ ਪਚਾਉਣ 'ਚ ਬਹੁਤ ਹੀ ਮੁਸ਼ਕਿਲ ਆਉਂਦੀ ਹੈ। ਇਸ ਤੋਂ ਇਲਾਵਾ ਪੇਟ 'ਚ ਭਾਰੀਪਨ ਅਤੇ ਉਲਟੀ ਵੀ ਹੋ ਸਕਦੀ ਹੈ। ਬਹੁਤ ਸਾਰੇ ਲੋਕਾਂ ਨੂੰ ਪਿੱਤੇ ਦੀ ਪੱਥਰੀ ਦੇ ਸ਼ੁਰੂਆਤੀ ਲੱਛਣਾਂ ਦੇ ਬਾਰੇ 'ਚ ਨਹੀਂ ਪਤਾ ਹੁੰਦਾ। ਜੇ ਪਤਾ ਚਲ ਵੀ ਜਾਵੇ ਤਾਂ ਡਾਕਟਰ ਆਪਰੇਸ਼ਨ ਦੀ ਸਲਾਹ ਦਿੰਦਾ ਹੈ। ਜੋ ਬਿਲਕੁਲ ਠੀਕ ਵੀ ਹੈ ਪਰ ਆਪਰੇਸ਼ਨ ਦਾ ਨਾਮ ਸੁਣਦੇ ਹੀ ਰੋਗੀ ਡਰ ਜਾਂਦਾ ਹੈ ਅਤੇ ਇਸ ਰੋਗ ਦੇ ਪ੍ਰਤੀ ਲਾਪਰਵਾਹੀ ਵਰਤਣ ਲੱਗਦਾ ਹੈ ਪਰ ਜੇ ਤੁਸੀਂ ਜਾਂ ਤੁਹਾਡਾ ਕੋਈ ਸਬੰਧੀ ਇਸ ਰੋਗ ਨਾਲ ਲੜ ਰਿਹਾ ਹੈ ਤਾਂ ਆਪਰੇਸ਼ਨ ਤੋਂ ਪਹਿਲਾਂ ਕੁਝ ਘਰੇਲੂ ਨੁਸਖੇ ਅਪਣਾ ਕੇ ਦੇਖੋ। ਇਨ੍ਹਾਂ ਦੀ ਮਦਦ ਨਾਲ ਤੁਹਾਨੂੰ ਪਿੱਤੇ ਦੀ ਪੱਥਰੀ ਦੇ ਦਰਦ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਜਾਵੇਗਾ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਐੱਪਲ ਸਾਈਡਰ ਵਿਨੇਗਰ
ਸੇਬ ਦੇ ਰਸ 'ਚ ਐੱਪਲ ਸਾਈਡਰ ਵਿਨੇਗਰ ਦਾ ਇਕ ਵੱਡਾ ਚੱਮਚ ਮਿਲਾ ਕੇ ਰੋਜ਼ਾਨਾ ਦਿਨ 'ਚ ਇਕ ਵਾਰ ਖਾਓ। ਇਸ 'ਚ ਮੌਜੂਦ ਮੇਲਿਕ ਐਸਿਡ ਅਤੇ ਵਿਨੇਗਰ ਲੀਵਰ ਨੂੰ ਪਿੱਤੇ 'ਚ ਕੋਲੈਸਟਰੋਲ ਬਣਾਉਣ ਤੋਂ ਰੋਕਦਾ ਹੈ। ਇਸ ਦੀ ਵਰਤੋਂ ਨਾਲ ਪੱਥਰੀ ਨਾਲ ਹੋਣ ਵਾਲੀ ਦਰਦ ਵੀ ਘੱਟ ਹੋ ਜਾਂਦੀ ਹੈ। 

PunjabKesari
2. ਨਾਸ਼ਪਤੀ
ਪਿੱਤੇ ਦੀ ਪੱਥਰੀ ਤੋਂ ਪ੍ਰੇਸ਼ਾਨ ਰੋਗੀ ਲਈ ਨਾਸ਼ਪਤੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ 'ਚ ਮੌਜੂਦ ਪੈਕਟਿਨ ਪਿੱਤੇ ਦੀ ਪੱਥਰੀ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। 

