ਇਹ ਹਨ ਬ੍ਰੈਸਟ ਕੈਂਸਰ ਦੇ ਸ਼ੁਰੂਆਤੀ ਲੱਛਣ
Monday, Jul 31, 2017 - 10:57 AM (IST)

ਨਵੀਂ ਦਿੱਲੀ— ਜਦੋਂ ਸਰੀਰ ਦੀਆਂ ਕੋਸ਼ਿਕਾਵਾਂ ਵਿਭਾਜਤ ਹੁੰਦੀਆਂ ਹਨ ਤਾਂ ਇਹ ਨਾਲ ਆਲੇ-ਦੁਆਲੇ ਦੇ ਉਤਕਾਂ ਨੂੰ ਫੈਲਾ ਦਿੰਦੇ ਹਨ, ਜਿਸਨੂੰ ਬ੍ਰੈਸਟ ਕੈਂਸਰ ਕਹਿੰਦੇ ਹਨ। ਬ੍ਰੈਸਟ ਕੈਂਸਰ ਮਤਲੱਬ ਛਾਤੀ ਦਾ ਕੈਂਸਰ ਦਿਨੋਂ-ਦਿਨ ਔਰਤਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ। ਇਸ ਨਾਲ ਛਾਤੀ ਦੀਆਂ ਕੋਸ਼ੀਕਾਵਾਂ ਵਿਚ ਗੰਢ ਬਣਨੀ ਮਹਿਸੂਸ ਹੋਣ ਲੱਗਦੀ ਹੈ, ਜਿਸ ਵਜ੍ਹਾ ਨਾਲ ਉਸ ਦੇ ਆਲੇ-ਦੁਆਲੇ ਹੱਥ ਲੱਗਣ 'ਤੇ ਵੀ ਦਰਦ ਮਹਿਸੂਸ ਹੋਣ ਲੱਗਦਾ ਹੈ। ਅਕਸਰ ਔਰਤਾਂ ਇਸ ਪ੍ਰੇਸ਼ਾਨੀ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ, ਜੇ ਇਸ ਬੀਮਾਰੀ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਵਜ੍ਹਾ ਨਾਲ ਕੈਂਸਰ ਪੂਰੇ ਸਰੀਰ ਵਿਚ ਫੈਲ ਜਾਂਦਾ ਹੈ। ਆਓ ਜਾਣਦੇ ਹਾਂ ਬ੍ਰੈਸਟ ਕੈਂਸਰ ਦੇ ਲੱਛਣਾਂ ਬਾਰੇ
1. ਸੋਜ
ਜੇ ਛਾਤੀ ਦੇ ਆਲੇ-ਦੁਆਲੇ ਸੋਜ ਜਾਂ ਦਰਦ ਰਹਿਣ ਲੱਗੇ ਤਾਂ ਇਹ ਬ੍ਰੈਸਟ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਬ੍ਰੈਸਟ ਕੈਂਸਰ ਦੇ ਦੌਰਾਨ ਨਾੜੀਆਂ ਦੇ ਆਲੇ-ਦੁਆਲੇ ਅਤੇ ਆਰਮਪੀਟ ਦੇ ਕੋਲ ਸੋਜ ਆਉਣ ਲੱਗਦੀ ਹੈ। ਅਜਿਹੇ ਵਿਚ ਇਸ ਸੋਜ ਨੂੰ ਹਲਕੇ ਵਿਚ ਨਾ ਲਓ। ਇਸ ਦਾ ਤੁਰੰਤ ਡਾਕਟਰ ਤੋਂ ਇਲਾਜ਼ ਕਰਵਾਓ।
