ਸਰਦੀ ਦੇ ਮੌਸਮ ’ਚ ਰੋਜ਼ਾਨਾ ਖਾਣੇ ਸ਼ੁਰੂ ਕਰੋ ‘ਸਿੰਘਾੜੇ’, ਫ਼ਾਇਦੇ ਜਾਣ ਤੁਸੀਂ ਹੋ ਜਾਵੋਗੇ ਹੈਰਾਨ

Monday, Nov 16, 2020 - 04:54 PM (IST)

ਜਲੰਧਰ (ਬਿਊਰੋ) - ਸਰਦੀਆਂ ਸ਼ੁਰੂ ਹੁੰਦੇ ਸਾਰ ਬਾਜ਼ਾਰਾਂ ’ਚ ਸਿੰਘਾੜੇ ਮਿਲਣੇ ਸ਼ੁਰੂ ਹੋ ਜਾਂਦੇ ਹਨ। ਸਰਦੀ ਦੇ ਮੌਸਮ 'ਚ ਲੋਕ ਸਿੰਘਾੜੇ ਖਾਣ ਦੇ ਬੇਹੱਦ ਸ਼ੌਕੀਨ ਹੁੰਦੇ ਹਨ। ਛੱਪੜ 'ਚ ਉੱਗਣ ਵਾਲੇ ਸਿੰਘਾੜੇ ਖਾਣ 'ਚ ਜਿੰਨੇ ਸੁਆਦ ਹੁੰਦੇ ਹਨ, ਉਸ ਤੋਂ ਕਿਤੇ ਜ਼ਿਆਦਾ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੇ ਹਨ। ਸਿੰਘਾੜੇ ਸਿਹਤ ਨੂੰ ਕਈ ਤਰਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਸਿੰਘਾੜਿਆਂ ਨੂੰ ਕੁਝ ਲੋਕ ਕੱਚਾ ਖਾਣਾ ਵੀ ਪਸੰਦ ਕਰਦੇ ਹਨ। ਕੁਝ ਇਸ ਨੂੰ ਪੱਕਾ ਅਤੇ ਕੁਝ ਸਬਜ਼ੀ ਬਣਾ ਕੇ ਵੀ ਖਾਣਾ ਪਸੰਦ ਕਰਦੇ ਹਨ। ਸਿੰਘਾੜਿਆਂ 'ਚ ਵਿਟਾਮਿਨ ਏ, ਬੀ, ਸੀ, ਕੈਲਸ਼ੀਅਮ ਅਤੇ ਖਣਿਜ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। 

1. ਬਵਾਸੀਰ ਦੀ ਸਮੱਸਿਆ ਤੋਂ ਦਿਵਾਉਂਦੇ ਛੁਟਕਾਰਾ
ਸਿੰਘਾੜੇ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਬੇਹੱਦ ਲਾਹੇਵੰਦ ਹੁੰਦੇ ਹਨ। ਬਵਾਸੀਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਸਿੰਘਾੜਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

2. ਨੱਕ ਦੀ ਨਕਸੀਰ ਲਈ ਫ਼ਾਇਦੇਮੰਦ
ਨੱਕ ਦੀ ਨਕਸੀਰ ਫੱਟਣ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ 'ਚ ਸਿੰਘਾੜੇ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਨੱਕ ਦੀ ਨਕਸੀਰ ਮਤਲਬ ਨੱਕ 'ਚੋਂ ਖੂਨ ਦਾ ਆਉਣਾ। ਨਕਸੀਰ ਫੱਟਣ ਦੀ ਸਮੱਸਿਆ 'ਚ ਸਿੰਘਾੜੇ ਖਾਣ ਨਾਲ ਨੱਕ 'ਚੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ।

PunjabKesari

3. ਅਸਥਮੇ ਦੇ ਰੋਗੀਆਂ ਲਈ ਫ਼ਾਇਦੇਮੰਦ
ਅਸਥਮੇ ਦੇ ਰੋਗੀਆਂ ਲਈ ਸਿੰਘਾੜੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਉਕਤ ਰੋਗੀਆਂ ਲਈ ਇਹ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੇ ਹਨ। ਅਸਥਮੇ ਦੇ ਰੋਗੀ ਇਕ ਚਮਚ ਸਿੰਘਾੜੇ ਦੇ ਆਟੇ ਨੂੰ ਠੰਡੇ ਪਾਣੀ 'ਚ ਮਿਲਾ ਕੇ ਇਸ ਦੀ ਵਰਤੋਂ ਕਰਨ। ਇਸ ਨਾਲ ਬਹੁਤ ਫ਼ਾਇਦਾ ਹੋਵੇਗਾ।  

4. ਸੜਨ ਵਾਲੀ ਥਾਂ ਲਈ ਵੀ ਸਿੰਘਾੜੇ ਹੁੰਦੇ ਨੇ ਲਾਹੇਵੰਦ
ਸਰੀਰ ਦੀ ਸੜਨ ਨੂੰ ਦੂਰ ਕਰਨ ਲਈ ਸਿੰਘਾੜਿਆਂ ਦੀ ਵੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਵੇਲ ਨੂੰ ਪੀਸ ਕੇ ਜਲਣ ਵਾਲੀ ਥਾਂ 'ਤੇ ਲਗਾਓ।

