ਸਰੀਰ ਨੂੰ ਇਨ੍ਹਾਂ ਬੀਮਾਰੀਆਂ ਤੋਂ ਦੂਰ ਰੱਖਦਾ ਹੈ ਹਲਦੀ ਵਾਲਾ ਦੁੱਧ

11/11/2018 1:31:31 PM

ਜਲੰਧਰ— ਹਲਦੀ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਹਲਦੀ ਭੋਜਨ ਦੇ ਸੁਆਦ ਵਧਾਉਣ ਦੇ ਨਾਲ-ਨਾਲ ਸਰੀਰ ਨੂੰ ਵੀ ਕਈ ਬੀਮਾਰੀਆਂ ਤੋਂ ਦੂਰ ਰੱਖਦੀ ਹੈ। ਇਸ 'ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਨੂੰ ਸਿਹਤਮੰਦ ਬਣਾਈ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਸਿਰਫ ਹਲਦੀ ਹੀ ਨਹੀਂ ਸਗੋਂ ਦੁੱਧ 'ਚ ਹਲਦੀ ਮਿਲਾ ਕੇ ਪੀਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਦੁੱਧ 'ਚ ਹਲਦੀ ਮਿਲਾ ਕੇ ਪੀਣ ਨਾਲ ਸਾਡਾ ਸਰੀਰ ਕਈ ਖਤਰਨਾਕ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।
- ਹੱਡੀਆਂ ਮਜਬੂਤ
ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਪੂਰੀ ਹੁੰਦੀ ਹੈ ਅਤੇ ਹਰ ਸਮੇਂ ਸਾਡੇ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ।
- ਗਠੀਏ ਤੋਂ ਆਰਾਮ
ਹਲਦੀ ਵਾਲਾ ਦੁੱਧ ਪੀਣ ਨਾਲ ਗਠੀਏ ਕਾਰਨ ਜੋੜਾਂ 'ਚ ਹੋਣ ਵਾਲੀ ਦਰਦ ਠੀਕ ਹੁੰਦੀ ਹੈ। ਇਸ ਨਾਲ ਜੋੜਾਂ 'ਚ ਲਚਕੀਲਾਪਣ ਬਣਿਆ ਰਹਿੰਦਾ ਹੈ।
- ਕੰਨ ਦਰਦ ਤੋਂ ਰਾਹਤ
ਹਲਦੀ ਵਾਲੇ ਦੁੱਧ ਦੇ ਸੇਵਨ ਨਾਲ ਕੰਨ 'ਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ।
- ਲਿਵਰ ਮਜਬੂਤ
ਹਲਦੀ ਵਾਲਾ ਦੁੱਧ ਲਿਵਰ ਨੂੰ ਮਜਬੂਤ ਬਣਾਉਂਦਾ ਹੈ ਅਤੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ।
- ਤਣਾਅ ਮੁਕਤ
ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ ਅਤੇ ਸਰੀਰ ਤਣਾਅ ਮੁਕਤ ਰਹਿੰਦਾ ਹੈ।


manju bala

Content Editor

Related News