ਅਮਰੂਦ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ
Tuesday, Mar 13, 2018 - 06:24 PM (IST)

ਨਵੀਂ ਦਿੱਲੀ— ਗਰਮੀਆਂ ਦੇ ਮੌਸਮ 'ਚ ਜ਼ਿਆਦਤਰ ਲੋਕ ਅਮਰੂਦ ਦੀ ਵਰਤੋਂ ਕਰਦੇ ਹਨ ਇਹ ਖਾਣ 'ਚ ਬਹੁਤ ਸੁਆਦ ਹੁੰਦੇ ਹਨ। ਅਮਰੂਦ ਸਿਹਤ ਅਤੇ ਬਿਉੂਟੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਅਮਰੂਦ ਦੇ ਅਣਗਿਣਤ ਫਾਇਦਿਆਂ ਬਾਰੇ...
1. ਭਾਰ ਘੱਟ ਕਰੇ
ਅਮਰੂਦ ਭਾਰ ਘਟਾਉਣ 'ਚ ਬਹੁਤ ਮਦਦਗਾਰ ਹੁੰਦਾ ਹੈ। ਇਸ ਨੂੰ ਖਾਣ ਨਾਲ ਪੇਟ ਵੀ ਭਰ ਜਾਂਦਾ ਹੈ ਅਤੇ ਕੈਲੋਰੀ ਵੀ ਘੱਟ ਹੁੰਦੀ ਹੈ।
2. ਡਾਇਬੀਟੀਜ਼ (ਸ਼ੂਗਰ)
ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਡਾਇਬੀਟੀਜ਼ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ । ਇਸ ਦੇ ਇਲਾਵਾ ਇਸ ਨੂੰ ਖਾਣ ਨਾਲ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।
3. ਕਬਜ਼
ਅਮਰੂਦ ਦੇ ਬੀਜ ਬੇਹੱਦ ਫਾਇਦੇਮੰਦ ਹੁੰਦੇ ਹਨ। ਇਸ ਨਾਲ ਪੇਟ ਦੀ ਸਫ਼ਾਈ ਹੋ ਜਾਂਦੀ ਹੈ ।ਇਸ ਨੂੰ ਖਾਣ ਨਾਲ ਕਬਜ਼ ਨਹੀ ਹੁੰਦੀ।
4. ਦੰਦਾਂ ਦੇ ਦਰਦ ਲਈ ਲਾਭਕਾਰੀ
ਇਹ ਦੰਦਾਂ ਦੀ ਇੰਨਫੈਕਸ਼ਨ ਦੂਰ ਕਰਨ ਅਤੇ ਕੀੜੇ ਮਾਰਨ 'ਚ ਬਹੁਤ ਮਦਦਗਾਰ ਹੈ ਇਸ ਦੀਆਂ ਪੱਤੀਆਂ ਦੇ ਰਸ ਨਾਲ ਦੰਦਾਂ ਅਤੇ ਦਾੜਾਂ ਦੀ ਮਾਲਿਸ਼ ਕਰਨ ਨਾਲ ਬਹੁਤ ਫਾਇਦਾ ਹੁੰਦਾ ਹੈ।
5. ਕੈਂਸਰ
ਅਮਰੂਦ 'ਚ ਮੌਜੂਦ ਵਿਟਾਮਿਨ ਸੀ ਅਤੇ ਲਾਇਕੋਪੀਨ ਨਾਮਕ ਫਾਇਟੋ ਪੌਸ਼ਟਿਕ ਪਾਇਆ ਜਾਂਦਾ ਹੈ ਤੋ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ।
6. ਦਿਮਾਗ ਦੇ ਲਈ ਫਾਇਦੇਮੰਦ
ਅਮਰੂਦ ਖਾਣ ਨਾਲ ਮੈਮੋਰੀ ਪਾਵਰ ਵਧਦੀ ਹੈ ਨਸਾਂ ਨੂੰ ਆਰਾਮ ਮਿਲਦਾ ਹੈ ।ਇਸ ਨੂੰ ਖਾਣ ਨਾਲ ਖੂਨ ਦੇ ਦੌਰੇ 'ਚ ਸੁਧਾਰ ਹੁੰਦਾ ਹੈ