ਡਾਇਬਿਟੀਜ਼ ਨੂੰ ਜੜ੍ਹ ਤੋਂ ਖਤਮ ਕਰਦੇ ਹਨ ਇਹ ਘਰੇਲੂ ਨੁਸਖੇ

Friday, May 11, 2018 - 11:51 AM (IST)

ਨਵੀਂ ਦਿੱਲੀ— ਅੱਜਕਲ ਹਰ 4 ਵਿਚੋਂ 3 ਲੋਕ ਡਾਇਬਿਟੀਜ਼ ਮਤਲੱਬ ਬਲੱਡ ਸ਼ੂਗਰ ਦੀ ਬੀਮਾਰੀ ਦੇ ਸ਼ਿਕਾਰ ਹਨ। ਇਸ ਬੀਮਾਰੀ ਦੇ ਹੋਣ ਦਾ ਸਭ ਤੋਂ ਵੱਡਾ ਕਾਰਨ ਤੁਹਾਡਾ ਲਾਈਫ ਸਟਾਈਲ ਹੈ।ਇਹ ਬੀਮਾਰੀ ਖੂਨ 'ਚ ਗਲੂਕੋਜ਼ ਦਾ ਸਤਰ ਵਧਣ ਕਾਰਨ ਹੁੰਦੀ ਹੈ। ਜਿਸ ਦਾ ਮੁੱਖ ਕਾਰਨ ਗਲਤ ਖਾਣ-ਪੀਣ ਵੀ ਹੈ। ਖਾਣ-ਪੀਣ ਦੀਆਂ ਆਦਤਾਂ 'ਚ ਥੋੜ੍ਹਾ ਜਿਹਾ ਬਦਲਾਅ ਕਰਕੇ ਇਸ ਬੀਮਾਰੀ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਇਸ ਨਾਲ ਬਲੱਡ ਸ਼ੂਗਰ ਵੀ ਕੰਟਰੋਲ ਹੁੰਦੀ ਹੈ। ਇਕ ਸੋਧ ਮੁਤਾਬਕ ਖਾਣ-ਪੀਣ ਦੀਆਂ ਆਦਤਾਂ 'ਚ ਸੁਧਾਰ ਕਰਕੇ ਇਸ ਨੂੰ ਕਾਫੀ ਹੱਦ ਤਕ ਕੰਟਰੋਲ 'ਚ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਹਾਨੂੰ ਡਾਇਬਿਟੀਜ਼ ਦੌਰਾਨ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਕਰੇਲਾ
ਤੁਸੀਂ ਘਰ 'ਚ ਕਰੇਲੇ ਦੀ ਵਰਤੋਂ ਤਾਂ ਕਰਦੇ ਹੀ ਹੋਵੋਗੇ। ਕਰੇਲੇ 'ਚ ਕੈਰੋਟਿਨ ਨਾਮ ਦਾ ਰਸਾਇਨ ਹੁੰਦਾ ਹੈ। ਇਸ ਲਈ ਇਹ ਕੁਦਰਤੀ ਸਟੇਰਾਈਡ ਦੇ ਰੂਪ 'ਚ ਕੰਮ ਕਰਦਾ ਹੈ। ਇਸ ਨਾਲ ਸ਼ੂਗਰ ਦੀ ਮਾਤਰਾ ਸਰੀਰ 'ਚ ਸਥਾਈ ਰਹਿਣ ਲੱਗਦੀ ਹੈ। ਇਸ ਦੇ ਰਸ 'ਚ ਤੁਸੀਂ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਦਿਨ 'ਚ ਘੱਟ ਤੋਂ ਘੱਟ ਤਿੰਨ ਵਾਰ ਪੀਓ ਇਸ ਨਾਲ ਤੁਹਾਨੂੰ ਜ਼ਰੂਰ ਫਾਇਦਾ ਹੋਵੇਗਾ।

