Health Tips: ਸੇਬ ਸਣੇ ਇਨ੍ਹਾਂ ਹੈਲਦੀ ਚੀਜ਼ਾਂ ਨੂੰ ਗਲਤ ਸਮੇਂ ਖਾਣ ਨਾਲ ਹੋਵੇਗਾ ਸਰੀਰ ਨੂੰ ਨੁਕਸਾਨ

08/03/2022 5:50:25 PM

ਨਵੀਂ ਦਿੱਲੀ- ਸਿਹਤਮੰਦ ਸਰੀਰ ਲਈ ਜ਼ਰੂਰੀ ਹੈ ਚੰਗਾ ਖਾਣਾ-ਪੀਣਾ। ਅੱਜ ਕੱਲ ਦੇ ਬਿੱਜੀ ਲਾਈਫਸਟਾਈਲ 'ਚ ਹਮੇਸ਼ਾ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਜਿਸ ਕਾਰਨ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੁੱਧ, ਰੋਟੀ, ਸੇਬ, ਦਹੀਂ ਅਤੇ ਕੇਲਾ ਵੀ ਚੰਗੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ। ਪਰ ਹੈਲਥ ਮਾਹਰਾਂ ਮੁਤਾਬਕ ਇਨ੍ਹਾਂ ਚੀਜ਼ਾਂ ਨੂੰ ਖਾਣ ਦਾ ਵੀ ਸਮਾਂ ਦੱਸਿਆ ਗਿਆ ਹੈ ਤਾਂ ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਨੂੰ ਖਾਣ ਦੇ ਸਹੀ ਸਮਾਂ...

PunjabKesari
ਦੁੱਧ
ਦੁੱਧ ਸਿਹਤ ਲਈ ਸਦੀਆਂ ਤੋਂ ਫਾਇਦੇਮੰਦ ਦੱਸਿਆ ਜਾ ਰਿਹਾ ਹੈ। ਇਸ 'ਚ ਪਾਇਆ ਜਾਣ ਵਾਲਾ ਵਿਟਾਮਿਨ ਡੀ, ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਨੂੰ ਊਰਜਾ ਦਿੰਦਾ ਹੈ ਅਤੇ ਕਈ ਬੀਮਾਰੀਆਂ ਤੋਂ ਵੀ ਦੂਰ ਰੱਖਦਾ ਹੈ। ਬਹੁਤ ਸਾਰੇ ਲੋਕ ਕਨਫਿਊਜ਼ ਰਹਿੰਦੇ ਹਨ ਕਿ ਦੁੱਧ ਕਿਸ ਸਮੇਂ ਪੀਣਾ ਚਾਹੀਦਾ। ਇਸ ਮਾਮਲੇ 'ਚ ਮਾਹਰਾਂ ਦੀ ਵੱਖਰੀ-ਵੱਖਰੀ ਰਾਏ ਹੈ। ਕਈ ਮਾਹਰਾਂ ਦਾ ਮੰਨਣਾ ਹੈ ਕਿ ਦੁੱਧ ਰਾਤ ਨੂੰ ਪੀਣਾ ਚਾਹੀਦਾ, ਕਿਉਂਕ ਇਸ ਨਾਲ ਨੀਂਦ ਬਹੁਤ ਹੀ ਚੰਗੀ ਆਉਂਦੀ ਹੈ ਤਾਂ ਕਈ ਮਾਹਰਾਂ ਦਾ ਮੰਨਣਾ ਹੈ ਕਿ ਦੁੱਧ ਸਵੇਰ ਦੇ ਸਮੇਂ ਪੀਣਾ ਚਾਹੀਦਾ ਹੈ, ਕਿਉਂਕਿ ਇਹ ਤੁਹਾਡੇ ਸਰੀਰ ਨੂੰ ਊਰਜਾ ਦੇਣ 'ਚ ਸਹਾਇਤਾ ਕਰਦਾ ਹੈ। ਸਵੇਰੇ ਦੁੱਧ ਪੀਣ ਨਾਲ ਤੁਹਾਡਾ ਸਰੀਰ ਸਾਰਾ ਦਿਨ ਐਕਟਿਵ ਰਹਿੰਦਾ ਹੈ। ਪਰ ਜ਼ਿਆਦਾਤਰ ਮਾਹਰਾਂ ਮੁਤਾਬਕ ਤੁਹਾਨੂੰ ਦੁੱਧ ਰਾਤ ਨੂੰ ਪੀਣਾ ਚਾਹੀਦਾ ਹੈ। 

