'Brain' ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਇਹ ਆਦਤਾਂ, ਅੱਜ ਹੀ ਕਰੋ ਸੁਧਾਰ

Tuesday, Oct 29, 2024 - 12:45 PM (IST)

'Brain' ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਇਹ ਆਦਤਾਂ, ਅੱਜ ਹੀ ਕਰੋ ਸੁਧਾਰ

ਵੈੱਬ ਡੈਸਕ- ਸਾਡੀ ਸਾਰਿਆਂ ਦੀ ਜ਼ਿੰਦਗੀ ਰੋਜ਼ਾਨਾ ਦੀ ਭੱਜ-ਦੌੜ ਵਿਚ ਗੁਜ਼ਰ ਰਹੀ ਹੈ। ਰੋਜ਼ਾਨਾ ਦੀ ਇਸ ਭੱਜ-ਦੌੜ ਕਰਕੇ ਜਿੱਥੇ ਸਰੀਰਕ ਤਕਲੀਫਾਂ ਲਗਾਤਾਰ ਵੱਧ ਰਹੀਆਂ ਹਨ, ਉਥੇ ਮਾਨਸਿਕਾ ਤਣਾਅ ਵੀ ਘੱਟ ਨਹੀਂ ਹੋ ਰਿਹਾ। ਅਜਿਹੀ ਸਥਿਤੀ ਵਿੱਚ ਬਹੁਤ ਸਾਰੀਆਂ ਆਦਤਾਂ ਸਾਡੀ ਰੋਜ਼ਮਰ੍ਹਾ ਦੀਆਂ ਰੂਟੀਨ ਵਿੱਚ ਸ਼ਾਮਲ ਹਨ, ਜੋ ਕਿਤੇ-ਕਿਤੇ ਸਾਡੇ ਦਿਮਾਗ ਦੀਆਂ ਮਾਸਪੇਸ਼ੀਆਂ ਨੂੰ ਪ੍ਰਭਾਵਤ ਕਰਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਆਦਤਾਂ ਬਾਰੇ, ਜਿਨ੍ਹਾਂ ਨੂੰ ਤੁਰੰਤ ਬਦਲਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਸਦਾ ਦਿਮਾਗ ‘ਤੇ ਅੱਜ ਜਾਂ ਕੱਲ੍ਹ ਮਾੜਾ ਪ੍ਰਭਾਵ ਪੈ ਸਕਦਾ ਹੈ।
ਜ਼ਿਆਦਾ ਕੈਲੋਰੀ ਵਾਲਾ ਭੋਜਨ ਖਾਣਾ
ਘਰ ਵਿੱਚ ਵੱਖ-ਵੱਖ ਚੀਜ਼ਾਂ ਬਣਾ ਕੇ ਖਾਣ ਦੀਆਂ ਆਦਤਾਂ ਮੋਟਾਪੇ ਦਾ ਕਾਰਨ ਬਣਦੀਆਂ ਹਨ। ਸਰੀਰ ਨੂੰ ਇਕ ਲੋੜੀਂਦੀ ਮਾਤਰਾ ਵਿਚ ਕੈਲੋਰੀ ਦੀ ਜ਼ਰੂਰਤ ਹੁੰਦੀ ਹੈ। ਜੇ ਇਸ ਨਾਲ ਵਧੇਰੇ ਕੈਲੋਰੀ ਮਿਲਦੀ ਹੈ ਤਾਂ ਸਰੀਰ ਇਸ ਨੂੰ ਪਚਾਉਣ ਵਿਚ ਅਸਮਰੱਥ ਹੁੰਦਾ ਹੈ, ਜੋ ਚਰਬੀ ਦੇ ਰੂਪ ਵਿਚ ਸਰੀਰ ਵਿਚ ਜਮ੍ਹਾ ਹੋ ਜਾਂਦਾ ਹੈ। 

