ਸ਼ੂਗਰ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਦੇ ਹਨ ਇਹ ਘਰੇਲੂ ਨੁਸਖੇ
Friday, Mar 30, 2018 - 11:03 AM (IST)

ਨਵੀਂ ਦਿੱਲੀ— ਅੱਜਕਲ ਦੇ ਲਾਈਫ ਸਟਾਈਲ 'ਚ ਸ਼ੂਗਰ ਹੋਣਾ ਆਮ ਸਮੱੱਸਿਆ ਹੋ ਗਈ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਦਫਤਰ ਜਾਂ ਕਾਲੇਜ 'ਚ ਕਈ-ਕਈ ਘੰਟੇ ਲਗਾਤਾਰ ਬੈਠੇ ਰਹਿਣਾ ਪੈਂਦਾ ਹੈ। ਜੋ ਲੋਕ ਘੱਟ ਕਸਰਤ ਕਰਦੇ ਹਨ ਉਨ੍ਹਾਂ 'ਚ ਵੀ ਇਹ ਸਮੱਸਿਆ ਦੇਖਣ ਨੂੰ ਮਿਲ ਜਾਂਦੀ ਹੈ। ਸ਼ੂਗਰ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਵਧ ਜਾਂਦੀਆਂ ਹਨ ਪਰ ਜੇ ਨਿਯਮਿਤ ਰੂਪ 'ਚ ਖਾਣ-ਪੀਣ ਦੀਆਂ ਆਦਤਾਂ 'ਤੇ ਧਿਆਨ ਦਿੱਤਾ ਜਾਵੇ ਤਾਂ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਘਰੇਲੂ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ...
1. ਭਿੰਡੀ
4 ਤੋਂ 5 ਭਿੰਡੀਆਂ ਨੂੰ ਇਕ ਕੱਚ ਦੇ ਭਾਂਡੇ 'ਚ ਕੱਟ ਕੇ ਪਾਣੀ ਪਾ ਕੇ ਰੱਖ ਦਿਓ। ਸਵੇਰੇ ਤੱਕ ਉਸ 'ਚ ਭਿੰਡੀ ਗਲ ਜਾਵੇਗੀ। ਫਿਰ ਉਸ ਪਾਣੀ ਨੂੰ ਪੀ ਲਓ। ਇਸ ਪਾਣੀ ਨਾਲ ਸ਼ੂਗਰ ਲੇਵਲ ਕੰਟਰੋਲ ਹੋ ਜਾਂਦਾ ਹੈ।
2. ਨਿੰਮ
ਨਿੰਮ ਅਤੇ ਗਲੋ ਦੀ ਦਾਤਨ ਕਰਦੇ ਸਮੇਂ ਜੋ ਪਾਣੀ ਮੂੰਹ 'ਚੋਂ ਆਏ ਉਸ ਨੂੰ ਬਾਹਰ ਨਾ ਕੱਢੋ ਸਗੋਂ ਅੰਦਰ ਜਾਣ ਦਿਓ। ਇਸ ਨਾਲ ਵੀ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
3. ਜਾਮਨ
ਜਾਮਨ ਇਕ ਅਜਿਹਾ ਪੌਦਾ ਹੈ ਜਿਸ ਦੀਆਂ ਪੱਤੀਆਂ, ਫੁੱਲ, ਫਲ, ਗੁਠਲੀਆਂ ਸਭ ਸ਼ੂਗਰ ਕੰਟਰੋਲ ਕਰਨ 'ਚ ਕਾਫੀ ਚੰਗੇ ਮੰਨੇ ਜਾਂਦੇ ਹਨ। ਜਾਮਨ ਦੇ ਬੀਜ ਨੂੰ ਸੁੱਕਾ ਕੇ ਪੀਸ ਲਓ। ਇਸ ਨੂੰ ਆਪਣੀ ਰੋਜ਼ਾਨਾ ਲਾਈਫ 'ਚ ਨਿਯਮਿਤ ਰੂਪ 'ਚ ਲਓ। ਇਸ ਨਾਲ ਕਾਫੀ ਫਾਇਦਾ ਹੋਵੇਗਾ। ਇਹ ਚੂਰਨ ਤੁਸੀਂ ਦਿਨ 'ਚ ਦੋ ਵਾਰ ਲਓ।
4. ਐਲੋਵੇਰਾ
ਐਲੋਵੇਰਾ ਵੀ ਸ਼ੂਗਰ ਦੇ ਰੋਗੀ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਤੁਸੀਂ ਚਾਹੋ ਤਾਂ ਐਲੋਵੇਰਾ ਦੀ ਸਬਜ਼ੀ ਬਣਾ ਕੇ ਵੀ ਖਾ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਦਾ ਚੂਰਨ ਵੀ ਬਣਾ ਕੇ ਰੱਖ ਸਕਦੇ ਹੋ ਜਾਂ ਫਿਰ ਇਸ ਦਾ ਰਸ ਵੀ ਪੀ ਸਕਦੇ ਹੋ। ਇਹ ਸ਼ੂਗਰ ਨੂੰ ਕੰਟਰੋਲ ਕਰਨ ਦਾ ਰਾਮਬਾਣ ਇਲਾਜ ਹੈ।
5. ਕਰੇਲਾ
ਕਰੇਲਾ ਸੁਆਦ 'ਚ ਬਹੁਤ ਕੌੜਾ ਹੁੰਦਾ ਹੈ। ਇਸ ਦੀ ਵਰਤੋਂ ਸਬਜ਼ੀ ਬਣਾਉਣ ਦੇ ਨਾਲ ਦਵਾਈਆਂ 'ਚ ਵੀ ਹੁੰਦੀ ਹੈ। ਸ਼ੂਗਰ ਦੇ ਰੋਗੀ ਨੂੰ ਕਰੇਲੇ ਦਾ ਰਸ ਕੱਢ ਕੇ ਪੀਣ ਚਾਹੀਦਾ ਹੈ। ਇਸ ਨਾਲ ਸ਼ੂਗਰ ਦੇ ਲੈਵਲ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ।
6. ਮਿਰਚ
ਮਿਰਚ ਸੁਆਦ ਦੇ ਨਾਲ ਹੀ ਸਿਹਤ ਲਈ ਵੀ ਗੁਣਾਂ ਦਾ ਖਜ਼ਾਨਾ ਹੈ ਪਰ ਖਾਣ 'ਚ ਇਹ ਬਹੁਤ ਹੀ ਤਿੱਖੀ ਹੁੰਦੀ ਹੈ। ਮਿਰਚ ਸਾਡੇ ਸਰੀਰ 'ਚ ਇਕ ਟੋਨਿਕ ਦੇ ਰੂਪ 'ਚ ਕੰਮ ਕਰਦੀ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਖੂਨ ਦਾ ਦਬਾਅ ਘੱਟ ਹੁੰਦਾ ਹੈ ਅਤੇ ਇਹ ਦਿਲ ਨੂੰ ਸਿਹਤਮੰਦ ਬਣਾਉਂਦੀ ਹੈ।