ਇਹ ਹਨ ਸਰੀਰ ''ਚ ਕੈਲਸ਼ੀਅਮ ਦੀ ਕਮੀ ਹੋਣ ਦੇ ਲੱਛਣ
Monday, Apr 02, 2018 - 05:53 PM (IST)

ਨਵੀਂ ਦਿੱਲੀ— ਸਰੀਰ ਨੂੰ ਸਿਹਤਮੰਦ ਰੱਖਣ ਲਈ ਸਾਰੇ ਪੋਸ਼ਕ ਤੱਤਾਂ ਦੇ ਨਾਲ ਕੈਲਸ਼ੀਅਮ ਦੀ ਵੀ ਜ਼ਰੂਰਤ ਹੁੰਦੀ ਹੈ। ਸਰੀਰ ਦੇ ਵੱਖ-ਵੱਖ ਹਿੱਸਿਆ 'ਚ ਕੈਲਸ਼ੀਅਮ ਦੀ ਵੱਖਰੀ ਮਾਤਰਾ ਹੁੰਦੀ ਹੈ ਜਿਵੇਂ ਦੰਦਾਂ ਅਤੇ ਹੱਡੀਆਂ 'ਚ ਲਗਭਗ 99%। ਇਸ ਦੀ ਮਾਤਰਾ ਘੱਟ ਹੋਣ 'ਤੇ ਦੰਦ ਅਤੇ ਹੱਡੀਆਂ ਕਮਜ਼ੋਰ ਹੋਣ ਲੱਗਦੇ ਹਨ। ਇਸ ਤੋਂ ਇਲਾਵਾ ਕੈਲਸ਼ੀਅਮ ਦੀ ਕਮੀ ਹੋਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਚਲੋ ਜਾਣਦੇ ਹਾਂ 6 ਲੱਛਣ ਜੋ ਦੱਸਦੇ ਹਨ ਕਿ ਤੁਹਾਡੇ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਗਈ ਹੈ।
1. ਹੱਡੀਆਂ ਕਮਜ਼ੋਰ ਹੋਣਾ
ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋਣ 'ਤੇ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਇਸ ਤੋਂ ਇਲਾਵਾ ਪੂਰੇ ਦਿਨ ਬਦਨ 'ਚ ਦਰਦ ਹੋਣ ਲੱਗਦਾ ਹੈ। ਜੇ ਤੁਹਾਨੂੰ ਵੀ ਰੋਜ਼ਾਨਾ ਹੱਥਾਂ ਪੈਰਾਂ 'ਚ ਦਰਦ ਹੋਣ ਦੀ ਸਮੱਸਿਆ ਰਹਿੰਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।
2. ਮਾਹਾਵਾਰੀ 'ਚ ਦਰਦ
ਜਿਨ੍ਹਾਂ ਔਰਤਾਂ ਨੂੰ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਉਨ੍ਹਾਂ ਨੂੰ ਮਾਹਾਵਾਰੀ ਦੌਰਾਨ ਦਰਦ ਦੀ ਸਮੱਸਿਆ ਰਹਿੰਦੀ ਹੈ। ਇਸ ਦੇ ਨਾਲ ਹੀ ਮਾਹਾਵਾਰੀ ਦੇਰ ਨਾਲ ਆਉਣਾ, ਸਮੇਂ 'ਤੇ ਨਾ ਆਉਣਾ ਵੀ ਕੈਲਸ਼ੀਅਮ ਦੀ ਕਮੀ ਦਾ ਸੰਕੇਤ ਹੈ।
3. ਦੰਦ ਕਮਜ਼ੋਰ
