ਇਨ੍ਹਾਂ ਫਲਾਂ ਅਤੇ ਸਬਜ਼ੀਆਂ ਨੂੰ ਛਿਲਕੇ ਸਮੇਤ ਖਾਣ ਨਾਲ ਹੁੰਦੇ ਹਨ ਕਈ ਫਾਇਦੇ

08/18/2018 10:49:20 AM

ਨਵੀਂ ਦਿੱਲੀ— ਸਿਹਤਮੰਦ ਰਹਿਣ ਲਈ ਤਾਜ਼ੇ ਫਲਾਂ ਅਤੇ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ। ਰੋਜ਼ਾਨਾ ਆਪਣੀ ਡਾਈਟ 'ਚ ਹਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਸ਼ਾਮਲ ਕਰਨ ਨਾਲ ਸਾਡਾ ਸਰੀਰ ਹੈਲਦੀ ਅਤੇ ਰੋਗ ਮੁਕਤ ਰਹਿੰਦਾ ਹੈ ਪਰ ਜ਼ਿਆਦਾਤਰ ਲੋਕ ਇਨ੍ਹਾਂ ਦੇ ਛਿਲਕਿਆਂ ਨੂੰ ਉਤਾਰ ਦਿੰਦੇ ਹਨ,ਜਿਨ੍ਹਾਂ ਛਿਲਕਿਆਂ ਨੂੰ ਅਸੀਂ ਕਚਰਾ ਸਮਝ ਕੇ ਸੁੱਟ ਦਿੰਦੇ ਹਾਂ ਉਨ੍ਹਾਂ 'ਚ ਕਈ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਫਲਾਂ ਅਤੇ ਸਬਜ਼ੀਆਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਛਿਲਕਿਆਂ ਸਮੇਤ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। 
 

1. ਅੰਬ 
ਜੋ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਅੰਬ ਦਾ ਛਿਲਕਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਜਦਕਿ ਅੰਬ ਦੇ ਪਲਪ 'ਚ ਅਜਿਹਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਛਿਲਕਿਆਂ 'ਚ ਐਂਟੀ-ਆਕਸੀਡੈਂਟ ਅਤੇ ਓਮੇਗਾ 3 ਅਤੇ 6 ਐਸਿਡ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਲਈ ਅੰਬ ਦੇ ਛਿਲਕਿਆਂ ਨੂੰ ਸੁੱਟੋ ਨਹੀਂ ਸਗੋਂ ਖਾਓ।

2. ਚੀਕੂ 
ਚੀਕੂ 'ਚ ਕੁਦਰਤੀ ਮਿਠਾਸ ਅਤੇ ਪੋਸ਼ਕ ਤੱਤ ਹੁੰਦੇ ਹਨ ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਏ. ਬੀ. ਸੀ. ਅਤੇ ਈ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਬਿਨਾ ਛਿਲੇ ਚੀਕੂ ਖਾਣ ਨਾਲ ਸਾਨੂੰ ਕਈ ਫਾਇਦੇ ਹੁੰਦੇ ਹਨ। 

3. ਸੇਬ 
ਜ਼ਿਆਦਾਤਰ ਲੋਕ ਸੇਬ ਨੂੰ ਛਿਲਕਾ ਉਤਾਰ ਕੇ ਖਾਂਦੇ ਹਨ, ਜੋ ਕਿ ਗਲਤ ਹੈ। ਇਸ ਦੇ ਛਿਲਕਿਆਂ 'ਚ ਘੁਲਣਸ਼ੀਲ ਫਾਈਬਰ ਹੁੰਦੇ ਹਨ ਜੋ ਕਿ ਸਰੀਰ 'ਚ ਮੌਜੂਦ ਬੈਡ ਕੋਲੈਸਟਰੋਲ ਅਤੇ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। 

4. ਅੰਗੂਰ 
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਝ ਲੋਕ ਅੰਗੂਰ ਦੇ ਵੀ ਛਿਲਕੇ ਉਤਾਰ ਕੇ ਖਾਂਦੇ ਹਨ। ਇਨ੍ਹਾਂ ਨੂੰ ਛਿਲਕਿਆਂ ਸਮੇਤ ਖਾਣਾ ਦਿਲ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। 

ਇਨ੍ਹਾਂ ਸਬਜ਼ੀਆਂ ਨੂੰ ਖਾਓ ਛਿਲਕਿਆਂ ਸਮੇਤ 
 

1.  ਆਲੂ 
ਆਲੂ ਦੇ ਛਿਲਕਿਆਂ 'ਚ ਇਸ ਦੇ ਪਲਪ ਨਾਲੋਂ ਲਗਭਗ 7 ਗੁਣਾ ਜ਼ਿਆਦਾ ਕੈਲਸ਼ੀਅਮ ਅਤੇ 17 ਗੁਣਾ ਜ਼ਿਆਦਾ ਆਇਰਨ ਹੁੰਦਾ ਹੈ। ਜਦੋਂ ਤੁਸੀਂ ਆਲੂ ਦੇ ਛਿਲਕਿਆਂ ਨੂੰ ਕੱਢ ਦਿੰਦੇ ਹੋ ਤਾਂ ਇਸ ਦੇ 90% ਤਕ ਨਿਊਟ੍ਰਿਐਂਟਸ ਅਤੇ ਫਾਈਬਰ ਘੱਟ ਹੋ ਜਾਂਦੇ ਹਨ। 

2. ਗਾਜਰ 
ਗਾਜਰ ਦੇ ਛਿਲਕਿਆਂ 'ਚ ਬੀਟਾ ਕੈਰੋਟੀਨ ਹੁੰਦਾ ਹੈ, ਜੋ ਅੱਖਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਛਿਲਕਿਆਂ ਸਮੇਤ ਗਾਜਰ ਖਾਣ ਨਾਲ ਸਕਿਨ 'ਤੇ ਤੇਜ਼ ਧੁੱਪ ਦਾ ਕੋਈ ਅਸਰ ਨਹੀਂ ਹੁੰਦਾ।

3. ਖੀਰਾ 
ਅਸੀਂ ਬੜੇ ਚਾਅ ਨਾ ਖੀਰੇ ਦਾ ਛਿਲਕਾ ਉਤਾਰ ਕੇ ਖਾਂਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਇਸ ਦੇ ਛਿਲਕਿਆਂ 'ਚ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ਅਮ, ਪੋਟਾਸ਼ੀਅਮ, ਵਿਟਾਮਿਨ ਏ ਅਤੇ ਵਿਟਾਮਿਨ ਸੀ ਹੁੰਦਾ ਹੈ। ਛਿਲਕਿਆਂ ਸਮੇਤ ਖੀਰਾ ਖਾਣ ਨਾਲ ਅਸੀਂ ਹੈਲਦੀ ਰਹਿੰਦੇ ਹਾਂ।