PunjabKesari
ਕੇਲਾ 
ਕੇਲੇ ਵੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਕ ਕਾਰਬੋਹਾਈਡ੍ਰੇਟਸ, ਫਾਈਬਰ, ਪੌਟਾਸ਼ੀਅਮ ਭਾਰ ਘੱਟ ਕਰਨ ਅਤੇ ਭੁੱਖ ਨੂੰ ਕੰਟਰੋਲ ਕਰਨ 'ਚ ਸਹਾਇਤਾ ਕਰਦੇ ਹਨ। ਪਾਚਨ ਤੰਤਰ ਨੂੰ ਵੀ ਸਿਹਤਮੰਦ ਰੱਖਣ ਲਈ ਕੇਲਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਰਾਤ ਨੂੰ ਕੇਲਾ ਨਹੀਂ ਖਾਣਾ ਚਾਹੀਦਾ। ਰਾਤ ਦੇ ਸਮੇਂ ਇਸ ਦਾ ਸੇਵਨ ਕਰਨ ਨਾਲ ਨੀਂਦ ਦੀ ਸਮੱਸਿਆ ਹੋ ਸਕਦੀ ਹੈ। ਇਹ ਪਚਣ 'ਚ ਵੀ ਸਮਾਂ ਲੈਂਦਾ ਹੈ। ਮਾਹਰਾਂ ਮੁਤਾਬਕ ਜੇਕਰ ਤੁਹਾਨੂੰ ਕੋਈ ਵਾਇਰਲ ਇਨਫੈਕਸ਼ਨ ਨਹੀਂ ਹੈ ਤਾਂ ਤੁਸੀਂ ਇਸ ਦਾ ਕਦੇ ਵੀ ਸੇਵਨ ਕਰ ਸਕਦੇ ਹੋ। ਪਰ ਆਯੁਰਵੈਦ ਮੁਤਾਬਕ ਕੇਲੇ 'ਚ ਘੱਟ ਬਣਨ ਵਾਲੇ ਗੁਣ ਹੁੰਦੇ ਹਨ, ਇਸ ਲਈ ਤੁਹਾਨੂੰ ਇਸ ਦੀ ਰਾਤ ਨੂੰ ਵਰਤੋਂ ਨਹੀਂ ਕਰਨੀ ਚਾਹੀਦੀ। ਤੁਸੀਂ ਸਵੇਰੇ ਕੇਲਾ ਖਾ ਸਕਦੇ ਹੋ। 

PunjabKesari
ਰੋਟੀ
ਰੋਟੀ 'ਚ ਫਾਈਬਰ ਅਤੇ ਪ੍ਰੋਟੀਨ ਬਹੁਤ ਹੀ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਸੋਡੀਅਮ ਵੀ ਬਹੁਤ ਹੀ ਚੰਗੀ ਮਾਤਾ 'ਚ ਪਾਇਆ ਜਾਂਦਾ ਹੈ। ਮਾਹਰਾਂ ਮੁਤਾਬਕ ਰਾਤ ਨੂੰ ਰੋਟੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ 'ਚ ਕਾਫੀ ਮਾਤਰਾ 'ਚ ਕਾਰਬੋਹਾਈਡ੍ਰੇਟਸ ਪਾਏ ਜਾਂਦੇ ਹਨ ਜਿਨ੍ਹਾਂ ਨੂੰ ਪਚਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਰੋਟੀ ਰਾਤ ਦੀ ਥਾਂ ਤੁਹਾਨੂੰ ਦਿਨ 'ਚ ਖਾਣੀ ਚਾਹੀਦੀ ਹੈ। 

