ਇਹ ਚੀਜ਼ਾਂ ਦਹੀ ''ਚ ਮਿਲਾਕੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ

05/24/2017 12:52:17 PM

ਨਵੀਂ ਦਿੱਲੀ— ਗਰਮੀ ''ਚ ਦਹੀ ਦੀ ਵਰਤੋ ਤਾਂ ਬਹੁਤ ਲੋਕ ਕਰਦੇ ਹਨ ਕਿਉਂਕਿ ਇਸ ਨਾਲ ਸਰੀਰ ਨੂੰ ਠੰਡਕ ਦੇ ਨਾਲ-ਨਾਲ ਕਾਫੀ ਐਨਰਜ਼ੀ ਵੀ ਮਿਲਦੀ ਹੈ। ਦਹੀ ''ਚ ਬੈਕਟੀਰਿਆਂ, ਕੈਲਸ਼ੀਅਮ, ਵਿਟਾਮਿਨ ਅਤੇ ਮਿਨਰਲਸ ਮੋਜੂਦ ਹੁੰਦੇ ਹਨ। ਜੋ ਸਿਹਤ ਦੇ ਲਈ ਕਾਫੀ ਲਾਹੇਵੰਦ ਸਾਬਤ ਹੁੰਦੇ ਹਨ। ਉਂਝ ਤਾਂ ਦਹੀ ਕਾਫੀ ਹੈਲਦੀ ਫੂਡ ਹੈ ਪਰ ਜੇ ਇਸ ''ਚ ਕੁਝ ਚੀਜ਼ਾਂ ਨੂੰ ਮਿਲਾਕੇ ਖਾਦਾ ਜਾਵੇ ਤਾਂ ਇਸ ਦਾ ਫਾਇਦਾ ਦੋਗੁਣਾ ਵਧ ਜਾਂਦਾ ਹੈ। 
1. ਦਹੀ ਅਤੇ ਭੁਣਿਆ ਹੋਇਆ ਜੀਰਾ
ਦਹੀ ''ਚ ਕਾਲਾ ਨਮਕ ਅਤੇ ਭੁਣਿਆ ਹੋਇਆ ਜੀਰਾ ਮਿਲਾਕੇ ਖਾਣ ਨਾਲ ਭੁੱਖ ਵਧਦੀ ਹੈ। ਇਸ ਦੀ ਲੱਸੀ ਬਣਾ ਕੇ ਪੀਣ ਨਾਲ ਡਾਈਜੈਸ਼ਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
2. ਦਹੀ ਅਤੇ ਸ਼ਹਿਦ
ਦਹੀ ''ਚ ਸ਼ਹਿਦ ਮਿਲਾਕੇ ਖਾਣ ਨਾਲ ਕਾਫੀ ਫਾਇਦਾ ਮਿਲਦਾ ਹੈ ਇਹ ਐਂਟੀਬਾਓਟਿਕ ਦਾ ਕੰਮ ਕਰਦਾ ਹੈ। ਦਹੀ ਦੀ ਇਸ ਤਰੀਕੇ ਨਾਲ ਵਰਤੋ ਕਰਨ ਨਾਲ ਮੂੰਹ ਦੇ ਅਲਸਰ ਤੋਂ ਰਾਹਤ ਮਿਲਦੀ ਹੈ।
3. ਦਹੀ ਅਤੇ ਕਾਲੀ ਮਿਰਚ
ਦਹੀ ''ਚ ਕਾਲੀ ਮਿਰਚ ਅਤੇ ਕਾਲਾ ਨਮਕ ਮਿਲਾਕੇ ਖਾਣ ਨਾਲ ਮੋਟਾਪਾ ਘੱਟ ਹੋ ਜਾਂਦਾ ਹੈ ਅਤੇ ਐਕਸਟਰਾ ਫੈਟ ਬਰਨ ਹੁੰਦੀ ਹੈ।
4. ਦਹੀ ਅਤੇ ਡਰਾਈ ਫਰੂਟ
ਦਹੀ ''ਚ ਡਰਾਈ ਫਰੂਟ ਅਤੇ ਸ਼ੱਕਰ ਮਿਲਾਕੇ ਖਾਣ ਨਾਲ ਕਮਜ਼ੋਰੀ ਦੂਰ ਹੋ ਜਾਂਦੀ ਹੈ। ਪਤਲੇਪਨ ਤੋਂ ਰਾਹਤ ਪਾਉਣ ਦੇ ਲਈ ਵੀ ਇਹ ਬਹੁਤ ਲਾਭਕਾਰੀ ਹੈ।
5. ਦਹੀ ਅਤੇ ਅਜਵਾਇਨ
ਦਹੀ ''ਚ ਅਜਵਾਇਨ ਮਿਲਾ ਕੇ ਖਾਣ ਨਾਲ ਬਵਾਸੀਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ।


Related News