ਸਿਹਤਮੰਦ ਸਰੀਰ ਤੇ ਮਨਚਾਹਿਆ ਧਨ ਪਾਉਣਾ ਚਾਹੁੰਦੇ ਹੋ ਤਾਂ ਸੌਂਣ ਤੋਂ ਪਹਿਲਾਂ ਕਰੋ ਇਹ ਉਪਾਅ

08/27/2015 1:56:17 PM

 
ਹਰ ਇਕ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਉਸ ਕੋਲ ਮਨਚਾਹਿਆ ਧਨ ਹੋਵੇ। ਇਹ ਤਾਂ ਹੀ ਸੰਭਵ ਹੈ ਜੇ ਅਸੀਂ ਸਿਹਤਮੰਦ ਹੋਵਾਂਗੇ। ਜੀ ਹਾਂ, ਜੇ ਅਸੀਂ ਸਿਹਤਮੰਦ ਹੋਵੇਗਾ ਤਾਂ ਹੀ ਮਨਚਾਹਿਆ ਧਨ ਕਮਾਇਆ ਜਾ ਸਕਦਾ ਹੈ ਅਤੇ ਉਸ ਦਾ ਸੁੱਖ ਮਾਣ ਸਕਦੇ ਹਾਂ। 

ਸਰੀਰ ਨੂੰ ਸਿਹਤਮੰਦ ਰੱਖਣ ਤੇ ਮਨਚਾਹਿਆ ਧਨ ਪਾਉਣ ਲਈ ਤੁਹਾਨੂੰ ਕਰਨ ਹੋਣਗੇ ਕੁਝ ਉਪਾਅ-
- ਰਾਤ ਨੂੰ ਸੌਂਣ ਤੋਂ ਪਹਿਲਾਂ ਪੈਰਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋਵੇ। ਫਿਰ ਸਾਫ ਕੱਪੜੇ ਨਾਲ ਉਸ ਨੂੰ ਚੰਗੀ ਤਰ੍ਹਾਂ ਸਾਫ ਕਰੋ। ਅਜਿਹਾ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ ਤੇ ਡਰਾਵਨੇ ਸੁਪਨੇ ਵੀ ਨਹੀਂ ਆਉਂਦੇ ਤੇ ਸਿਹਤ ਵੀ ਚੰਗੀ ਰਹਿੰਦੀ ਹੈ। ਸਰੀਰ ਰੋਗਾਂ ਦੀ ਲਪੇਟ ਵਿਚ ਨਹੀਂ ਆਉਂਦਾ। ਇਕ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਬਿਸਤਰੇ ''ਤੇ ਗਿੱਲੇ ਪੈਰ ਨਾ ਲੈ ਕੇ ਨਾ ਜਾਓ ਅਤੇ ਨਾ ਹੀ ਇੰਝ ਸੌਂਣ ਦੀ ਕੋਸ਼ਿਸ਼ ਕਰੋ ਕਿਉਂਕਿ ਇਸ ਤਰ੍ਹਾਂ ਗਰੀਬੀ ਆਉਂਦੀ ਹੈ, ਜਿਸ ਲਈ ਮਨਚਾਹਿਆ ਧਨ ਪਾਉਣ ਦੀ ਰਾਹ ''ਚ ਸੰਕਟ ਆਉਣ ਲੱਗਦੇ ਹਨ।

- ਰਾਤ ਦੇ ਸਮੇਂ ਕਮਰੇ ''ਚ ਹਨ੍ਹੇਰਾ ਕਰ ਕੇ ਸੌਂਣ ਦੀ ਕੋਸ਼ਿਸ਼ ਨਾ ਕਰੋ, ਹਲਕੀ ਰੋਸ਼ਨੀ ਜ਼ਰੂਰ ਰੱਖੋ। ਇਸ ਨਾਲ ਸਕਾਰਾਤਮਕਤਾ ਬਣੀ ਰਹਿੰਦੀ ਹੈ।

-ਸ਼ਾਸਤਰਾਂ ਮੁਤਾਬਕ ਕਿਸੇ ਵੀ ਵਿਅਕਤੀ ਨੂੰ ਸਫਲਤਾ ਅਤੇ ਧਨ ਪਾਉਣ ਲਈ ਚਾਹੇ ਉਹ ਨੇਤਾ, ਅਭਿਨੇਤਾ, ਕਾਰੋਬਾਰੀ ਜਾਂ ਪ੍ਰੋਫੈਸ਼ਨਲ ਹੋਵੇ ਉਸ ਦੇ ਘਰ ਅਤੇ ਕੰਮ ਵਾਲੀ ਥਾਂ ਉੱਤਰ ਦਿਸ਼ਾ ਅਤੇ ਪੂਰਬ ਦਿਸ਼ਾ ਵਿਚ ਹੋਣੀ ਬਹੁਤ ਜ਼ਰੂਰੀ ਹੈ। ਉੱਤਰ ਦਿਸ਼ਾ ਧਨ ਦਿਵਾਉਣ ''ਚ ਅਤੇ ਪੂਰਬ ਦਿਸ਼ਾ ਸਫਲਤਾ ਤੇ ਧਨ ਦੋਵੇਂ ਦਿਵਾਉਣ ''ਚ ਸਹਾਇਕ ਹੁੰਦੀ ਹੈ। 

-ਰਾਤ ਨੂੰ ਜਿਸ ਬਿਸਤਰੇ ''ਤੇ ਤੁਸੀਂ ਸੌਂਦੇ ਹੋ, ਉਸ ''ਤੇ ਨਵੀਂ ਬੈਡਸ਼ੀਟ ਵਿਛਾ ਕੇ ਹੀ ਸੌਂਣ ਦੀ ਕੋਸ਼ਿਸ਼ ਕਰੋ। ਸਾਰੇ ਦਿਨ ਦੀ ਵਿਛੀ ਬੈਡਸ਼ੀਟ ''ਤੇ ਸੌਂਣ ਨਾਲ ਨਕਾਰਾਤਮਕ ਊਰਜਾ ਆਪਣਾ ਵਾਸ ਬਣਾ ਲੈਂਦੀ ਹੈ ਅਤੇ ਸਾਰੇ ਦਿਨ ਦੀ ਧੂੜ-ਮਿੱਟੀ ਨਾਲ ਨੀਂਦ ''ਚ ਰੁਕਾਵਟ ਪੈਂਦੀ ਹੈ।

ਨੋਟ : ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ''ਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।


Tanu

News Editor

Related News