ਮਾਹਵਾਰੀ ਦੇ ਦਰਦ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ

Sunday, Dec 01, 2024 - 12:56 PM (IST)

ਮਾਹਵਾਰੀ ਦੇ ਦਰਦ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ

ਹੈਲਥ ਡੈਸਕ - ਔਰਤਾਂ ਨੂੰ ਹਰ ਮਹੀਨੇ ਚਾਰ ਤੋਂ ਪੰਜ ਦਿਨ ਮਾਹਵਾਰੀ ਦੌਰਾਨ ਅਸਹਿਜ ਦਰਦ ’ਚੋਂ ਲੰਘਣਾ ਪੈਂਦਾ ਹੈ। ਇਸ ਦੌਰਾਨ ਔਰਤਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਪੇਟ ਦਰਦ, ਸਿਰ ਦਰਦ, ਕੜੱਲ, ਕਮਰ ਦਰਦ, ਮੂਡ ਸਵਿੰਗ ਆਦਿ ਸਮੱਸਿਆਵਾਂ ਤੋਂ ਗੁਜ਼ਰਨਾ ਪੈਂਦਾ ਹੈ। ਦਰਅਸਲ, ਅੱਜ ਕੱਲ੍ਹ ਸਾਡੀ ਜੀਵਨ ਸ਼ੈਲੀ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਬਹੁਤ ਖਰਾਬ ਹੋ ਗਈ ਹੈ। ਜਿਸ ਕਾਰਨ ਮਾਹਵਾਰੀ ਦੌਰਾਨ ਸਮੱਸਿਆਵਾਂ ਵਧਣ ਲੱਗਦੀਆਂ ਹਨ। ਅਕਸਰ ਤੁਸੀਂ ਕਈ ਔਰਤਾਂ ਨੂੰ ਦਰਦ ਨਿਵਾਰਕ ਦਵਾਈਆਂ ਲੈਂਦੇ ਦੇਖਿਆ ਹੋਵੇਗਾ। ਹਾਲਾਂਕਿ, ਇਹ ਦਵਾਈਆਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਅੱਜ ਅਸੀਂ ਤੁਹਾਨੂੰ ਮਾਹਵਾਰੀ ਦੇ ਅਸਹਿ ਦਰਦ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਖਾਸ ਗੱਲ ਇਹ ਹੈ ਕਿ ਇਹ ਤੁਹਾਨੂੰ ਕੋਈ ਸਾਈਡ ਇਫੈਕਟ ਨਹੀਂ ਦੇਵੇਗਾ। ਆਓ ਜਾਣਦੇ ਹਾਂ ਵਿਸਥਾਰ ਨਾਲ-

ਪੜ੍ਹੋ ਇਹ ਵੀ ਖਬਰ - ਸਰਦੀਆਂ 'ਚ ਤਾਕਤ ਵਧਾਉਣ ਦੇ ਸ਼ੌਕੀਨ ਨੌਜਵਾਨ ਅਤੇ ਬਜ਼ੁਰਗ ਜ਼ਰੂਰ ਬਣਵਾਓ ਇਹ ਕਾਰਗਰ ਦੇਸੀ ਫਾਰਮੂਲਾ

ਹਾਟ ਵਾਟਰ ਬੈਗ ਨਾਲ ਕਰੋ ਸਿਕਾਈ
- ਗਰਮ ਪਾਣੀ ਦੀ ਥੈਲੀ ਨਾਲ ਪੇਟ ਦੀ ਸਿਕਾਈ ਕਰਨ ਨਾਲ ਹੇਠਲੇ ਹਿੱਸੇ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਵੀ ਬਿਹਤਰ ਹੁੰਦਾ ਹੈ। ਇਹ ਉਪਾਅ ਕੜੱਲ ਨੂੰ ਘੱਟ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਨੂੰ ਕੁਦਰਤੀ ਦਰਦ ਨਿਵਾਰਕ ਮੰਨਿਆ ਜਾਂਦਾ ਹੈ।

ਅਦਰਤ ਵੀ ਕਾਰਗਰ 
- ਮਾਹਵਾਰੀ ਦੇ ਦਰਦ ਤੋਂ ਰਾਹਤ ਪਾਉਣ ਲਈ ਅਦਰਕ ਇਕ ਵਧੀਆ ਬਦਲ ਹੈ। ਦਰਦ ਤੋਂ ਤੁਰੰਤ ਰਾਹਤ ਪਾਉਣ ਲਈ ਅਦਰਕ ਦੇ ਕੁਝ ਟੁਕੜਿਆਂ ਨੂੰ ਇਕ ਕੱਪ ਪਾਣੀ 'ਚ ਉਬਾਲ ਕੇ ਦਿਨ 'ਚ ਤਿੰਨ ਵਾਰ ਭੋਜਨ ਤੋਂ ਬਾਅਦ ਪੀਓ। ਇਸ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ।

