ਸੈਲੂਨ ''ਚ ਵਾਲ ਧੁਆਉਣ ਨਾਲ ਆ ਸਕਦੈ ਬ੍ਰੇਨ ਸਟ੍ਰੋਕ! ਸਟਡੀ ''ਚ ਹੋਇਆ ਹੈਰਾਨੀਜਨਕ ਖੁਲਾਸਾ

Tuesday, Oct 14, 2025 - 12:03 PM (IST)

ਸੈਲੂਨ ''ਚ ਵਾਲ ਧੁਆਉਣ ਨਾਲ ਆ ਸਕਦੈ ਬ੍ਰੇਨ ਸਟ੍ਰੋਕ! ਸਟਡੀ ''ਚ ਹੋਇਆ ਹੈਰਾਨੀਜਨਕ ਖੁਲਾਸਾ

ਵੈੱਬ ਡੈਸਕ- ਕੀ ਤੁਸੀਂ ਕਦੇ ਸੈਲੂਨ 'ਚ ਸਿਰ ਧੋਣ ਸਮੇਂ ਆਪਣੀ ਗਰਦਨ ਪਿੱਛੇ ਵੱਲ ਝੁਕਾਈ ਹੈ? ਜੇ ਹਾਂ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਹਾਲ ਹੀ 'ਚ ਕੀਤੇ ਇਕ ਅਧਿਐਨ ਨੇ ਦਰਸਾਇਆ ਹੈ ਕਿ ਸੈਲੂਨ 'ਚ ਸਿਰ ਧੋਣ ਦੌਰਾਨ ਇਹ ਆਮ ਹਲਚੱਲ ਦੁਰਲੱਭ ਸਟ੍ਰੋਕ (stroke) ਦਾ ਕਾਰਨ ਬਣ ਸਕਦੀ ਹੈ। ਸਿਹਤ ਮਾਹਿਰਾਂ ਅਨੁਸਾਰ, ਜਦੋਂ ਸਿਰ ਨੂੰ ਸਿੰਕ ਦੇ ਕਿਨਾਰੇ 'ਤੇ ਬਹੁਤ ਪਿੱਛੇ ਝੁਕਾਇਆ ਜਾਂਦਾ ਹੈ, ਤਾਂ ਦਿਮਾਗ ਤੱਕ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੋ ਸਕਦਾ ਹੈ।

ਕਿਉਂ ਹੈ ਇਹ ਖਤਰਨਾਕ

ਇਹ ਹਾਲਤ "ਬਿਊਟੀ ਪਾਰਲਰ ਸਿੰਡਰੋਮ" (Beauty Parlor Syndrome) ਕਹਾਈ ਜਾਂਦੀ ਹੈ। ਇਸ ਵਿੱਚ ਗਰਦਨ ਦੀਆਂ ਧਮਨੀਆਂ (arteries) 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਸੋਜ ਜਾਂ ਫੱਟਣ ਦਾ ਖਤਰਾ ਬਣਦਾ ਹੈ ਅਤੇ ਨਤੀਜਾ ਸਟ੍ਰੋਕ ਹੋ ਸਕਦਾ ਹੈ। ਜਦੋਂ ਸਿਰ ਨੂੰ ਬਹੁਤ ਪਿੱਛੇ ਝੁਕਾਇਆ ਜਾਂਦਾ ਹੈ, ਤਾਂ ਦਿਮਾਗ ਤੱਕ ਖੂਨ ਸਹੀ ਤਰ੍ਹਾਂ ਨਹੀਂ ਪਹੁੰਚਦਾ। ਇਸ ਨਾਲ "ਵਰਟੀਬਰਲ ਆਰਟਰੀ ਡਿਸੇਕਸ਼ਨ (Vertebral Artery Dissection)" ਬਣਦੀ ਹੈ, ਜੋ ਸਟ੍ਰੋਕ ਜਾਂ ਲਕਵਾ (paralysis) ਦਾ ਕਾਰਨ ਬਣ ਸਕਦੀ ਹੈ।

ਲੱਛਣ ਜਿਨ੍ਹਾਂ 'ਤੇ ਤੁਰੰਤ ਧਿਆਨ ਦਿਓ

ਜੇ ਸੈਲੂਨ ਤੋਂ ਵਾਪਸੀ 'ਤੇ ਕੁਝ ਘੰਟਿਆਂ ਜਾਂ ਦਿਨਾਂ 'ਚ ਇਹ ਲੱਛਣ ਦਿੱਸਣ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ:

  • ਚੱਕਰ ਆਉਣਾ ਜਾਂ ਸਿਰ ਘੁੰਮਣਾ
  • ਬੋਲਣ ਜਾਂ ਦੇਖਣ ਵਿੱਚ ਮੁਸ਼ਕਿਲ
  • ਗਰਦਨ 'ਚ ਦਰਦ ਜਾਂ ਅਕੜਨ
  • ਇਕ ਪਾਸੇ ਸੁੰਨ
  • ਸਰੀਰ ਦਾ ਸੰਤੁਲਨ ਖ਼ਰਾਬ ਹੋਣਾ

ਕੌਣ ਜ਼ਿਆਦਾ ਖਤਰੇ 'ਚ ਹੈ

ਬਲੱਡ ਪ੍ਰੈਸ਼ਰ ਜਾਂ ਕੋਲੇਸਟਰਾਲ ਦੇ ਮਰੀਜ਼, ਬਜ਼ੁਰਗ, ਨਸਾਂ ਦੀਆਂ ਸਮੱਸਿਆਵਾਂ ਵਾਲੇ ਲੋਕ, ਜਿਨ੍ਹਾਂ ਨੂੰ ਪਹਿਲਾਂ ਤੋਂ ਸਰਵਾਈਕਲ ਦਰਦ ਜਾਂ ਸਪੌਂਡਿਲਾਈਟਿਸ ਹੈ, ਜਾਂ ਜੋ ਵਾਰ-ਵਾਰ ਸੈਲੂਨ 'ਚ ਹੇਅਰ ਵਾਸ਼ ਕਰਵਾਉਂਦੇ ਹਨ, ਉਨ੍ਹਾਂ ਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ।

ਸੁਰੱਖਿਆ ਦੇ ਤਰੀਕੇ

  • ਗਰਦਨ ਨੂੰ ਬਹੁਤ ਪਿੱਛੇ ਨਾ ਝੁਕਾਓ।
  • ਸਿਰ ਹੌਲੀ-ਹੌਲੀ ਸਿੱਧਾ ਰੱਖਣ ਲਈ ਸਟਾਫ਼ ਨੂੰ ਕਹੋ।
  • ਸਰਵਾਈਕਲ ਦਰਦ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਸਾਵਧਾਨੀ।
  • ਕਿਸੇ ਵੀ ਅਸਹਿਜਤਾ 'ਤੇ ਤੁਰੰਤ ਰੁਕੋ ਅਤੇ ਡਾਕਟਰ ਦੀ ਸਲਾਹ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News