2. ਗਰਦਨ ਦੇ ਉੱਪਰ ਦਰਦ
ਬ੍ਰੈਸਟ ਕੈਂਸਰ ਦੇ ਕਿਸੇ ਵੀ ਲੱਛਣ ਦੇ ਦਿੱਖਣ ਤੋਂ ਪਹਿਲਾਂ ਗਰਦਨ ਦੇ ਉਪਰੀ ਹਿੱਸੇ 'ਤੇ ਤੇਜ਼ ਦਰਦ ਹੋਣ ਲੱਗਦਾ ਹੈ। ਜਦੋਂ ਕੈਂਸਰ ਦੀ ਕੋਸ਼ੀਕਾਵਾਂ ਵਧਣ ਲੱਗਦੀਆਂ ਹਨ ਤਾਂ ਇਸ ਦਾ ਪ੍ਰਭਾਅ ਸਿੱਧਾ ਰੀੜ ਦੀ ਹੱਡੀ 'ਤੇ ਪੈ ਸਕਦਾ ਹੈ, ਜਿਸ ਨਾਲ ਗਰਦਨ ਵਿਚ ਦਰਦ ਹੋਣ ਲੱਗਦਾ ਹੈ।
3. ਆਰਮਪੀਟ ਦਰਦ
ਜਦੋਂ ਬ੍ਰੈਸਟ ਕੈਂਸਰ ਦੀਆਂ ਕੋਸ਼ੀਕਾਵਾਂ ਫੈਲਣਾ ਸ਼ੁਰੂ ਹੋ ਜਾਂਦੀਆਂ ਹਨ ਤਾਂ ਆਰਮਪੀਟ 'ਤੇ ਕਾਫੀ ਪ੍ਰਭਾਅ ਪੈ ਸਕਦਾ ਹੈ। ਛਾਤੀ ਦਾ ਕੈਂਸਰ ਲਿਮਫ ਨੋਡਸ ਵਿਚ ਫੈਲਦਾ ਹੈ, ਜਿਸ ਕਾਰਨ ਉਹ ਥਾਂ ਨਰਮ ਹੋ ਜਾਂਦੀ ਹੈ। ਛਾਤੀ ਵਿਚ ਗੰਢ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਹਿੱਸਾ ਦਰਦ ਕਰਨਾ ਸ਼ੁਰੂ ਕਰ ਦਿੰਦਾ ਹੈ।
4. ਥਕਾਵਟ
ਬ੍ਰੈਸਟ ਕੈਂਸਰ ਹੋਣ 'ਤੇ ਔਰਤਾਂ ਨੂੰ ਹਮੇਸ਼ਾ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਕੈਂਸਰ ਦੇ ਸੈੱਲ ਖੂਨ ਦੀਆਂ ਕੋਸ਼ੀਕਾਵਾਂ 'ਤੇ ਦਬਾਅ ਪਾਉਂਦੀਆਂ ਹਨ, ਜਿਸ ਨਾਲ ਸਰੀਰ ਜ਼ਿਆਦਾਤਰ ਥਕਾਵਟ ਮਹਿਸੂਸ ਕਰਦਾ ਹੈ ਅਤੇ ਟੁੱਟਿਆਂ ਹੋਇਆ ਮਹਿਸੂਸ ਕਰਦਾ ਹੈ।
5. ਬ੍ਰੈਸਟ ਦੇ ਬਨਾਵਟ ਵਿਚ ਬਦਲਾਅ
ਜਦੋਂ ਬ੍ਰੈਸਟ ਕੈਂਸਰ ਹੁੰਦਾ ਹੈ ਤਾਂ ਬ੍ਰੈਸਟ ਦਾ ਆਕਾਰ ਬਦਲ ਜਾਂਦਾ ਹੈ। ਇਨ੍ਹਾਂ ਹੀ ਨਹੀਂ ਬ੍ਰੈਸਟ ਦਾ ਸਾਈਜ਼ ਵੀ ਬਦਲ ਜਾਂਦਾ ਹੈ। ਅਸਲ ਵਿਚ ਟਿਸ਼ੂ ਵਧਣ ਦੇ ਕਾਰਨ ਉਨ੍ਹਾਂ ਦਾ ਆਕਾਰ ਬਦਲ ਜਾਂਦਾ ਹੈ।