ਸਿਰਦਰਦ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਤੇਜ਼ ਪੱਤੇ ਦਾ ਇਹ ਨੁਸਖਾ

04/26/2018 12:15:28 PM

ਨਵੀਂ ਦਿੱਲੀ— ਭਾਰਤੀ ਰਸੋਈ 'ਚ ਖਾਣੇ ਦੇ ਲਈ ਮਸਾਲਿਆਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ।ਮਸਾਲਿਆਂ ਤੋਂ ਹੀ ਸਾਨੂੰ ਸਾਡੇ ਖਾਣੇ ਦੀ ਪਹਿਚਾਨ ਹੁੰਦੀ ਹੈ। ਇਹ ਖਾਣੇ ਦਾ ਸੁਆਦ ਵਧਾਉਂਦੇ ਹਨ ਪਰ ਸਿਹਤ ਲਈ ਵੀ ਇਹ ਬਹੁਤ ਗੁਣਕਾਰੀ ਹੁੰਦੇ ਹਨ। ਇਨ੍ਹਾਂ ਵਿਚੋਂ ਇਕ ਹੈ ਤੇਜ਼ਪੱਤਾ ਇਸ ਦੀ ਵਰਤੋਂ ਆਯੁਰਵੇਦਿਕ ਔਸ਼ਧੀ ਦੇ ਰੂਪ 'ਚ ਵੀ ਕੀਤੀ ਜਾਂਦੀ ਹੈ। ਚੌਲ, ਬਿਰਿਆਨੀ, ਚਿਕਨ ਦੇ ਇਲਾਵਾ ਇਹ ਹੋਰ ਵੀ ਬਹੁਤ ਸਬਜ਼ੀਆਂ ਲਈ ਵਰਤੋਂ 'ਚ ਲਿਆਇਆ ਜਾਂਦਾ ਹੈ। ਇਸ ਦੇ ਸੁੱਕੇ ਪੱਤੇ ਸਬਜ਼ੀ 'ਚ ਬਹੁਤ ਹੀ ਚੰਗੀ ਖੂਸ਼ਬੂ ਦਿੰਦੇ ਹਨ। ਇਸ 'ਚ ਲਗਭਗ 81 ਤੱਤ ਮੌਜੂਦ ਹੁੰਦੇ ਹਨ ਜੋ ਕਿ ਕਿਸੇ ਨਾ ਕਿਸੇ ਰੂਪ 'ਚ ਸਿਹਤ ਨੂੰ ਫਾਇਦਾ ਪਹੁੰਚਾਉਂਦੇ ਹਨ। ਕਾਰਬੋਹਾਈਡ੍ਰੇਟਸ, ਪ੍ਰੋਟੀਨ, ਵਿਟਾਮਿਨ ਏ, ਸੀ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ,ਆਇਰਨ ਮੈਗਨੀਜ਼, ਫਾਸਫੋਰਸ, ਜਿੰਕ, ਆਦਿ ਵਰਗੇ ਹੋਰ ਵੀ ਕਈ ਤੱਤਾਂ ਨਾਲ ਭਰਪੂਰ ਇਹ ਤੇਜ਼ਪੱਤਾ ਡਾਇਬਿਟੀਜ਼, ਖਾਂਸੀ, ਜੁਕਾਮ, ਜੋੜਾਂ ਦੇ ਦਰਦ ਆਦਿ ਤੋਂ ਛੁਟਕਾਰਾ ਪਾਉਣ 'ਚ ਵੀ ਕਾਰਗਾਰ ਹੁੰਦੇ ਹਨ।
ਤੇਜ਼ ਪੱਤੇ ਦੀ ਵਰਤੋਂ ਦਾ ਤਰੀਕਾ
ਇਸ ਤੇਲ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ 250 ਗ੍ਰਾਮ ਜੈਤੂਨ ਦੇ ਤੇਲ 'ਚ 30 ਗ੍ਰਾਮ ਤੇਜ਼ ਪੱਤਾ ਭਿਓਂ ਕੇ ਰੱਖ ਦਿਓ। ਫਿਰ ਇਸ ਮਿਸ਼ਰਣ ਨੂੰ ਇਕ ਬੋਤਲ 'ਚ ਭਰ ਕੇ ਦੋ ਹਫਤਿਆਂ ਲਈ ਕਿਸੇ ਹਨੇਰੇ ਵਾਲੀ ਥਾਂ 'ਤੇ ਰੱਖ ਦਿਓ। ਦੋ ਹਫਤੇ ਬਾਅਦ ਇਸ ਤੇਲ ਨੂੰ ਕਿਸੇ ਕੱਪੜੇ ਨਾਲ ਛਾਣ ਕੇ ਦੂਜੀ ਬੋਤਲ 'ਚ ਰੱਖ ਲਓ। ਫਿਰ ਜਦੋਂ ਵੀ ਸਿਰ ਦਰਦ ਹੋਵੇ ਤਾਂ ਇਸ ਤੇਲ ਦੀ ਵਰਤੋਂ ਕਰੋ।
ਤੇਜ਼ਪੱਤੇ ਦੇ ਫਾਇਦੇ
1.
ਸਿਰਦਰਦ 'ਚ ਇਸ ਦੀ ਵਰਤੋਂ ਕੀਤੀ ਜਾਣ ਵਾਲੀ ਦਵਾਈ ਐਸਪਰਿਨ ਦੀ ਥਾਂ 'ਤੇ ਤੇਜ਼ ਪੱਤੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਦਰਦ ਨਿਵਾਰਕ ਦੀ ਤਰ੍ਹਾਂ ਕੰਮ ਕਰਦਾ ਹੈ।
2. ਇਹ ਪੇਟ 'ਚ ਵੀ ਬਹੁਤ ਹੀ ਲਾਭਕਾਰੀ ਹੁੰਦਾ ਹੈ ਨਾਲ ਹੀ ਇਹ ਭੁੱਖ ਨੂੰ ਵਧਾਉਣ 'ਚ ਵੀ ਮਦਦਗਾਰ ਹੁੰਦਾ ਹੈ।
3. ਚਮੜੀ ਸਬੰਧੀ ਕਈ ਸਮੱਸਿਆਵਾਂ ਜਿਵੇਂ ਮੁਹਾਸੇ, ਰੋਮਛਿੱਦਰਾਂ ਦਾ ਬੰਦ ਹੋਣਾ ਆਦਿ ਤੇਜ਼ ਪੱਤੇ ਦੇ ਤੇਲ ਦੀ ਮਦਦ ਨਾਲ ਸਹੀ ਕੀਤੇ ਜਾ ਸਕਦੇ ਹਨ।


Related News