ਕਈ ਬੀਮਾਰੀਆਂ ਤੋਂ ਨਿਜ਼ਾਤ ਦਿਵਾਏਗੀ ਅਮਰੂਦ ਦੇ ਪੱਤਿਆਂ ਨਾਲ ਬਣੀ ਚਾਹ

12/20/2020 5:25:25 PM

ਜਲੰਧਰ: ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਅਤੇ ਐਂਟੀ-ਇਨਫਲੇਮੇਟਰੀ ਗੁਣਾਂ ਨਾਲ ਭਰਪੂਰ ਅਮਰੂਦ ਦੀ ਵਰਤੋਂ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਦੇ ਨਾਲ-ਨਾਲ ਇਸ ਦੇ ਪੱਤੇ ਵੀ ਕਿਸੇ ਆਯੁਰਵੈਦਿਕ ਦਵਾਈ ਤੋਂ ਘੱਟ ਨਹੀਂ ਹਨ। 
ਸ਼ੂਗਰ ਅਤੇ ਮੋਟਾਪੇ ਨਾਲ ਜੂਝ ਰਹੇ ਲੋਕਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਅਮਰੂਦ ਦੇ ਪੱਤੇ। ਅਮਰੂਦ ਦੇ ਪੱਤਿਆਂ ਨੂੰ ਤੁਸੀਂ ਚਾਹ ਦੇ ਤੌਰ ‘ਤੇ ਵੀ ਵਰਤ ਸਕਦੇ ਹੋ। ਆਓ ਅੱਜ ਅਸੀਂ ਤੁਹਾਨੂੰ ਅਮਰੂਦ ਦੇ ਪੱਤਿਆਂ ਤੋਂ ਬਣੀ ਹਰਬਲ ਚਾਹ ਬਾਰੇ ਦੱਸਦੇ ਹਾਂ ਜਿਸ ਤੋਂ ਬਾਅਦ ਤੁਸੀਂ ਵੀ ਇਸ ਦੀ ਵਰਤੋਂ ਕਰਨੀ ਸ਼ੁਰੂ ਕਰੋਗੇ।

ਇਹ ਵੀ ਪੜ੍ਹੋ:ਐਨਕਾਂ ਲਗਾਉਣ ਨਾਲ ਨੱਕ 'ਤੇ ਪਏ ਨਿਸ਼ਾਨ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ
ਇਸ ਤਰ੍ਹਾਂ ਬਣਾਉ ਅਮਰੂਦ ਦੇ ਪੱਤਿਆਂ ਦੀ ਚਾਹ
ਅਮਰੂਦ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਅਮਰੂਦ ਦੇ ਪੱਤੇ ਲਓ ਅਤੇ ਚੰਗੀ ਤਰ੍ਹਾਂ ਧੋ ਲਓ।
ਹੁਣ ਢੇਡ ਕੱਪ ਪਾਣੀ ਨੂੰ 2 ਮਿੰਟ ਤੱਕ ਉਬਾਲੋ ਅਤੇ ਫਿਰ ਅਮਰੂਦ ਦੇ ਪੱਤਿਆਂ ਦੇ ਨਾਲ ਨਾਰਮਲ ਚਾਹ ਪੱਤੀ ਪਾਓ।
ਹੁਣ ਇਨ੍ਹਾਂ ਸਾਰਿਆਂ ਨੂੰ 10 ਮਿੰਟ ਲਈ ਪਕਾਓ।
ਫਿਰ ਪਾਣੀ ਨੂੰ ਛਾਣ ਕੇ ਇਕ ਗਿਲਾਸ ‘ਚ ਪਾਓ।
ਤੁਸੀਂ ਇਸ ’ਚ ਥੋੜਾ ਜਿਹਾ ਸ਼ਹਿਦ ਮਿਠਾਸ ਲਈ ਪਾ ਸਕਦੇ ਹੋ।