PunjabKesari
3. ਚੁਕੰਦਰ ਅਤੇ ਗਾਜਰ ਦਾ ਰਸ
ਚੁਕੰਦਰ, ਖੀਰਾ ਅਤੇ ਗਾਜਰ ਦਾ ਰਸ ਮਿਲਾ ਕੇ ਪੀਣ ਨਾਲ ਪਿੱਤੇ ਦੀ ਥੈਲੀ ਸਾਫ ਅਤੇ ਮਜ਼ਬੂਤ ਹੁੰਦੀ ਹੈ। ਨਾਲ ਹੀ ਪੱਥਰੀ ਤੋਂ ਵੀ ਆਰਾਮ ਮਿਲਦਾ ਹੈ। 

PunjabKesari
4. ਪੁਦੀਨਾ
ਪੁਦੀਨਾ ਪਾਚਨ ਨੂੰ ਦਰੁਸਤ ਤਾਂ ਰੱਖਦਾ ਹੈ ਨਾਲ ਹੀ ਇਸ 'ਚ ਮੌਜੂਦ ਟੇਰਪੇਨ ਨਾਮ ਦਾ ਕੁਦਰਤੀ ਤੱਤ ਪਿੱਤੇ ਦੀ ਪੱਥਰੀ ਨੂੰ ਘੁਲਣ 'ਚ ਮਦਦ ਕਰਦਾ ਹੈ। ਪਿੱਤੇ ਦੀ ਪੱਥਰੀ ਦੇ ਰੋਗੀ ਨੂੰ ਪੁਦੀਨੇ ਦੀ ਚਾਹ ਬਣਾ ਕੇ ਪਿਲਾਓ ਇਸ ਨਾਲ ਕਾਫੀ ਫਾਇਦਾ ਮਿਲੇਗਾ। 

PunjabKesari5. ਨਿੰਬੂ ਦਾ ਰਸ
ਨਿੰਬੂ ਦਾ ਰਸ ਲੀਵਰ 'ਚ ਕੋਲੈਸਟਰੋਲ ਨੂੰ ਬਣਨ ਤੋਂ ਰੋਕਦਾ ਹੈ। ਰੋਜ਼ਾਨਾ 4 ਨਿੰਬੂ ਦਾ ਰਸ ਕੱਢ ਕੇ ਖਾਲੀ ਪੇਟ ਪੀਓ। ਇਸ ਤਰ੍ਹਾਂ ਨਿੰਬੂ ਰਸ ਨੂੰ ਹਫਤੇ ਤਕ ਲੈਣ ਨਾਲ ਪੱਥਰੀ ਦੀ ਸਮੱਸਿਆ ਆਸਾਨੀ ਨਾਲ ਦੂਰ ਹੋਵੇਗੀ। 

PunjabKesari

6. ਲਾਲ ਸ਼ਿਮਲਾ ਮਿਰਚ
ਲਾਲ ਸ਼ਿਮਲਾ ਮਿਰਚ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਹੁੰਦਾ ਹੈ। ਇਹ ਵਿਟਾਮਿਨ ਦੀ ਸਮੱੱਸਿਆ 'ਚ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਲਈ ਪਿੱਤੇ ਦੀ ਪੱਥਰੀ ਦੇ ਰੋਗੀ ਨੂੰ ਆਪਣੀ ਡਾਈਟ 'ਚ ਸ਼ਿਮਲਾ ਮਿਰਚ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਲਗਭਗ 95 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ। 

PunjabKesari
7. ਵਾਈਨ
ਇਕ ਰਿਸਰਚ 'ਚ ਵੀ ਦੱਸਿਆ ਗਿਆ ਹੈ ਕਿ ਵਾਈਨ ਨਾਲ ਵੀ ਪਿੱਤੇ ਦੀ ਪੱਥਰੀ ਤੋਂ ਨਿਜਾਤ ਪਾਈ ਜਾ ਸਕਦੀ ਹੈ। ਉਨ੍ਹਾਂ ਦੇ ਮੁਤਾਬਕ 1/2 ਗਲਾਸ ਵਾਈਨ ਪੀਣ ਨਾਲ ਪਿੱਤੇ ਦੀ ਪੱਥਰੀ ਨੂੰ 40 ਪ੍ਰਤੀਸ਼ਤ ਤਕ ਘੱਟ ਕੀਤਾ ਜਾ ਸਕਦਾ ਹੈ। 

PunjabKesari


Related News