PunjabKesari
ਦਹੀਂ
ਦਹੀਂ 'ਚ ਵਿਟਾਮਿਨ ਡੀ, ਵਿਟਾਮਿਨ ਸੀ ਵਰਗੇ ਪੋਸ਼ਕ ਤੱਕ ਪਾਏ ਜਾਂਦੇ ਹਨ ਜੋ ਪਾਚਨ ਤੰਤਰ ਨੂੰ ਸੁਧਾਰਨ 'ਚ ਮਦਦ ਕਰਦੇ ਹਨ। ਇਹ ਹੱਡੀਆਂ ਅਤੇ ਦੰਦਾਂ ਨੂੰ ਵੀ ਮਜ਼ਬੂਤ ਕਰਨ 'ਚ ਸਹਾਇਤਾ ਕਰਦੇ ਹਨ। ਨਿਯਮਿਤ ਤੌਰ 'ਤੇ ਇਸ ਦਾ ਸੇਵਨ ਕਰਨ ਨਾਲ ਤੁਸੀਂ ਕੋਲੈਸਟਰਾਲ ਘੱਟ ਕਰ ਸਕਦੇ ਹਨ। ਦਹੀਂ 'ਚ ਪਾਏ ਜਾਣ ਵਾਲੇ ਮਿੱਠੇ ਅਤੇ ਖੱਟੇ ਗੁਣ ਕਫ ਨੂੰ ਵਧਾਉਂਦੇ ਹਨ ਜਿਸ ਵਿਅਕਤੀ ਨੂੰ ਕਫ ਹੈ ਉਸ ਨੂੰ ਦਹੀਂ ਖਾਣ ਨਾਲ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਇਸ ਲਈ ਆਯੁਰਵੈਦ ਅਨੁਸਾਰ ਰਾਤ ਨੂੰ ਦਹੀਂ ਨਹੀਂ ਖਾਣਾ ਚਾਹੀਦਾ। ਤੁਸੀਂ ਇਸ ਦਾ ਸੇਵਨ ਦੁਪਹਿਰ ਦੇ ਸਮੇਂ ਕਰ ਸਕਦੇ ਹੋ।

PunjabKesari
ਸੇਬ 
ਸੇਬ 'ਚ ਫਾਈਬਰ, ਵਿਟਾਮਿਨ-ਏ ਵਰਗੇ ਤੱਤ ਪਾਏ ਜਾਂਦੇ ਹਨ ਜੋ ਇਮਿਊਨਿਟੀ ਮਜ਼ਬੂਤ ਕਰਨ 'ਚ ਸਹਾਇਤਾ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਪਰ ਇਸ ਦਾ ਪੂਰਾ ਲਾਭ ਉਦੋਂ ਮਿਲਦਾ ਹੈ ਜੇਕਰ ਇਹ ਸਹੀ ਸਮੇਂ 'ਚ ਖਾਦਾ ਜਾਵੇ। ਸਵੇਰ ਦੇ ਸਮੇਂ ਸੇਬ ਖਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਨਾਸ਼ਤੇ 'ਚ ਇਸ ਦਾ ਸੇਵਨ ਕਰਨ ਨਾਲ ਫਾਇਦੇ ਕਈ ਗੁਣਾ ਵਧ ਜਾਂਦੇ ਹਨ। ਪਰ ਰਾਤ ਨੂੰ ਇਸ ਨੂੰ ਖਾਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਤੁਸੀਂ ਇਸ ਦਾ ਸੇਵਨ ਰਾਤ ਨੂੰ ਨਾ ਕਰੋ। 
 PunjabKesari


Aarti dhillon

Content Editor

Related News