Health Tips: ਦੁਨੀਆ ਭਰ 'ਚ ਹੁੰਦੀਆਂ ਮੌਤਾਂ ਦਾ 13ਵਾਂ ਪ੍ਰਮੁੱਖ ਕਾਰਨ ਹੈ ਟੀ.ਬੀ, ਜਾਣੋ ਲੱਛਣ ਤੇ ਹੋਰ ਜ਼ਰੂਰੀ ਗੱਲਾਂ

Wednesday, May 03, 2023 - 12:59 PM (IST)

Health Tips: ਦੁਨੀਆ ਭਰ 'ਚ ਹੁੰਦੀਆਂ ਮੌਤਾਂ ਦਾ 13ਵਾਂ ਪ੍ਰਮੁੱਖ ਕਾਰਨ ਹੈ ਟੀ.ਬੀ, ਜਾਣੋ ਲੱਛਣ ਤੇ ਹੋਰ ਜ਼ਰੂਰੀ ਗੱਲਾਂ

ਚੰਡੀਗੜ੍ਹ (ਐੱਚ. ਸੀ. ਸ਼ਰਮਾ): ਤਪਦਿਕ (ਟੀ. ਬੀ.) ਸੰਸਾਰਿਕ ਜਨਤਕ ਸਿਹਤ ਲਈ ਖ਼ਤਰਾ ਬਣਾ ਹੋਇਆ ਹੈ, ਜੋ ਸੰਸਾਰ ਪੱਧਰ ’ਤੇ ਮੌਤ ਦੇ ਪ੍ਰਮੁੱਖ ਇਨਫੈਕਟਿਡ ਕਾਰਣਾਂ ਵਿਚੋਂ ਇੱਕ ਹੈ। ਦੁਨੀਆਂ ਭਰ ਵਿਚ ਟੀ. ਬੀ. ਮੌਤ ਦਾ 13ਵਾਂ ਪ੍ਰਮੁੱਖ ਕਾਰਣ ਹੈ ਅਤੇ ਕੋਵਿਡ-19 (ਐੱਚ. ਆਈ. ਵੀ./ਏਡਜ਼ ਤੋਂ ਉੱਪਰ) ਤੋਂ ਬਾਅਦ ਦੂਜਾ ਪ੍ਰਮੁੱਖ ਇਨਫੈਕਟਿਡ ਹਤਿਆਰਾ ਹੈ। 2021 ਵਿਚ ਸੰਸਾਰਿਕ ਪੱਧਰ ’ਤੇ ਅਨੁਮਾਨਿਤ 10.6 ਮਿਲੀਅਨ ਲੋਕ ਟੀ. ਬੀ. ਤੋਂ ਇਨਫੈਕਟਿਡ ਹੋਏ, ਜਿਨ੍ਹਾਂ ਵਿਚੋਂ 3 ਮਿਲੀਅਨ ਭਾਰਤ ਵਿਚ ਸਨ ਅਤੇ 1.4 ਮਿਲੀਅਨ ਲੋਕ (ਭਾਰਤ ਵਿਚ 4.94 ਲੱਖ) ਟੀ. ਬੀ. ਦੇ ਕਾਰਣ ਮਾਰੇ ਗਏ।

