ਅਸਥਮਾ ਦੇ ਰੋਗ ਤੋਂ ਬਚਣ ਲਈ ਮਦਦਗਾਰ ਹਨ ਇਹ ਘਰੇਲੂ ਨੁਸਖੇ
Friday, Jun 30, 2017 - 11:31 AM (IST)

ਨਵੀਂ ਦਿੱਲੀ— ਇਸ ਭੱਡਦੋੜ ਭਰੀ ਜ਼ਿੰਦਗੀ 'ਚ ਪ੍ਰਦੂਸ਼ਣ ਦੇ ਕਾਰਨ ਅਸਥਮਾ ਦੀ ਬੀਮਾਰੀ ਹੋਣਾ ਆਮ ਹੈ। ਇਸ ਨਾਲ ਸਾਹ ਲੈਣ 'ਚ ਤਰਲੀਫ ਹੁੰਦੀ ਹੈ। ਅਜਿਹੀ ਚੀਜ਼ ਨਾਲ ਐਲਰਜ਼ੀ ਹੋਣ ਦੇ ਕਾਰਨ ਹੁੰਦਾ ਹੈ ਅਜਿਹੇ 'ਚ ਸ਼ੁਰੂਆਤ ਤੋਂ ਹੀ ਇਸਦਾ ਇਲਾਜ ਕਰ ਲਿਆ ਜਾਵੇ ਤਾਂ ਸਰੀਰ ਦੀ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਸਥਮਾ ਦੇ ਰੋਗ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਤੁਲਸੀ
ਤੁਲਸੀ ਦੇ ਪੱਤਿਆਂ 'ਚ ਕਾਲੀ ਮਿਰਚ ਪਾ ਕੇ ਖਾਓ। ਇਸ ਨੂੰ ਖਾਣ ਨਾਲ ਅਸਥਮਾ ਕੰਟਰੋਲ 'ਚ ਰਹਿੰਦਾ ਹੈ ਇਸ ਤੋਂ ਇਲਾਵਾ ਤੁਸੀਂ ਤੁਲਸੀਂ ਨੂੰ ਪਾਣੀ 'ਚ ਪੀਸ ਕੇ ਉਸ 'ਚ ਸ਼ਹਿਦ ਮਿਲਾ ਕੇ ਵੀ ਖਾ ਸਕਦੇ ਹੋ। ਟ
2. ਅਦਰਕ
ਅਦਰਕ ਦੀ ਚਾਹ ਦਿਨ 'ਚ ਇਕ ਵਾਰ ਪੀਣ ਨਾਲ ਅਸਥਮਾ ਕੰਟਰੋਲ 'ਚ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਬਹਿਤਰ ਹੁੰਦੀ ਹੈ।
3. ਲੌਂਗ
1 ਗਿਲਾਸ ਪਾਣੀ 'ਚ 2-3 ਲੌਂਗ ਪਾ ਕੇ ਉਬਾਲ ਲਓ। ਇਸ ਪਾਣੀ ਨੂੰ ਛਾਣ ਕੇ 1 ਚਮਚ ਸ਼ਹਿਦ ਮਿਲਾ ਕੇ ਪੀਓ। ਰੋਜ਼ਾਨਾ 2 ਬਾਰ ਇਸ ਦੀ ਵਰਤੋ ਕਰਨ ਨਾਲ ਅਸਥਮਾ ਤੋਂ ਰਾਹਤ ਮਿਲਦੀ ਹੈ।
4. ਸਰੋਂ ਦਾ ਤੇਲ
ਇਸ ਨਾਲ ਮਰੀਜ਼ ਦੀ ਛਾਤੀ 'ਤੇ ਮਾਲਿਸ਼ ਕਰਨ ਨਾਲ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਪਾਣੀ 'ਚ ਮੇਥੀ ਦੇ ਦਾਨੇ ਉਬਾਲ ਕੇ ਕਾੜ੍ਹਾ ਬਣਾ ਕੇ ਪੀਣ ਨਾਲ ਵੀ ਤੁਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ।
5. ਲਸਣ
ਲਸਣ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀ ਕਲੀਆਂ ਖਾਣ ਨਾਲ ਸਿਹਤ ਦੀ ਸਾਰੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਦੁੱਧ 'ਚ ਲਸਣ ਦੀ ਕਲੀਆ ਪਾ ਕੇ ਉਸ ਨੂੰ ਉਬਾਲ ਲਓ।
6. ਹਲਦੀ
ਅਸਥਮਾ ਦੇ ਵਾਰ-ਵਾਰ ਆਉਣ ਨਾਲ ਅਟੈਕ ਤੋਂ ਬਚਣ ਦੇ ਲਈ ਹਲਦੀ ਅਤੇ ਸ਼ਹਿਦ ਨੂੰ ਮਿਲਾ ਕੇ ਉਸ ਦਾ ਸੇਵਨ ਕਰੋ। ਹਲਦੀ ਵਾਲੇ ਦੁੱਧ ਦੀ ਵਰਤੋ ਵੀ ਕਰ ਸਕਦੋ ਹੋ।