ਕੈਲਸ਼ੀਅਮ ਦੀ ਕਮੀ ਸਭ ਤੋਂ ਪਹਿਲਾਂ ਦੰਦਾਂ 'ਚ ਦਿਖਾਈ ਦਿੰਦੀ ਹੈ। ਦੰਦਾਂ ਦੀ ਸੜਣ ਇਸ ਦਾ ਪਹਿਲਾਂ ਲੱਛਣ ਹੈ। ਜਦੋਂ ਇਕ ਵਾਰ ਦੰਦ ਸੜਣੇ ਸ਼ੁਰੂ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ ਟੁੱਟਣ 'ਚ ਜ਼ਿਆਦਾ ਸਮਾਂ ਨਹੀਂ ਲੱਗਦਾ ਹੈ। ਜੇ ਬੱਚਿਆਂ ਨੂੰ ਬਚਪਨ 'ਚ ਹੀ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਦੰਦ ਬਹੁਤ ਦੇਰ ਨਾਲ ਨਿਕਲਦੇ ਹਨ।
4. ਨਹੁੰ ਕਮਜ਼ੋਰ ਹੋਣਾ
ਜੇ ਤੁਹਾਡੇ ਨਹੁੰ ਵਾਰ-ਵਾਰ ਟੁੱਟ ਰਹੇ ਹਨ ਤਾਂ ਇਹ ਸੰਕੇਤ ਹਨ ਕਿ ਤੁਹਾਡੇ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਰਹੀ ਹੈ। ਨਹੁੰਆਂ ਨੂੰ ਵਧਾਉਣ ਲਈ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਜਦੋਂ ਸਰੀਰ 'ਚ ਇਸ ਦੀ ਜ਼ਿਆਦਾ ਮਾਤਰਾ ਸਹੀਂ ਨਹੀਂ ਹੁੰਦੀ ਤਾਂ ਨਹੁੰ ਕਮਜ਼ੋਰ ਹੋ ਕੇ ਟੁੱਟਣੇ ਸ਼ੁਰੂ ਹੋ ਜਾਂਦੇ ਹਨ।
5. ਥਕਾਵਟ ਰਹਿਣਾ
ਥੋੜ੍ਹਾ ਜਿਹਾ ਚਲਣ ਜਾਂ ਕੰਮ ਕਰਨ ਦੇ ਬਾਅਦ ਹੀ ਥਕਾਵਟ ਮਹਿਸੂਸ ਹੋਵੇ ਤਾਂ ਸਮਝ ਲਓ ਕਿ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੈ। ਸਰੀਰ 'ਚ ਘੱਟ ਕੈਲਸ਼ੀਅਮ ਦੇ ਕਾਰਨ ਨੀਂਦ ਨਾ ਆਉਣਾ, ਡਰ ਲੱਗਣਾ ਅਤੇ ਚਿੰਤਾ ਰਹਿਣ ਵਰਗੇ ਲੱਛਣ ਦਿਖਾਈ ਦਿੰਦੇ ਹਨ।
6. ਦਿਲ ਦੀ ਧੜਕਣ ਵਧਣਾ
ਦਿਲ ਨੂੰ ਠੀਕ ਤਰੀਕਿਆਂ ਨਾਲ ਕੰਮ ਕਰਨ ਲਈ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਇਸ ਦੀ ਕਮੀ ਹੋਣ 'ਤੇ ਦਿਲ ਦੀ ਧੜਕਣ ਵਧਣ ਲੱਗਦੀ ਹੈ, ਜਿਸ ਨਾਲ ਬੇਚੈਨੀ ਜਿਹੀ ਮਹਿਸੂਸ ਹੋਣ ਲੱਗਦੀ ਹੈ। ਕੈਲਸ਼ੀਅਮ ਦਿਲ ਨੂੰ ਸਹੀ ਤਰ੍ਹਾਂ ਨਾਲ ਪੰਪ ਕਰਨ 'ਚ ਮਦਦ ਕਰਦਾ ਹੈ।
7. ਵਾਲਾਂ ਦਾ ਝੜਣਾ
ਵਾਲਾਂ ਦੇ ਵਿਕਾਸ 'ਚ ਕੈਲਸ਼ੀਅਮ ਦਾ ਅਹਿਮ ਰੋਲ ਹੁੰਦਾ ਹੈ। ਇਸ ਦੀ ਕਮੀ ਨਾਲ ਵਾਲ ਝੜਣ ਲੱਗਦੇ ਹਨ ਅਤੇ ਰੁੱਖੇ ਹੋ ਜਾਂਦੇ ਹਨ। ਜੇ ਤੁਹਾਨੂੰ ਅਜਿਹੀ ਸਮੱਸਿਆ ਹੈ ਤਾਂ ਸਰੀਰ 'ਚ ਕੈਲਸ਼ੀਅਮ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ।