ਇਨ੍ਹਾਂ 5 ਤਰੀਕਿਆਂ ਨਾਲ ਕਰੋ ਦਿਨ ਦੀ ਸ਼ੁਰੂਆਤ, ਬੀਮਾਰੀਆਂ ਤੋਂ ਰਹੋਗੇ ਦੂਰ

Friday, Mar 14, 2025 - 09:41 AM (IST)

ਇਨ੍ਹਾਂ 5 ਤਰੀਕਿਆਂ ਨਾਲ ਕਰੋ ਦਿਨ ਦੀ ਸ਼ੁਰੂਆਤ, ਬੀਮਾਰੀਆਂ ਤੋਂ ਰਹੋਗੇ ਦੂਰ

ਹੈਲਥ ਡੈਸਕ- ਹਰ ਕੋਈ ਤੰਦਰੁਸਤ ਅਤੇ ਸਿਹਤਮੰਦ ਰਹਿਣਾ ਚਾਹੁੰਦਾ ਹੈ ਪਰ ਆਪਣੀ ਸਿਹਤ ਲਈ ਸਮਾਂ ਨਹੀਂ ਕੱਢ ਪਾਉਂਦੇ ਪਰ ਇਹ ਲਾਪਰਵਾਹੀ ਬਹੁਤ ਮਹਿੰਗੀ ਸਾਬਤ ਹੋ ਸਕਦੀ ਹੈ। ਅੱਜ ਦੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਦੇ ਕਾਰਨ, ਦਿਲ ਨਾਲ ਸਬੰਧਤ ਬਿਮਾਰੀਆਂ ਅਤੇ ਮੋਟਾਪੇ ਦੇ ਮਾਮਲੇ ਕਾਫ਼ੀ ਵੱਧ ਰਹੇ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ 5 ਅਜਿਹੀਆਂ ਆਦਤਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਅਪਣਾਉਣ ਨਾਲ ਤੁਸੀਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ।

ਪ੍ਰਾਣਾਯਾਮ ਨਾਲ ਦਿਨ ਦੀ ਸ਼ੁਰੂਆਤ

ਸਰੀਰ ਨੂੰ ਐਕਟਿਵ ਰੱਖਣ ਲਈ ਸਰੀਰਕ ਗਤੀਵਿਧੀ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਸਵੇਰੇ ਕਿਸੇ ਵੀ ਤਰ੍ਹਾਂ ਦੀ ਸਰੀਰਕ ਗਤੀਵਿਧੀ ਕਰ ਸਕਦੇ ਹੋ, ਤੈਰਾਕੀ, ਸਾਈਕਲਿੰਗ, ਦੌੜਨਾ, ਨੱਚਣਾ। ਇਸ ਤੋਂ ਇਲਾਵਾ ਬ੍ਰੀਦਿੰਗ ਐਕਸਰਸਾਈਜ਼ ਜਿਵੇਂ ਕਿ ਅਨੁਲੋਮ-ਵਿਲੋਮ, ਕਪਾਲਭਾਤੀ ਕਰਨ ਨਾਲ ਵੀ ਮਨ ਅਤੇ ਸਰੀਰ ਦੋਵੇਂ ਤੰਦਰੁਸਤ ਰਹਿੰਦੇ ਹਨ।

ਕੋਸਾ ਪਾਣੀ ਪੀਓ

ਸਵੇਰੇ ਉੱਠਦੇ ਹੀ ਦੋ ਗਲਾਸ ਕੋਸਾ ਪਾਣੀ ਪੀਓ। ਜੇਕਰ ਤੁਸੀਂ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਮਿਲਾਉਂਦੇ ਹੋ ਤਾਂ ਇਹ ਹੋਰ ਵੀ ਫਾਇਦੇਮੰਦ ਹੋ ਜਾਂਦਾ ਹੈ। ਅਜਿਹਾ ਕਰਨ ਨਾਲ ਪੇਟ ਸਾਫ ਰਹਿੰਦਾ ਹੈ, ਜਿਸ ਨਾਲ ਬਹੁਤੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ ਅਤੇ ਦਿਨ ਭਰ ਲਈ ਊਰਜਾ ਬਣੀ ਰਹਿੰਦੀ ਹੈ।

ਸਵੇਰ ਦੀ ਧੁੱਪ ਲਓ ਅਤੇ ਯੋਗ ਕਰੋ

ਸਵੇਰ ਦੀ ਤਾਜ਼ਾ ਹਵਾ ਅਤੇ ਧੁੱਪ ਨਾਲ ਵਿਟਾਮਿਨ-ਡੀ ਮਿਲਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਇਮਿਊਨਿਟੀ ਵੱਧਦੀ ਹੈ। ਹਲਕੀ-ਫੁਲਕੀ ਐਕਸਰਸਾਈਜ਼ ਜਾਂ ਯੋਗ ਕਰਨ ਨਾਲ ਸਰੀਰ ਫਿੱਟ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ।

ਸਿਹਤਮੰਦ ਨਾਸ਼ਤਾ ਕਰੋ

ਦਿਨ ਦੀ ਸ਼ੁਰੂਆਤ ਇੱਕ ਪੌਸ਼ਟਿਕ ਨਾਸ਼ਤੇ ਨਾਲ ਕਰੋ, ਜਿਸ ਵਿੱਚ ਪ੍ਰੋਟੀਨ, ਫਾਈਬਰ ਅਤੇ ਪੋਸ਼ਕ ਤੱਤ ਹੋਣ, ਜਿਵੇਂ ਕਿ ਡਰਾਈ ਫਰੂਟਸ, ਦਹੀਂ, ਦਲੀਆ, ਫਲ, ਜਾਂ ਪੌਸ਼ਟਿਕ ਪਰਾਂਠੇ।

ਪਾਜ਼ੇਟਿਵ ਸੋਚ ਅਤੇ ਧਿਆਨ

ਸਵੇਰੇ ਸਾਰੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ 5-10 ਮਿੰਟ ਮੈਡੀਟੇਸ਼ਨ ਜਾਂ ਸ਼ੁਕਰਾਨਾ ਕਰਨਾ ਮਨ ਦੀ ਸ਼ਾਂਤੀ ਲਈ ਲਾਭਦਾਇਕ ਹੈ। ਦਿਨ ਦੀ ਸ਼ੁਰੂਆਤ ਪਾਜ਼ੇਟਿਵ ਸੋਚ ਨਾਲ ਕਰੋ, ਤਾਂ ਕਿ ਸਾਰਾ ਦਿਨ ਵਧੀਆ ਬੀਤੇ। 

ਇਹ 5 ਆਦਤਾਂ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰੋ, ਬੀਮਾਰੀਆਂ ਨੂੰ ਦੂਰ ਰੱਖੋ ਅਤੇ ਤੰਦਰੁਸਤ ਜੀਵਨ ਜਿਓ! 


author

cherry

Content Editor

Related News