2001 ਤੋਂ ਰਾਜ ਵਿਚ ਜਾਰੀ ਹੈ ਰਾਸ਼ਟਰੀ ਤਪਦਿਕ ਉਨਮੂਲਨ ਪ੍ਰੋਗਰਾਮ

ਸਾਰੇ ਟੀ. ਬੀ. ਮਰੀਜ਼ਾਂ ਲਈ ਗੁਣਵੱਤਾਪੂਰਣ ਟੀ. ਬੀ. ਨਿਦਾਨ ਅਤੇ ਇਲਾਜ ਤੱਕ ਸਰਵਭੌਮਿਕ ਪਹੁੰਚ ਪ੍ਰਾਪਤ ਕਰਨ ਲਈ ਰਾਜ ਵਿਚ ਰਾਸ਼ਟਰੀ ਤਪਦਿਕ ਉਨਮੂਲਨ ਪ੍ਰੋਗਰਾਮ (ਐੱਨ. ਟੀ. ਈ. ਪੀ.) 2001 ਤੋਂ ਲਾਗੂ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨੇ 2025 ਤੱਕ ਟੀ. ਬੀ. ਦੇ ਖਾਤਮੇ ਲਈ ਟੀਚਾ ਤੈਅ ਕੀਤਾ ਹੈ ਅਤੇ ਪੰਜਾਬ ਸਰਕਾਰ ਵੀ ਅਜਿਹਾ ਕਰਨ ਲਈ ਦ੍ਰਿੜ ਸੰਕਲਪਿਤ ਹੈ ਪਰ ਅੰਕੜੇ ਦੱਸ ਰਹੇ ਕਿ ਹਾਲੇ ਇਸ ਮਾਮਲੇ ਵਿਚ ਦਿੱਲੀ ਦੂਰ ਹੈ।

ਟੀ. ਬੀ. ਦੇ ਮੁੱਖ ਲੱਛਣ

ਟੀ. ਬੀ. ਦੇ ਮੁੱਖ ਲੱਛਣ ਜੋ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ, ਉਨ੍ਹਾਂ ਵਿਚ ਖੰਘ, ਬੁਖ਼ਾਰ, ਭਾਰ ਘਟਨਾ, ਭੁੱਖ ਨਾ ਲੱਗਣਾ, ਥੁੱਕ ਵਿਚ ਖੂਨ ਆਉਣਾ ਅਤੇ ਛਾਤੀ ਵਿਚ ਦਰਦ। ਟੀ. ਬੀ. ਸਰੀਰ ਦੇ ਕਿਸੇ ਹੋਰ ਭਾਗ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਅਤੇ ਲੱਛਣ ਭਿੰਨ ਹੋਣਗੇ ਜਿਵੇਂ ਗਰਦਨ ਦੇ ਚਾਰੇ ਪਾਸੇ ਸੋਜ, ਜੋੜਾਂ ਵਿਚ ਦਰਦ, ਦੌਰੇ, ਬਾਂਝਪਨ ਦਾ ਇਤਿਹਾਸ ਅਤੇ ਔਰਤਾਂ ਵਿਚ ਸਹਿਜ ਗਰਭਪਾਤ ਆਦਿ। ਅਜਿਹੇ ਕਿਸੇ ਵੀ ਲੱਛਣ ਵਾਲੇ ਵਿਅਕਤੀ ਨੂੰ ਡਾਕਟਰ ਨਾਲ ਵਿਚਾਰ ਕਰਨਾ ਚਾਹੀਦਾ ਹੈ। ਨਜ਼ਦੀਕੀ ਸਰਕਾਰੀ ਸਿਹਤ ਸਹੂਲਤ ਅਤੇ ਟੀ. ਬੀ. ਤੋਂ ਬਾਹਰ ਨਿਕਲਣ ਲਈ ਖੁਦ ਦੀ ਜਾਂਚ ਅਤੇ ਟੈਸਟ ਕਰਵਾਓ।

ਇੰਫੈਕਸ਼ਿਨ ਤੋਂ ਬਚਾਉਣ ਲਈ ਇਹ ਹੈ ਜ਼ਰੂਰੀ

ਸਾਰੇ ਮਰੀਜ਼ਾਂ ਨੂੰ ਘੱਟ ਤੋਂ ਘੱਟ ਸ਼ੁਰੂਆਤੀ ਦੋ ਮਹੀਨਿਆਂ ਦੌਰਾਨ ਆਪਣੇ ਮੂੰਹ ਨੂੰ ਢਕ ਕੇ ਖੰਘ ਸ਼ਿਸ਼ਟਾਚਾਰ ਬਣਾਈ ਰੱਖਣ ਦੀ ਲੋੜ ਹੈ, ਕਿਉਂਕਿ ਇੰਫੈਕਸ਼ਿਨ ਬੂੰਦਾਂ ਤੋਂ ਫੈਲਦੀ ਹੈ। ਜੇਕਰ ਥੁੱਕ ਦਾ ਉਤਪਾਦਨ ਹੋ ਰਿਹਾ ਹੈ, ਤਾਂ ਉਨ੍ਹਾਂ ਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਇਹ ਠੀਕ ਤਰੀਕੇ ਨਾਲ ਨਿਕਲ ਜਾਵੇ। ਇਸਦੇ ਨਾਲ ਹੀ ਮਰੀਜ਼ਾਂ ਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਉਹ ਆਪਣੀ ਬੀਮਾਰੀ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਪੌਸ਼ਟਿਕ ਖਾਣਾ ਲੈਣ।