ਇਹ ਵੀ ਪੜ੍ਹੋ:ਸਰੀਰ ਦੇ ਹਰ ਤਰ੍ਹਾਂ ਦੇ ਦਰਦ ਤੋਂ ਨਿਜ਼ਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
ਅਮਰੂਦ ਦੇ ਪੱਤਿਆਂ ਦੇ ਫ਼ਾਇਦੇ
ਕੋਲੇਸਟ੍ਰੋਲ ਨੂੰ ਘੱਟ ਕਰੇ: ਗਲਤ ਖਾਣ-ਪੀਣ ਦੇ ਕਾਰਨ ਅੱਜ ਕੱਲ ਲੋਕਾਂ ‘ਚ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਵੀ ਵੱਧ ਜਾਂਦਾ ਹੈ ਪਰ ਇਸ ਦੇ ਪੱਤੇ ਰੋਜ਼ ਖਾਣ ਨਾਲ ਇਸ ਦੀ ਮਾਤਰਾ ਕੰਟਰੋਲ ‘ਚ ਰਹਿੰਦੀ ਹੈ। ਅਮਰੂਦ ਅਲਫ਼ਾ-ਗਲੂਕੋਸੀਡੇਸ ਨਾਂ ਦੇ ਐਨਜ਼ਾਈਮ ਦੇ ਕੰਮ ਨੂੰ ਘੱਟ ਕਰਦਾ ਹੈ ਜੋ ਬਲੱਡ ‘ਚ ਗਲੂਕੋਜ਼ ਨੂੰ ਭੋਜਨ ’ਚ ਬਦਲਦਾ ਹੈ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਦਿਨ ਭਰ 1-2 ਕੱਪ ਚਾਹ ਦੀ ਵਰਤੋਂ ਕਰੋ।

PunjabKesari
ਮੋਟਾਪਾ ਘਟਾਏ: ਸਵੇਰੇ ਖਾਲੀ ਪੇਟ ਅਮਰੂਦ ਦੇ ਪੱਤਿਆਂ ਨਾਲ ਬਣੀ ਚਾਹ ਦੀ ਵਰਤੋਂ ਕਰਨ ਨਾਲ ਮੈਟਾਬੋਲੀਜ਼ਮ ਤੇਜ਼ ਹੁੰਦਾ ਹੈ ਅਤੇ ਇਸ ਨਾਲ ਪਾਚਨ ਕਿਰਿਆ ਵੀ ਤੰਦਰੁਸਤ ਰਹਿੰਦੀ ਹੈ। ਇਸ ਤੋਂ ਇਲਾਵਾ ਇਸ ਦੀ ਚਾਹ ਸਟਾਰਚ ਨੂੰ ਸ਼ੂਗਰ ‘ਚ ਬਦਲਣ ਦੀ ਪ੍ਰਕਿਰਿਆ ਨੂੰ ਰੋਕਦੀ ਹੈ ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਇਸ ਦੀ ਚਾਹ ‘ਚ ਮੌਜੂਦ ਐਂਟੀ-ਬੈਕਟਰੀਅਲ ਏਜੰਟ ਪਾਚਨ ਤੰਤਰ ਨੂੰ ਤੰਦਰੁਸਤ ਰੱਖਦੇ ਹ ਜਿਸ ਨਾਲ ਫੂਡ ਪੁਆਜ਼ਨਿੰਗ, ਕਬਜ਼, ਉਲਟੀਆਂ ਅਤੇ ਮਤਲੀ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

PunjabKesari
ਮੁਹਾਸਿਆਂ ਦੀ ਸਮੱਸਿਆ: ਐਂਟੀ-ਸੈਪਟਿਕ ਹੋਣ ਕਾਰਨ ਅਮਰੂਦ ਦੇ ਪੱਤੇ ਬੈਕਟੀਰੀਆ ਇੰਫੈਕਸ਼ਨ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ। ਇਸ ਦੇ ਤਾਜ਼ੇ ਪੱਤਿਆਂ ਨੂੰ ਪੀਸ ਕੇ ਮੁਹਾਸੇ ‘ਤੇ ਲਗਾਓ ਅਤੇ 15-20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਹਫਤੇ ’ਚ 2-3 ਵਾਰ ਇਸ ਦੀ ਵਰਤੋਂ ਕਰਨ ਨਾਲ ਮੁਹਾਸੇ ਦੂਰ ਹੋ ਜਾਣਗੇ। ਜੇ ਤੁਸੀਂ ਚਾਹੋ ਤਾਂ ਦਿਨ ’ਚ ਇਕ ਵਾਰ ਅਮਰੂਦ ਦੇ ਪੱਤਿਆਂ ਨਾਲ ਬਣੀ ਚਾਹ ਜ਼ਰੂਰ ਪੀਓ। ਇਸ ਨਾਲ ਮੁਹਾਸਿਆਂ ਦੀ ਸਮੱਸਿਆ ਵੀ ਘੱਟ ਹੋਵੇਗੀ।

 

ਨੋਟ: ਤੁਹਾਨੂੰ ਸਾਡਾ ਇਹ ਘਰੇਲੂ ਨੁਸਖ਼ਾ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦਿਓ ਆਪਣੀ ਰਾਏ


Aarti dhillon

Content Editor

Related News