‘ਡਾਰਕ ਸਰਕਲਸ’ ਦੂਰ ਕਰੇਗਾ ‘ਆਲੂ ਦਾ ਮਾਸਕ’, 2 ਦਿਨਾਂ ''ਚ ਨਜ਼ਰ ਆਏਗਾ ਫਰਕ
Thursday, Oct 23, 2025 - 11:43 AM (IST)

ਵੈੱਬ ਡੈਸਕ- ਅੱਜਕੱਲ੍ਹ ਅੱਖਾਂ ਦੇ ਹੇਠਾਂ ਕਾਲੇ ਘੇਰੇ ਹਰ ਉਮਰ ’ਚ ਦੇਖਣ ਨੂੰ ਮਿਲਦੇ ਹਨ। ਦੇਰ ਰਾਤ ਤੱਕ ਮੋਬਾਈਲ ਇਸਤੇਮਾਲ ਕਰਨਾ, ਨੀਂਦ ਪੂਰੀ ਨਾ ਹੋਣਾ, ਤਣਾਅ ਅਤੇ ਲਗਾਤਾਰ ਸਕ੍ਰੀਨ ’ਤੇ ਕੰਮ ਕਰਨਾ, ਇਹ ਸਭ ਕਾਰਨ ਸਾਡੀਆਂ ਅੱਖਾਂ ਦੇ ਹੇਠਾਂ ਦੀ ਨਾਜ਼ੁਕ ਸਕਿਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਚਿਹਰਾ ਥੱਕਿਆ-ਥੱਕਿਆ ਅਤੇ ਬੁੱਢਾ ਜਿਹਾ ਲੱਗਣ ਲੱਗਦਾ ਹੈ। ਜੇਕਰ ਤੁਸੀਂ ਮਹਿੰਗੀ ਕ੍ਰੀਮ ਅਤੇ ਸੀਰਮ ਟ੍ਰਾਈ ਕਰ-ਕਰਕੇ ਥੱਕ ਚੁੱਕੀ ਸੀ, ਤਾਂ ਹੁਣ ਘਰ ’ਤੇ ਬਣਿਆ ਹੋਇਆ ਆਲੂ ਦਾ ਖਾਸ ਮਾਸਕ ਤੁਹਾਡੀ ਮਦਦ ਕਰ ਸਕਦਾ ਹੈ। ਇਹ ਮਾਸਕ ਸਿਰਫ 2 ਦਿਨ ’ਚ ਡਾਰਕ ਸਰਕਲ ਦੀ ਝਲਕ ਘੱਟ ਕਰ ਦਿੰਦਾ ਹੈ ਅਤੇ ਅੱਖਾਂ ਦੇ ਹੇਠਾਂ ਦੀ ਚਮੜੀ ਨੂੰ ਨੈਚੂਰਲੀ ਬ੍ਰਾਈਟ ਬਣਾ ਦਿੰਦਾ ਹੈ।
ਆਲੂ ਡਾਰਕ ਸਰਕਲ ਰਿਮੂਵਰ ਮਾਸਕ-ਸਮੱਗਰੀ।
ਇਸ ਨੂੰ ਬਣਾਉਣ ਲਈ ਤੁਹਾਨੂੰ ਚਾਹੀਦਾ
1 ਕੱਚਾ ਆਲੂ
1 ਚਮਚ ਗੁਲਾਬ ਜਲ
1 ਚਮਚ ਨਿੰਬੂ ਦਾ ਰਸ
1 ਚਮਚ ਐਲੋਵੇਰਾ ਜੈਲ
1 ਚਮਚ ਸ਼ਹਿਦ
ਇੰਝ ਬਣਾਓ ਮਾਸਕ
ਕੱਚੇ ਆਲੂ ਨੂੰ ਧੋਕੇ ਛਿੱਲ ਲਓ ਅਚੇ ਬਰੀਕ ਕੱਦੂਕੱਸ ਕਰੋ। ਮਲਮਲ ਦੇ ਕੱਪੜੇ ਨਾਲ ਨਿਚੋੜ ਕੇ ਆਲੂ ਦਾ ਰਸ ਕੱਢ ਲਓ। ਇਕ ਕਟੋਰੀ 'ਚ ਆਲੂ ਦਾ ਰਸ ਪਾਓ ਅਤੇ ਉਸ ’ਚ ਗੁਲਾਬ ਜਲ, ਨਿੰਬੂ ਦਾ ਰਸ, ਐਲੋਵੇਰਾ ਜੈਲ ਅਤੇ ਸ਼ਹਿਦ ਮਿਲਾਓ। ਹਲਕਾ ਜਿਹਾ ਪਤਲਾ ਮਾਸਕ ਤਿਆਰ ਹੋ ਜਾਵੇਗਾ।