ਇਹ ਵੀ ਪੜ੍ਹੋ-ਇਸ 'Diwali' ਰਿਸ਼ਤੇਦਾਰਾਂ 'ਚ ਵੰਡੋ ਖੁਸ਼ੀਆਂ ਦੇ ਨਾਲ ਸਿਹਤ ਦੀ ਸੌਗਾਤ, ਤੋਹਫ਼ੇ 'ਚ ਦਿਓ Dry Fruits
ਮੋਬਾਇਲ ਦੀ ਜ਼ਿਆਦਾ ਵਰਤੋਂ ਹਾਨੀਕਾਰਕ
ਅੱਜ ਦੇ ਸਮੇਂ 'ਚ ਮੋਬਾਈਲ ਹਰ ਕਿਸੇ ਲਈ ਮਹੱਤਵਪੂਰਣ ਹੋ ਗਿਆ ਹੈ। ਅੱਜ-ਕੱਲ੍ਹ ਦਿਨ ਦੀ ਰੂਟੀਨ ਮੋਬਾਈਲ ਚਲਾਉਣ ਨਾਲ ਸ਼ੁਰੂ ਹੁੰਦੀ ਹੈ ਅਤੇ ਮੋਬਾਈਲ ਨੂੰ ਚਲਾਉਣ ਨਾਲ ਖਤਮ ਹੁੰਦੀ ਹੈ। ਮੋਬਾਈਲ 'ਤੇ ਲਗਾਤਾਰ ਗੱਲ ਕਰਨਾ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਹੈ। ਫੋਨ ਦੀ ਬਹੁਤ ਜ਼ਿਆਦਾ ਵਰਤੋਂ ਦਿਮਾਗ ਨੂੰ ਪ੍ਰਭਾਵਤ ਕਰਦੀ ਹੈ। ਮੋਬਾਈਲ ਵਿਚੋਂ ਨਿਕਲ ਰਹੀ ਰੇਡੀਏਸ਼ਨ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਨੀਂਦ ਘੱਟ ਆਉਣਾ, ਦਿਨ ਭਰ ਸੁਸਤ ਹੋਣਾ, ਸਿਰ ਦਰਦ, ਉੱਚ ਤਣਾਅ ਵਰਗੀਆਂ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।

PunjabKesari
ਦੇਰ ਰਾਤ ਤੱਕ ਜਾਗਣਾ
ਹਰ ਕਿਸੇ ਲਈ ਨੀਂਦ ਲੈਣਾ ਜ਼ਰੂਰੀ ਹੁੰਦਾ ਹੈ। ਵਿਗੜਦੀ ਰੂਟੀਨ ਕਾਰਨ ਦੇਰ ਰਾਤ ਤੱਕ ਸੌਣ ਦੀ ਆਦਤ ਬਣ ਜਾਂਦੀ ਹੈ। ਰਾਤ ਨੂੰ ਲੰਬੇ ਸਮੇਂ ਤੋਂ ਟੀਵੀ, ਮੋਬਾਈਲ ਚਲਾਉਣ ਦੇ ਕਾਰਨ ਨੀਂਦ ਨੂੰ ਪ੍ਰਭਾਵਿਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਜਦੋਂ ਦਿਮਾਗ ਨੀਂਦ ਦਾ ਸੰਕੇਤ ਦਿੰਦਾ ਹੈ, ਉਸ ਵੇਲੇ ਸੌਣ ਦੀ ਬਜਾਏ ਹੋਰ ਕੰਮ ਕਰਨ ਨਾਲ ਨੀਂਦ ਵਿਚ ਵਿਘਨ ਪੈਂਦਾ ਹੈ। ਜੇ ਨੀਂਦ ਘੱਟ ਹੋਵੇਗੀ ਤਾਂ ਕੁਦਰਤੀ ਤੌਰ 'ਤੇ ਦਿਮਾਗ ਨੂੰ ਪ੍ਰਭਾਵਤ ਕਰੇਗੀ। ਫਿਰ ਸਵੇਰੇ ਜਲਦੀ ਜਾਗਣ ਕਾਰਨ ਨੀਂਦ ਦੀ ਘਾਟ ਨਾਲ ਸਰੀਰ ਅਤੇ ਦਿਮਾਗ ਦੋਵੇਂ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ। ਕੁਝ ਲੋਕਾਂ ਵਿਚ ਦੇਰ ਰਾਤ ਜਾਗਣ ਕਾਰਨ ਡਿਪੈਰਸ਼ਨ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। 

