ਯੂਰਿਨ ਦੀ ਬਦਬੂ ਤੋਂ ਹੋ ਪਰੇਸ਼ਾਨ ਤਾਂ ਵਰਤੋ ਇਹ ਘਰੇਲੂ ਨੁਸਖੇ

07/15/2017 5:13:02 PM

ਨਵੀਂ ਦਿੱਲੀ— ਸਰੀਰ ਵਿਚ ਜ਼ਹਿਰੀਲੇ ਪਦਾਰਥ ਯੂਰਿਨ ਦੇ ਰਸਤੇ ਬਾਹਰ ਨਿਕਲਦੇ ਹਨ, ਜਿਸ ਕਾਰਨ ਉਸ ਵਿਚੋਂ ਬਦਬੂ ਆਉਂਦੀ ਹੈ। ਇਸ ਤੋਂ ਇਲਾਵਾ ਜਦੋਂ ਵੀ ਸਰੀਰ ਵਿਚ ਗਰਮੀ ਪੈ ਜਾਵੇ ਜਾਂ ਸ਼ਰਾਬ ਦੀ ਵਰਤੋ ਕੀਤੀ ਹੋਵੇ ਤਾਂ ਵੀ ਯੂਰਿਨ ਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਉਸ ਵਿਚੋਂ ਬਦਬੂ ਆਉਂਦੀ ਹੈ ਪਰ ਹਮੇਸ਼ਾ ਯੂਰਿਨ ਵਿਚੋਂ ਬਦਬੂ ਆਉਣ ਲੱਗੇ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਕੁਝ ਘਰੇਲੂ ਤਰੀਕਿਆਂ ਨੂੰ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 
ਕਾਰਨ
- ਮਸਾਲੇਦਾਰ ਖਾਣਾ
- ਸ਼ਰਾਬ ਦੀ ਵਰਤੋ
- ਡਾਈਬੀਟੀਜ਼
- ਗਰਭਵਤੀ ਹੋਣ ਦੀ ਵਜ੍ਹਾ ਨਾਲ
- ਸਾਫ-ਸਫਾਈ
ਘਰੇਲੂ ਨੁਸਖੇ
1. ਹਾਈਡ੍ਰੇਟ ਰਹੋ
ਜਦੋਂ ਵੀ ਯੂਰਿਨ ਦਾ ਰੰਗ ਪੀਲਾ ਹੋ ਜਾਵੇ ਅਤੇ ਉਸ ਵਿਚੋਂ ਬਦਬੀ ਆਉਣ ਲੱਗੇ ਤਾਂ ਸਮਝ ਲਓ ਕਿ ਸਰੀਰ ਵਿਚ ਪਾਣੀ ਦੀ ਕਮੀ ਹੋ ਗਈ ਹੈ। ਇਸ ਲਈ ਖੂਬ ਪਾਣੀ ਪੀਓ ਅਤੇ ਸਰੀਰ ਨੂੰ ਹਾਈਡ੍ਰੇਟ ਰੱਖੋ। 
2. ਪਾਣੀ ਵਿਚ ਮਿਲਾਓ ਬੇਕਿੰਗ ਸੋਡਾ
ਇਸ ਲਈ 1 ਗਲਾਸ ਪਾਣੀ ਵਿਚ 1 ਛੋਟਾ ਚਮਚ ਬੇਕਿੰਗ ਸੋਡਾ ਮਿਲਾ ਕੇ ਪੀ ਲਓ। ਇਸ ਨਾਲ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਣਗੇ ਅਤੇ ਯੂਰਿਨ ਦੀ ਬਦਬੂ ਵੀ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਗੁਰਦੇ ਦੀ ਪੱਥਰੀ ਦੀ ਸਮੱਸਿਆ ਹੈ ਜਾਂ ਯੂਰਿਕ ਐਸਿਡ ਦੀ ਸਮੱਸਿਆ ਹੈ ਉਨ੍ਹਾਂ ਨੂੰ ਵੀ ਪਾਣੀ ਵਿਚ ਬੇਕਿੰਗ ਸੋਡਾ ਮਿਲਾ ਕੇ ਪੀਣਾ ਚਾਹੀਦਾ ਹੈ।
3. ਸੇਬ ਦਾ ਸਿਰਕਾ
ਪਾਣੀ ਵਿਚ ਥੋੜ੍ਹਾ ਜਿਹਾ ਸੇਬ ਦਾ ਸਿਰਕਾ ਮਿਲਾਓ ਇਸ ਨੂੰ ਪੀਣ ਨਾਲ ਫਾਇਦਾ ਹੁੰਦਾ ਹੈ। ਦਿਨ ਵਿਚ 3 ਵਾਰ ਇਸ ਡ੍ਰਿੰਕ ਨੂੰ ਪੀਣ ਨਾਲ ਯੂਰਿਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
4. ਡਾਕਟਰੀ ਸਹਾਇਤਾ
ਇਹ ਘਰੇਲੂ ਤਰੀਕੇ ਅਪਣਾਉਣ ਦੇ ਬਾਅਦ ਵੀ ਜੇ ਯੂਰਿਨ ਦੀ ਬਦਬੂ ਦੂਰ ਨਾ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।


Related News