ਸਾਲ 2022 ਅਤੇ 2023 ਤੱਕ ਪ੍ਰਦੇਸ਼ ਦੀਆਂ ਪ੍ਰਮੁੱਖ ਉਪਲਬਧੀਆਂ ਇਸ ਪ੍ਰਕਾਰ ਹਨ

-2022 ਲਈ ਪ੍ਰਾਪਤ ਟੀ. ਬੀ. ਇਲਾਜ ਕੀਤੇ ਮਰੀਜ਼ਾਂ ਦੀ ਗਿਣਤੀ 55307 ਹੈ।
-2021 ਲਈ ਉਪਚਾਰ ਦੀ ਸਫਲਤਾ ਦਰ 85 ਫ਼ੀਸਦੀ ਹੈ ।
-ਟੀ. ਬੀ. ਅਧਿਸੂਚਿਤ ਮਰੀਜ਼ਾਂ ਵਿਚ ਐੱਚ. ਆਈ. ਵੀ. ਟੈਸਟ ਅਤੇ ਸ਼ੂਗਰ ਟੈਸਟ ਕ੍ਰਮਵਾਰ 96 ਫ਼ੀਸਦੀ ਅਤੇ 93 ਫ਼ੀਸਦੀ ਹੈ।
-2022 ਲਈ ਮੌਤ ਦਰ 4.8 ਫ਼ੀਸਦੀ ਹੈ।
-2023 ਲਈ ਹੁਣ ਤੱਕ ਟੀ. ਬੀ. ਦੇ ਇਲਾਜ ਕੀਤੇ ਮਰੀਜ਼ਾਂ ਦੀ ਗਿਣਤੀ 14646 ਹੈ।

ਧਿਆਨ ਰੱਖਣ ਵਾਲੀ ਗੱਲ

ਇਲਾਜ ਦੌਰਾਨ ਮਰੀਜ਼ ਨੂੰ ਆਪਣੀਆਂ ਦਵਾਈਆਂ ਸਮੇਂ ’ਤੇ ਅਤੇ ਠੀਕ ਖੁਰਾਕ ਵਿਚ ਲੈਣੀਆਂ ਚਾਹੀਦੀਆਂ ਹਨ ਜਿਵੇਂ ਕਿ ਡਾਕਟਰ ਨੇ ਦੱਸਿਆ ਹੋਵੇਗਾ। ਕੁਝ ਮਾਮਲਿਆਂ ਵਿਚ ਗੋਲੀ ਦਾ ਬੋਝ ਥੋੜ੍ਹਾ ਜ਼ਿਆਦਾ ਹੋ ਸਕਦਾ ਹੈ ਪਰ ਮਰੀਜ਼ਾਂ ਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਉਹ ਆਪਣੀ ਖੁਰਾਕ ਨੂੰ ਨਾ ਤੋੜਨ ਅਤੇ ਪੂਰੀ ਦਵਾਈ ਲੈਣ।