ਇੰਝ ਕਰੋ ਅਪਲਾਈ
ਸਭ ਤੋਂ ਪਹਿਲੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰੋ। ਕਾਟਨ ਪੈਡ ਨੂੰ ਇਸ ਮਿਸ਼ਰਨ ’ਚ ਭਿਓ ਕੇ ਅੱਖਾਂ ਦੇ ਹੇਠਾਂ ਰੱਖੋ। ਚਾਹੋ ਤਾਂ ਇਸ ਨੂੰ ਫਰਿੱਜ ’ਚ 10 ਮਿੰਟ ਠੰਡਾ ਕਰ ਲਓ। ਇਸ ਨਾਲ ਪਫੀਨੈੱਸ ਅਤੇ ਸੋਜ ਵੀ ਘੱਟ ਹੋਵੇਗੀ। 15 ਮਿੰਟ ਤੱਕ ਲੱਗਾ ਰਹਿਣ ਦਿਓ। ਠੰਡੇ ਪਾਣੀ ਨਾਲ ਧੋ ਕੇ ਹਲਕਾ ਮੋਇਸ਼ਚਰਾਈਜ਼ਰ ਲਗਾਓ।
ਕਿੰਨੀ ਵਾਰ ਲਗਾਉਣਾ ਚਾਹੀਦਾ?
ਗਹਿਰੇ ਡਾਰਕ ਸਰਕਲ ਲਈ-ਰੋਜ਼ਾਨਾ 2 ਵਾਰ (ਸੇਵੇਰ ਅਤੇ ਰਾਤ)। ਸਿਰਫ 2 ਦਿਨ 'ਚ ਹਲਕਾ ਫਰਕ ਦਿਖਣ ਲੱਗੇਗਾ। 1 ਹਫ਼ਤੇ ਤੱਕ ਲਗਾਉਣ ਨਾਲ ਡਾਰਕ ਸਰਕਲਸ ਕਾਫੀ ਹੱਦ ਤੱਕ ਹਲਕੇ ਹੋ ਜਾਣਗੇ।
ਕਿਉਂ ਅਸਰਦਾਰ ਹੈ ਇਹ ਮਾਸਕ?
ਆਲੂ ਦਾ ਰਸ-ਨੈਚੂਰਲ ਬਲੀਚਿੰਗ ਏਜੈਂਟ, ਕਾਲੇਪਨ ਨੂੰ ਹਲਕਾ ਕਰਦਾ ਹੈ।
ਗੁਲਾਬ ਜਲ- ਸਕਿਨ ਨੂੰ ਸ਼ਾਂਤ ਕਰਦਾ ਹੈ ਅਤੇ ਸੋਜ ਘਟਾਉਂਦਾ ਹੈ।
ਨਿੰਬੂ ਦਾ ਰਸ- ਵਿਟਾਮਿਨ ਸੀ ਤੋਂ ਪਿਗਮੈਂਟੇਸ਼ਨ ਘੱਟ ਕਰਦਾ ਹੈ।
ਐਲੋਵੇਰਾ ਜੈਲ- ਹਾਈਡ੍ਰੇਸ਼ਨ ਦਿੰਦਾ ਹੈ ਅਤੇ ਡਾਈਨੈੱਸ ਤੋਂ ਬਚਾਉਂਦਾ ਹੈ।
ਸ਼ਹਿਦ- ਸਕਿਨ ਨੂੰ ਸਾਫਟ ਬਣਾਉਂਦਾ ਹੈ ਅਤੇ ਗਲੋਅ ਲਿਆਉਂਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8