ਸਰੀਰ ਦੀ ਸੋਜ ਘਟਾਉਣ 'ਚ ਬਹੁਤ ਗੁਣਕਾਰੀ ਹੈ 'ਨਮਕ ਵਾਲਾ ਪਾਣੀ', ਜਾਣੋ ਖ਼ਾਲੀ ਢਿੱਡ ਪੀਣ ਦੇ ਫ਼ਾਇਦੇ

09/26/2022 12:25:48 PM

ਜਲੰਧਰ (ਬਿਊਰੋ) : ਸਿਹਤਮੰਦ ਸਰੀਰ ਲਈ ਪਾਣੀ ਬਹੁਤ ਜ਼ਰੂਰੀ ਹੁੰਦਾ ਹੈ। ਸਾਡੇ ਸਰੀਰ ਦਾ 70 ਫੀਸਦੀ ਹਿੱਸਾ ਪਾਣੀ ਹੁੰਦਾ ਹੈ। ਸਰੀਰ ਦੀ ਤੰਦਰੁਸਤੀ ਲਈ ਪਾਣੀ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਪਾਣੀ ਦਾ ਸੇਵਨ ਨਹੀਂ ਕਰਾਂਗੇ ਤਾਂ ਅਸੀਂ ਕਈ ਬੀਮਾਰੀਆਂ ਦੀ ਚਪੇਟ 'ਚ ਆ ਜਾਵਾਂਗੇ। ਡਾਕਟਰ ਵੀ ਗਰਮੀਆਂ 'ਚ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਕਿਉਂਕਿ ਗਰਮੀਆਂ 'ਚ ਸਾਡਾ ਸਰੀਰ ਜ਼ਿਆਦਾ ਪਾਣੀ ਸੋਖਦਾ ਹੈ। ਇਸ ਲਈ ਜੇਕਰ ਸਰੀਰ 'ਚ ਪਾਣੀ ਦੀ ਕਮੀ ਹੋ ਜਾਵੇ ਤਾਂ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ 'ਚ ਸਰੀਰ ਨੂੰ ਕਈ ਹੋਰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ ਪਰ ਜੇਕਰ ਤੁਸੀਂ ਇਸ ਪਾਣੀ 'ਚ ਥੋੜ੍ਹਾ ਜਿਹਾ ਨਮਕ ਮਿਲਾ ਲਓ ਤਾਂ ਇਸ ਦਾ ਸਵਾਦ ਅਤੇ ਫਾਇਦਾ ਦੁੱਗਣਾ ਹੋ ਜਾਂਦਾ ਹੈ। ਹਾਂ, ਨਮਕ ਵਾਲਾ ਪਾਣੀ ਪੀਣ ਨਾਲ ਤੁਹਾਨੂੰ ਕਈ ਫ਼ਾਇਦੇ ਹੋ ਸਕਦੇ ਹਨ। ਖ਼ਾਸ ਤੌਰ 'ਤੇ ਇਸ ਨਾਲ ਸਰੀਰ ਦੀ ਸੋਜ, ਗਲੇ ਦੀ ਖਰਾਸ਼, ਪਾਚਨ (Body Swelling, Sore Throat, Indigestion) ਸਬੰਧੀ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨਮਕ ਵਾਲਾ ਪਾਣੀ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਫਾਇਦੇਮੰਦ ਮੰਨਿਆ ਜਾ ਸਕਦਾ ਹੈ।

ਗਲੇ ਦੇ ਦਰਦ ਤੋਂ ਰਾਹਤ :- ਨਮਕ ਵਾਲਾ ਪਾਣੀ ਪੀਣ ਨਾਲ ਗਲੇ ਦੀ ਖ਼ਰਾਸ਼ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਪਾਣੀ ਦੇ ਸੇਵਨ ਕਰਨ ਨਾਲ ਤੁਸੀਂ ਗਲੇ 'ਚ ਸੋਜ, ਖੁਜਲੀ ਅਤੇ ਦਰਦ ਤੋਂ ਰਾਹਤ ਪਾ ਸਕਦੇ ਹੋ। ਇਸ ਦੇ ਲਈ ਰੋਜ਼ਾਨਾ ਸਵੇਰੇ ਖਾਲੀ ਢਿੱਡ 1 ਗਲਾਸ ਨਮਕ ਵਾਲਾ ਪਾਣੀ ਪੀਓ। ਇਸ ਲਈ ਜਦੋਂ ਵੀ ਗਲਾ ਖਰਾਬ ਹੋਵੇ ਤਾਂ ਨਮਕ ਵਾਲੇ ਪਾਣੀ ਨਾਲ ਗਰਾਰੇ ਵੀ ਕੀਤੇ ਜਾ ਸਕਦੇ ਹਨ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।