ਇਹ ਵੀ ਪੜ੍ਹੋ- Diwali 2024 :Dhanteras ਦੀ ਇਸ 'ਅਸ਼ੁੱਭ ਘੜੀ' 'ਚ ਨਾ ਕਰੋ ਖਰੀਦਾਰੀ ਕਰਨ ਦੀ ਗਲਤੀ
ਕਸਰਤ ਨਹੀਂ ਕਰਨਾ
ਜ਼ਿਆਦਾਤਰ ਲੋਕ ਸਰੀਰਕ ਕਸਰਤ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ, ਜਿਸ ਕਾਰਨ ਸਰੀਰ ਵਿਚ ਜੜੱਤਆ ਆਉਣੀ ਸ਼ੁਰੂ ਹੋ ਜਾਂਦੀ ਹੈ। ਕਸਰਤ ਕਰਨ ਨਾਲ ਸਰੀਰ ਵਿਚ ਖੂਨ ਸੰਚਾਰ ਹੁੰਦਾ ਹੈ। ਮਨ ਵੀ ਤਾਜ਼ਗੀ ਮਹਿਸੂਸ ਕਰਦਾ ਹੈ। ਦਿਮਾਗ ਨੂੰ ਸੰਤੁਲਿਤ ਰੱਖਣ ਲਈ ਪ੍ਰਤੀ ਦਿਨ ਘੱਟੋ ਘੱਟ 30 ਤੋਂ 40 ਮਿੰਟ ਕਸਰਤ ਕਰਨੀ ਚਾਹੀਦੀ ਹੈ।

PunjabKesari
ਸੁਆਦ ਵਿਚ ਜ਼ਿਆਦਾ ਖਾ ਲੈਣਾ
ਕੁਝ ਲੋਕ ਸੁਆਦ ਵਿਚ ਬਹੁਤ ਜ਼ਿਆਦਾ ਖਾ ਜਾਂਦੇ ਹਨ, ਜੋ ਦਿਮਾਗ ਨੂੰ ਪ੍ਰਭਾਵਤ ਕਰਦਾ ਹੈ। ਜ਼ਿਆਦਾ ਖਾਣ ਨਾਲ ਸਰੀਰ ਵਿਚ ਇਨਸੁਲਿਨ ਦਾ ਪੱਧਰ ਵੀ ਵੱਧ ਜਾਂਦਾ ਹੈ, ਜਿਸ ਨਾਲ ਸ਼ੂਗਰ ਅਤੇ ਮੋਟਾਪਾ ਵੱਧਣ ਲੱਗਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਕਾਰਨ ਯਾਦਦਾਸ਼ਤ ਸ਼ਕਤੀ ਵੀ ਪ੍ਰਭਾਵਤ ਹੁੰਦੀ ਹੈ।

ਇਹ ਵੀ ਪੜ੍ਹੋ- Dhanteras 'ਤੇ ਕਿਉਂ ਖਰੀਦਿਆ ਜਾਂਦੈ 'ਝਾੜੂ', ਜਾਣੋ ਕੀ ਹੈ ਇਸ ਦਾ ਮਹੱਤਵ
ਤੰਬਾਕੂਨੋਸ਼ੀ ਕਰਨ ਦੀ ਗਲਤ ਆਦਤ
ਦਿਮਾਗ ਦੇ ਸੈੱਲ ਵੀ ਤੰਬਾਕੂਨੋਸ਼ੀ ਜਾਂ ਨਸ਼ਾ ਕਰਨ ਵਾਲੀਆਂ ਆਦਤਾਂ ਕਾਰਨ ਨੁਕਸਾਨੇ ਜਾਂਦੇ ਹਨ। ਸਿਗਰੇਟ ਪੀਣਾ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਯਾਦਦਾਸ਼ਤ ਨੂੰ ਕਮਜ਼ੋਰ ਕਰਦਾ ਹੈ। ਜ਼ਿਆਦਾ ਨਸ਼ਾ ਕਰਨ ਨਾਲ ਸਰੀਰ ਵੀ ਕਮਜ਼ੋਰ ਹੋ ਜਾਂਦਾ ਹੈ। ਕਿਸੇ ਵੀ ਕਿਸਮ ਦਾ ਨਸ਼ਾ ਸਿਰਫ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਦਿਮਾਗ ਦੇ ਸੈੱਲ ਨਸ਼ੇ ਦੇ ਆਦੀ ਬਣ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News