5. ਅੱਖਾਂ ਲਈ ਫ਼ਾਇਦੇਮੰਦ
ਸਿੰਘਾੜੇ ਅੱਖਾਂ ਲਈ ਵੀ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਸਿੰਘਾੜਿਆਂ 'ਚ ਵਿਟਾਮਿਨ-ਏ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਰੋਜ਼ਾਨਾ ਸਿੰਘਾੜੇ ਖਾਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ।

ਪੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ

PunjabKesari

6. ਗਲੇ ਸੰਬੰਧੀ ਰੋਗਾਂ ਲਈ
ਸਿੰਘਾੜੇ ਗਲੇ ਸੰਬੰਧੀ ਹੋਣ ਵਾਲੇ ਸਾਰੇ ਰੋਗਾਂ ਦੀ ਰੱਖਿਆ ਕਰਦੇ ਹਨ। ਸਿੰਘਾੜਾ ਸਰੀਰ ਨੂੰ ਉਰਜਾ ਦਿੰਦਾ ਹੈ। ਇਸ ਨੂੰ ਵਰਤ 'ਚ ਵੀ ਖਾਧਾ ਜਾਂਦਾ ਹੈ। ਇਸ 'ਚ ਆਓਡੀਨ ਦੀ ਮਾਤਰਾ ਵਧੇਰੇ ਪੱਧਰ 'ਤੇ ਪਾਈ ਜਾਂਦੀ ਹੈ। 

ਪੜ੍ਹੋ ਇਹ ਵੀ ਖਬਰ - Health Tips: ਸਰਦੀ ਦੇ ਮੌਸਮ ’ਚ ਲੋਕਾਂ ਨੂੰ ਵੱਧ ਪੈਦਾ ਹੈ ‘ਦਿਲ ਦਾ ਦੌਰਾ’, ਜਾਣੋ ਕਿਉਂ

7. ਫਟੀ ਅੱਡੀਆਂ ਨੂੰ ਕਰੇ ਠੀਕ
ਫਟੀ ਅੱਡੀਆਂ ਨੂੰ ਠੀਕ ਕਰਨ ਲਈ ਸਿੰਘਾੜਾ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਕਿਸੇ ਵੀ ਹਿੱਸੇ ਦੀ ਦਰਦ ਅਤੇ ਸੂਜਨ 'ਤੇ ਸਿੰਘਾੜੇ ਦਾ ਲੇਪ ਲਾਉਣ ਨਾਲ ਫ਼ਾਇਦਾ ਮਿਲਦਾ ਹੈ। 

8. ਗਰਭ ਅਵਸਥਾ ਦੌਰਾਨ
ਗਰਭ ਅਵਸਥਾ ਦੌਰਾਨ ਇਸਦਾ ਸੇਵਨ ਕਰਨ ਨਾਲ ਮਾਂ ਅਤੇ ਬੱਚਾ ਦੋਵੇ ਤੰਦਰੁਸਤ ਰਹਿੰਦੇ ਹਨ। ਗਰਭਪਾਤ ਹੋਣ ਦੇ ਖ਼ਤਰੇ ਹੋਣ ‘ਤੇ ਸਰੀਰ ਨੂੰ ਤਾਕਤ ਮਿਲਦੀ ਹੈ। ਨਾਲ ਹੀ ਅਨਿਯਮਿਤ ਪੀਰੀਅਡਜ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ 

PunjabKesari

9. ਅਨੀਮੀਆ ਦੀ ਕਮੀ 
ਇਸ ਵਿਚ ਆਇਰਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਅਨੀਮੀਆ ਦੀ ਕਮੀ ਪੂਰੀ ਹੋਣ ‘ਚ ਮਦਦ ਮਿਲਦੀ ਹੈ।

ਪੜ੍ਹੋ ਇਹ ਵੀ ਖਬਰ -  Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

10. ਦਰਦ ਅਤੇ ਸੋਜ ਦੀ ਸਮੱਸਿਆ
ਸਰੀਰ ਦੇ ਕਿਸੇ ਵੀ ਹਿੱਸੇ ਵਿਚ ਦਰਦ ਅਤੇ ਸੋਜ ਦੀ ਸਮੱਸਿਆ ਹੋਣ ‘ਤੇ ਸਿੰਘਾੜੇ ਨੂੰ ਪੀਸ ਕੇ ਤਿਆਰ ਪੇਸਟ ਲਗਾਉਣ ਨਾਲ ਰਾਹਤ ਮਿਲਦੀ ਹੈ।

11. ਮਜ਼ਬੂਤ ਮਾਸਪੇਸ਼ੀਆਂ, ਹੱਡੀਆਂ ਅਤੇ ਦੰਦ
ਇਸ ‘ਚ ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟਸ ਆਦਿ ਗੁਣ ਹੋਣ ਕਾਰਨ ਸਰੀਰ ‘ਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ। ਮਾਸਪੇਸ਼ੀਆਂ, ਹੱਡੀਆਂ ਅਤੇ ਦੰਦ ਮਜ਼ਬੂਤ ​​ਹੁੰਦੇ ਹਨ।

ਪੜ੍ਹੋ ਇਹ ਵੀ ਖਬਰ - Health tips : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ

PunjabKesari


rajwinder kaur

Content Editor

Related News