PunjabKesari

ਸਰੀਰ ਨੂੰ ਹਾਈਡਰੇਟ ਰੱਖਣ 'ਚ ਕਰੇ ਮਦਦ :- ਨਮਕ ਵਾਲਾ ਪਾਣੀ ਤੁਹਾਡੇ ਸਰੀਰ ਨੂੰ ਹਾਈਡਰੇਟ ਰੱਖਣ 'ਚ ਕਾਰਗਰ ਹੈ। ਇਸ ਨਾਲ ਤੁਸੀਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਨਮਕ 'ਚ ਮੌਜੂਦ ਸੋਡੀਅਮ ਅਤੇ ਮੈਗਨੀਸ਼ੀਅਮ ਤੁਹਾਡੇ ਸਰੀਰ 'ਚ ਤਰਲ ਨੂੰ ਸੰਤੁਲਿਤ ਕਰਦੇ ਹਨ, ਜੋ ਸਰੀਰ ਨੂੰ ਹਾਈਡਰੇਟ ਕਰ ਸਕਦਾ ਹੈ।

PunjabKesari

ਸੋਜ ਨੂੰ ਘਟਾਉਣ :- ਨਮਕ ਵਾਲਾ ਪਾਣੀ ਪੀਣ ਨਾਲ ਸਰੀਰ ਦੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ। ਨਮਕ 'ਚ ਮੌਜੂਦ ਮੈਗਨੀਸ਼ੀਅਮ (Magnesium) ਸਰੀਰ ਦੀ ਸੋਜ ਨੂੰ ਘੱਟ ਕਰਨ 'ਚ ਕਾਰਗਰ ਸਾਬਤ ਹੋ ਸਕਦਾ ਹੈ। ਜੇਕਰ ਤੁਹਾਡੇ ਸਰੀਰ 'ਚ ਬਿਨਾਂ ਕਿਸੇ ਕਾਰਨ ਸੋਜ ਹੈ ਤਾਂ ਨਮਕ ਵਾਲਾ ਪਾਣੀ ਪੀਓ।

PunjabKesari

ਪਾਚਨ ਕਿਰਿਆ ਨੂੰ ਰੱਖੇ ਸਿਹਤਮੰਦ :- ਪਾਚਨ ਕਿਰਿਆ (Digestive System) ਨੂੰ ਠੀਕ ਰੱਖਣ ਲਈ ਨਮਕ ਵਾਲਾ ਪਾਣੀ ਪੀਓ। ਇਹ ਕਬਜ਼, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ। ਇਸ ਦਾ ਸੇਵਨ ਕਰਨ ਲਈ 1 ਗਲਾਸ ਪਾਣੀ ਦਾ ਸੇਵਨ ਕਰੋ। ਇਸ 'ਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾਓ। ਇਸ ਤੋਂ ਬਾਅਦ ਇਸ ਪਾਣੀ ਨੂੰ ਪੀਓ। ਇਸ ਨਾਲ ਤੁਹਾਡੀ ਪਾਚਨ ਕਿਰਿਆ 'ਚ ਸੁਧਾਰ ਹੋ ਸਕਦਾ ਹੈ।

ਦਿਮਾਗ ਨੂੰ ਰੱਖੇ ਸਿਹਤਮੰਦ :- ਨਮਕ ਵਾਲਾ ਪਾਣੀ ਪੀਣ ਨਾਲ ਵੀ ਤੁਹਾਡੇ ਦਿਮਾਗ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਇਸ ਨਾਲ ਦਿਮਾਗ ਦੇ ਵਿਕਾਸ 'ਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਤਣਾਅ ਅਤੇ ਡਿਪ੍ਰੈਸ਼ਨ (Stress and Depression) ਵੀ ਘੱਟ ਹੋਵੇਗਾ। ਇਸ ਲਈ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰੋ, ਜੇਕਰ ਇਸ 'ਚ ਨਮਕ ਮਿਲਾਇਆ ਜਾਵੇ ਤਾਂ ਹੋਰ ਵੀ ਫ਼ਾਇਦੇ ਹੋਣਗੇ।


sunita

Content Editor

Related News