ਇਹ ਹਨ ਅਨੀਮੀਆ ਦੇ ਲੱਛਣ, ਕਾਰਨ ਅਤੇ ਘਰੇਲੂ ਉਪਾਅ

02/21/2018 10:44:29 AM

ਨਵੀਂ ਦਿੱਲੀ— ਅੱਜਕਲ ਭੱਜਦੋੜ ਦੀ ਜ਼ਿੰਦਗੀ 'ਚ ਆਪਣੇ ਖਾਣ-ਪੀਣ 'ਤੇ ਧਿਆਨ ਨਾ ਦੇਣ ਕਾਰਨ ਜਾਂ ਫਿਰ ਫਾਸਟਫੂਡ ਜ਼ਿਆਦਾ ਮਾਤਰਾ 'ਚ ਖਾਣ ਕਾਰਨ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਅਤੇ ਸਰੀਰ 'ਚ ਰੈੱਡ ਬਲੱਡ ਸੈਲਸ ਬਣਨੇ ਘੱਟ ਹੋ ਜਾਂਦੇ ਹਨ। ਜਿਸ ਕਾਰਨ ਅਨੀਮੀਆ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਸਮੱਸਿਆ ਦੇ ਹੋਣ 'ਤੇ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਬੀਮਾਰੀ ਹੋਵੇ। ਕਈ ਵਾਰ ਹਲਕੇ-ਫੁਲਕੇ ਲੱਛਣਾ ਹੀ ਦਿਖਾਈ ਦਿੰਦੇ ਹਨ। ਜਿਸ 'ਚ ਧਿਅਨ ਨਹੀਂ ਦੇ ਪਾਉਂਦੇ ਅਤੇ ਇਹ ਅਨੀਮੀਆ ਵਰਗੀਆਂ ਬੀਮਾਰੀਆਂ 'ਚ ਬਦਲ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਦੇ ਲੱਛਣ, ਕਾਰਨ ਅਤੇ ਬਚਾਅ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ 'ਤੇ ਧਿਆਨ ਦੇ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ।
1. ਅਨੀਮੀਆ ਹੋਣ ਦੇ ਲੱਛਣ
- ਜੇ ਤੁਹਾਡੀ ਸਕਿਨ ਪੀਲੀ ਪੈ ਰਹੀ ਹੈ ਤਾਂ ਇਸ ਦਾ ਟੈਸਟ ਜ਼ਰੂਰ ਕਰਵਾਓ।
- ਕੰਮ ਕਰਦੇ ਹੋਏ ਜਲਦੀ ਹੀ ਥਕਾਵਟ ਮਹਿਸੂਸ ਕਰਨਾ।
- ਪੂਰਾ ਦਿਨ ਕਮਜ਼ੋਰੀ ਜਾਂ ਬੀਮਾਰੀ ਮਹਿਸੂਸ ਕਰਨਾ।
- ਸਾਹ ਲੈਣ 'ਚ ਤਕਲੀਫ ਹੋਣਾ
- ਪੈਦਲ ਚਲਦੇ, ਕੰਮ ਕਰਦੇ ਜਾਂ ਫਿਰ ਪੌੜੀਆਂ ਚੜਦੇ ਚੱਕਰ ਆਉਣ ਲੱਗਦੇ ਹਨ।
- ਕਈ ਵਾਰ ਪੈਰਾਂ ਦੇ ਤਲਿਆਂ ਅਤੇ ਹਥੇਲੀਆਂ ਠੰਡੀਆਂ ਪੈਣ ਲੱਗਦੀਆਂ ਹਨ।
- ਅਚਾਨਕ ਸਿਰ ਅਤੇ ਛਾਤੀ 'ਚ ਦਰਦ ਹੋਣ ਲੱਗਦਾ ਹੈ।