ਇਲਾਜ ਦੀਆਂ ਸੁਵਿਧਾਵਾਂ

ਰਾਜਭਰ ਵਿਚ ਸਾਰੇ ਪ੍ਰਮੁੱਖ ਜਨਤਕ ਖੇਤਰ ਦੀਆਂ ਸੰਸਥਾਵਾਂ ਵਿਚ ਸਾਰੀਆਂ ਇਲਾਜ ਸੇਵਾਵਾਂ ਉਪਲੱਬਧ ਹਨ। ਸ਼ੱਕੀ ਟੀ. ਬੀ. ਮਰੀਜ਼ਾਂ ਲਈ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਵਿਚ ਥੁੱਕ ਮਾਈਕਰੋਸਕੋਪੀ, ਐੱਨ. ਏ. ਏ. ਟੀ. ਪ੍ਰੀਖਿਆ ਅਤੇ ਛਾਤੀ ਦਾ ਐਕਸ-ਰੇਅ ਵਰਗੀਆਂ ਮੁਫ਼ਤ ਸੇਵਾਵਾਂ ਉਪਲੱਬਧ ਹਨ। ਰਾਜ ਵਿਚ ਕੁਲ 50 ਟਰੂਨਾਟ ਮਸ਼ੀਨਾਂ ਅਤੇ 35 ਸੀ. ਬੀ. ਐੱਨ. ਏ. ਏ. ਟੀ. ਮਸ਼ੀਨਾਂ ਹਨ, ਜੋ ਮਰੀਜ਼ਾਂ ਨੂੰ ਸੇਵਾਵਾਂ ਦੇ ਰਹੀਆਂ ਹਨ। ਨਿੱਜੀ ਖੇਤਰ ਦੇ ਹਸਪਤਾਲ, ਲੈਬ ਅਤੇ ਕੈਮਿਸਟ ਵੀ ਟੀ. ਬੀ. ਮਾਮਲੇ ਦੀ ਨੋਟੀਫਿਕੇਸ਼ਨ ਅਤੇ ਪ੍ਰਬੰਧਨ ਵਿਚ ਸ਼ਾਮਿਲ ਹੋ ਰਹੇ ਹਨ।       

ਪੌਸ਼ਟਿਕ ਆਹਾਰ ਲਈ ਸਰਕਾਰ ਵੀ ਕਰਦੀ ਹੈ ਮਦਦ:

ਰੋਗੀਆਂ ਦੇ ਪੌਸ਼ਟਿਕ ਆਹਾਰ ਲਈ ਸਰਕਾਰ ਹਰ ਇਕ ਟੀ.ਬੀ. ਰੋਗੀ ਨੂੰ 500 ਰੁਪਏ ਉਪਲੱਬਧ ਕਰਵਾ ਰਹੀ ਹੈ। ਨਿਕਸ਼ਯ ਪੋਸ਼ਣਾ ਯੋਜਨਾ ਦੇ ਮਾਧਿਅਮ ਨਾਲ ਇਲਾਜ ਦੌਰਾਨ ਪੋਸ਼ਣ ਸਹਾਇਤਾ ਲਈ ਪ੍ਰਤੀ ਮਹੀਨੇ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਇਹ ਪੈਸਾ ਉਦੋਂ ਤੱਕ ਦਿੱਤਾ ਜਾਂਦਾ ਹੈ, ਜਦੋਂ ਤੱਕ ਮਰੀਜ਼ ਦਾ ਇਲਾਜ ਚੱਲ ਰਿਹਾ ਹੋਵੇ ਅਤੇ ਇਹ ਸਾਰਵਜਨਕ ਅਤੇ ਨਿਜੀ ਦੋਵਾਂ ਖੇਤਰਾਂ ਦੇ ਮਰੀਜ਼ਾਂ ’ਤੇ ਲਾਗੂ ਹੁੰਦਾ ਹੈ।

ਠੀਕ ਹੋ ਚੁੱਕੇ ਟੀ.ਬੀ. ਮਰੀਜ਼ ਚੈਂਪੀਅਨ ਦੇ ਰੂਪ ਵਿਚ ਹੁੰਦੇ ਹਨ ਟ੍ਰੇਨਡ:

ਠੀਕ ਹੋ ਚੁੱਕੇ ਟੀ.ਬੀ. ਰੋਗੀਆਂ ਨੂੰ ਟੀ.ਬੀ. ਚੈਂਪੀਅਨ ਦੇ ਰੂਪ ਵਿਚ ਟ੍ਰੇਨਡ ਕੀਤਾ ਜਾ ਰਿਹਾ ਹੈ ਅਤੇ ਉਹ ਟੀ.ਬੀ. ਜਾਗਰੂਕਤਾ ਪੈਦਾ ਕਰਨ ਅਤੇ ਟੀ.ਬੀ. ਸਾਰੀਆਂ ਗਤੀਵਿਧੀਆਂ ਲਈ ਸਮੁਦਾਇਕ ਪੱਧਰ ਦੀ ਲਾਮਬੰਦੀ ਗਤੀਵਿਧੀਆਂ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ।


author

rajwinder kaur

Content Editor

Related News