PunjabKesari
2. ਆਂਵਲਾ
ਆਂਵਲੇ ਨਾਲ ਵੀ ਤੁਸੀਂ ਇਸ ਨੂੰ ਕੰਟਰੋਲ 'ਚ ਕਰ ਸਕਦੇ ਹੋ। ਇਸ ਨਾਲ ਸਾਡੇ ਸਰੀਰ 'ਚ ਵਿਟਾਮਿਨ ਸੀ ਦੀ ਕਮੀ ਵੀ ਦੂਰ ਹੋ ਜਾਂਦੀ ਹੈ। ਇਕ ਚੱਮਚ ਆਂਵਲੇ ਦੇ ਰਸ 'ਚ ਕਰੇਲੇ ਦੇ ਰਸ ਨੂੰ ਮਿਲਾ ਕੇ ਰੋਜ਼ ਪੀਓ। ਇਸ ਨਾਲ ਡਾਇਬਿਟੀਜ਼ ਕੰਟਰੋਲ ਹੋਣ ਲੱਗਦੀ ਹੈ।

PunjabKesari
3. ਨਿੰਮ
ਸਵੇਰੇ ਬਾਸੀ ਮੂੰਹ ਨਿੰਮ ਦੇ ਕੁਝ ਪੱਤੇ ਚਬਾ ਕੇ ਜਾਂ ਪੀਸ ਕੇ ਪਾਣੀ ਨਾਲ ਇਸ ਦੀ ਵਰਤੋਂ ਕਰੋ। ਤੁਸੀਂ ਜਾਮਨ ਅਤੇ ਗਲੋਅ ਦੇ ਪੱਤਿਆਂ ਨੂੰ ਵੀ ਪੀਸ ਕੇ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਡਾਇਬਿਟੀਜ਼ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ।

PunjabKesari
4. ਸ਼ਹਿਦ
ਜ਼ਿਆਦਾਤਰ ਲੋਕਾਂ ਨੂੰ ਵਹਿਮ ਹੁੰਦਾ ਹੈ ਕਿ ਸ਼ੂਗਰ ਦੇ ਮਰੀਜਾਂ ਨੂੰ ਸ਼ਹਿਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸ਼ਹਿਦ 'ਚ ਕਾਰਬੋਹਾਈਡ੍ਰੇਟ, ਕੈਲੋਰੀ ਅਤੇ ਕਈ ਤਰ੍ਹਾਂ ਦੇ ਮਾਈਕ੍ਰੋਅ ਨਿਊਟ੍ਰਿਏਂਟ ਤੱਤ ਮੌਜੂਦ ਹੁੰਦੇ ਹਨ। ਇਸ ਨਾਲ ਸਾਡੇ ਸਰੀਰ 'ਚ ਸ਼ੂਗਰ ਦਾ ਲੈਵਲ ਕੰਟਰੋਲ 'ਚ ਰਹਿੰਦਾ ਹੈ।

PunjabKesari
5. ਮੇਥੀ ਦੇ ਦਾਣੇ
ਘਰ 'ਚ ਮੇਥੀ ਦੀ ਵਰਤੋਂ ਔਰਤਾਂ ਤਾਂ ਕਰਦੀਆਂ ਹੀ ਹਨ। ਖਾਣਾ ਬਣਾਉਣ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਦੀ ਵਰਤੋਂ ਤੁਸੀਂ ਸ਼ੂਗਰ ਨੂੰ ਕੰਟਰੋਲ ਕਰਨ 'ਚ ਵੀ ਕਰ ਸਕਦੇ ਹੋ। ਘੱਟ ਤੋਂ ਘੱਟ 50 ਗ੍ਰਾਮ ਮੇਥੀ ਦੀ ਵਰਤੋਂ ਕਿਸੇ ਨਾ ਕਿਸੇ ਰੂਪ 'ਚ ਜ਼ਰੂਰ ਕਰੋ। ਇਸ ਨਾਲ ਸਰੀਰ 'ਚ ਗਲੂਕੋਜ਼ ਦੀ ਮਾਤਰਾ ਘੱਟ ਹੋਣ ਲੱਗਦੀ ਹੈ ਅਤੇ ਸ਼ੂਗਰ ਵੀ ਕੰਟਰੋਲ 'ਚ ਹੁੰਦੀ ਹੈ।

PunjabKesari


Related News