2. ਅਨੀਮੀਆ ਹੋਣ ਦੇ ਕਾਰਨ
- ਇਕ ਨਾਰਮਲ ਵਿਅਕਤੀ ਦੇ ਸਰੀਰ 'ਚ 3 ਤੋਂ 5 ਗ੍ਰਾਮ ਆਇਰਨ ਹੋਣਾ ਜ਼ਰੂਰੀ ਹੁੰਦਾ ਹੈ। ਇਸ ਦੀ ਕਮੀ ਹੋਣ 'ਤੇ ਸਰੀਰ 'ਚ ਖੂਨ ਘੱਟ ਬਣ ਪਾਉਂਦਾ ਹੈ। ਜਿਸ ਕਾਰਨ ਵੀ ਇਸ ਸਮੱਸਿਆ ਦਾ ਆਸ਼ੰਕਾ ਵਧ ਜਾਂਦੀ ਹੈ।
- ਜਦੋਂ ਕਦੇ ਵੀ ਕਿਸੇ ਦੁਰਘਟਨਾ ਕਾਰਨ ਜ਼ਿਆਦਾ ਖੂਨ ਬਹਿ ਜਾਂਦਾ ਹੈ ਤਾਂ ਵੀ ਅਨੀਮੀਆ ਦੀ ਸ਼ਿਕਾਇਤ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ।
- ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਵਧਣ ਕਤਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਇਸ ਲਈ ਜੋ ਲੋਕ ਕੈਲਸ਼ੀਅਮ ਜ਼ਿਆਦਾ ਮਾਤਰਾ 'ਚ ਲੈਂਦੇ ਹਨ ਉਨ੍ਹਾਂ ਨੂੰ ਵੀ ਇਸ ਸਮੱਸਿਆ ਦਾ ਖਤਰਾ ਵਧ ਜਾਂਦਾ ਹੈ।
3. ਅਨੀਮੀਆ ਤੋਂ ਛੁਟਕਾਰਾ ਪਾਉਣ ਦੇ ਉਪਾਅ
1. ਆਇਰਨ ਨਾਲ ਭਰਪੂਰ ਭੋਜਨ ਦੀ ਵਰਤੋ
ਇਸ ਸਮੱਸਿਆਂ ਤੋਂ ਬਚਣ ਲਈ ਆਪਣੇ ਖਾਣ-ਪਾਣ 'ਚ ਬਦਲਾਅ ਕਰਕੇ ਆਇਰਨ ਨਾਲ ਭਰਪੂਰ ਪੋਸ਼ਟਿਕ ਆਹਾਰ ਲੈਣੇ ਚਾਹੀਦੇ ਹਨ ਜਿਵੇਂ ਚੁਕੰਦਰ, ਗਾਜਰ, ਪਾਲਕ, ਟਮਾਟਰ ਅਤੇ ਹੋਰ ਹਰੀਆਂ ਸਬਜ਼ੀਆਂ।
2. ਭਿਓਂਏ ਹੋਏ ਛੋਲੇ ਅਤੇ ਗੁੜ
ਇਸ ਤੋਂ ਇਲਾਵਾ ਹਰ ਰੋਜ਼ ਸਵੇਰੇ ਖਾਲੀ ਪੇਟ ਭਿਓਂਏ ਹੋਏ ਕਾਲੇ ਛੋਲੇ ਗੁੜ ਦੇ ਨਾਲ ਖਾਣ ਨਾਲ ਅਨੀਮੀਆ ਦੀ ਸ਼ਿਕਾਅਤ ਖਤਮ ਹੋ ਜਾਂਦੀ ਹੈ।
3. ਆਇਰਨ ਦੀਆਂ ਗੋਲੀਆਂ
ਸਰੀਰ 'ਚ ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਖਾਣਾ ਬਣਾਉਣ ਲਈ ਲੋਹੇ ਦੀ ਕੜ੍ਹਾਈ ਦੀ ਵਰਤੋਂ ਕਰ ਸਕਦੇ ਹੋ। ਇਸ ਦੀ ਜ਼ਿਆਦਾ ਕਮੀ ਹੋਣ 'ਤੇ ਤੁਸੀਂ ਡਾਕਟਰ ਦੀ ਸਲਾਹ ਨਾਲ ਆਇਰਨ ਦੀਆਂ ਗੋਲੀਆਂ ਵੀ ਲੈ ਸਕਦੇ ਹੋ।


Related News