ਪੜ੍ਹੋ ਇਹ ਵੀ ਖਬਰ - ਸਰੀਰ ’ਚ ਦਿਸ ਰਹੇ ਹਨ ਅਜਿਹੇ ਲੱਛਣ ਤਾਂ ਹੋ ਸਕਦੀ ਹੈ ਇਹ ਭਿਆਨਕ ਬਿਮਾਰੀ, ਰਹੋ ਸਾਵਧਾਨ

ਹਲਦੀ ਵਾਲਾ ਦੁੱਧ
- ਹਲਦੀ ’ਚ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਕਿਸੇ ਵੀ ਦਰਦ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ ਅਤੇ ਜ਼ਖ਼ਮਾਂ ਨੂੰ ਠੀਕ ਕਰਨ ’ਚ ਵੀ ਮਦਦ ਕਰਦੇ ਹਨ। ਮਾਹਵਾਰੀ ਦੇ ਦਰਦ ਤੋਂ ਰਾਹਤ ਪਾਉਣ ਲਈ ਇਕ ਗਲਾਸ ਦੁੱਧ ਵਿਚ ਅੱਧਾ ਚਮਚ ਹਲਦੀ ਮਿਲਾ ਕੇ ਉਬਾਲੋ। ਇਸ ਨੂੰ ਕੋਸੇ ਹੋਣ 'ਤੇ ਪੀਓ ਇਹ ਮਾਹਵਾਰੀ ਦੇ ਦਰਦ ਨੂੰ ਘੱਟ ਕਰਨ ਦਾ ਵਧੀਆ ਤਰੀਕਾ ਹੈ।

ਅਜਵਾਇਨ ਹੈ ਫਾਇਦੇਮੰਦ
- ਮਾਹਵਾਰੀ ਦੌਰਾਨ ਅਜਵਾਇਨ ਬਹੁਤ ਫਾਇਦੇਮੰਦ ਹੋ ਸਕਦੀ ਹੈ। ਇਨ੍ਹਾਂ ਦਿਨਾਂ 'ਚ ਅਕਸਰ ਔਰਤਾਂ 'ਚ ਗੈਸਟਿਕ ਦੀ ਸਮੱਸਿਆ ਵੱਧ ਜਾਂਦੀ ਹੈ, ਜਿਸ ਕਾਰਨ ਪੇਟ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਅੱਧਾ ਚਮਚ ਅਜਵਾਇਨ ਅਤੇ ਅੱਧਾ ਚਮਚ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਖਾਣ ਨਾਲ ਤੁਰੰਤ ਆਰਾਮ ਮਿਲਦਾ ਹੈ।

ਪੜ੍ਹੋ ਇਹ ਵੀ ਖਬਰ - ਸਿਰਹਾਣੇ ਹੇਠਾਂ ਮੋਬਾਈਲ ਰੱਖ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀਆਂ ਹਨ ਗੰਭੀਰ ਬਿਮਾਰੀਆਂ

ਸੇਂਧਾ ਨਮਕ ਅਤੇ ਪਾਣੀ
- ਨਮਕ ਵਾਲਾ ਪਾਣੀ ਪੀਣ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ। ਇਕ ਗਲਾਸ ਕੋਸੇ ਪਾਣੀ ’ਚ ਨਮਕ ਮਿਲਾ ਕੇ ਪੀਓ। ਇਹ ਸਰੀਰ ਨੂੰ ਜ਼ਰੂਰੀ ਖਣਿਜ ਪ੍ਰਦਾਨ ਕਰਦਾ ਹੈ ਅਤੇ ਦਰਦ ਨੂੰ ਘੱਟ ਕਰਦਾ ਹੈ।

ਪਪਤੀ ਵੀ ਦਰਦ ਨੂੰ ਘਟਾਉਂਦੈ
ਮਾਹਵਾਰੀ ਦੇ ਦੌਰਾਨ ਗਲਤ ਪ੍ਰਵਾਹ ਕਾਰਨ ਜ਼ਿਆਦਾਤਰ ਔਰਤਾਂ ਨੂੰ ਦਰਦ ਹੋਣ ਲੱਗਦਾ ਹੈ। ਅਜਿਹੇ 'ਚ ਪਪੀਤੇ ਨੂੰ ਰਾਮਬਾਣ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਮਾਹਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਪਪੀਤਾ ਜ਼ਰੂਰ ਖਾਓ। ਇਸ ਨਾਲ ਵਹਾਅ ’ਚ ਸੁਧਾਰ ਹੋਵੇਗਾ ਅਤੇ ਦਰਦ ਤੋਂ ਵੀ ਰਾਹਤ ਮਿਲੇਗੀ। 

ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News