ਅਸਥਮਾ ਨੂੰ ਜੜ੍ਹ ਤੋਂ ਖਤਮ ਕਰਨਗੇ ਇਹ ਦੇਸੀ ਨੁਸਖੇ

11/10/2018 6:23:44 PM

ਨਵੀਂ ਦਿੱਲੀ— ਅਸਥਮਾ ਸਾਹ ਦੀ ਬੀਮਾਰੀ ਹੈ। ਇਸ ਨੂੰ ਦਮਾ ਵੀ ਕਿਹਾ ਜਾਂਦਾ ਹੈ। ਜਦੋਂ ਵੀ ਸਾਹ ਦੇ ਰਸਤੇ 'ਚ ਸੋਜ਼ ਪੈਦਾ ਹੋ ਜਾਵੇ ਤਾਂ ਇਸ ਨਾਲ ਛਾਤੀ 'ਚ ਕਸਾਅ ਹੋਣ ਲੱਗਦਾ ਹੈ। ਜਿਸ ਨਾਲ ਸਾਹ ਲੈਣ 'ਚ ਪ੍ਰੇਸ਼ਾਨੀ ਹੁੰਦੀ ਹੈ। ਕਈ ਵਾਰ ਤਾਂ ਖਾਂਸੀ ਵੀ ਹੋਣ ਲੱਗਦੀ ਹੈ। ਇਹ ਬੀਮਾਰੀ ਉਂਝ ਤਾਂ ਕਿਸੇ ਵੀ ਉਮਰ 'ਚ ਹੋ ਸਕਦੀ ਹੈ ਪਰ ਪਰਹੇਜ਼ ਕਰਨ ਨਾਲ ਇਸ ਨੂੰ ਕੰਟਰੋਲ 'ਚ ਲਿਆਇਆ ਜਾ ਸਕਦਾ ਹੈ। ਉੱਥੇ ਹੀ ਕੁਝ ਘਰੇਲੂ ਉਪਾਅ ਵੀ ਇਸ 'ਚ ਕਾਰਗਾਰ ਸਾਬਤ ਹੋ ਸਕਦੇ ਹਨ। 
 

1. ਮੇਥੀ ਦਾਣਾ ਅਤੇ ਸ਼ਹਿਦ 
1 ਲੀਟਰ ਪਾਣੀ 'ਚ 1 ਚੱਮਚ ਮੇਥੀ ਦਾਣਾ ਮਿਲਾ ਕੇ ਅੱਧਾ ਘੰਟਾ ਉਬਾਲ ਲਓ। ਇਸ ਨੂੰ ਛਾਣ ਕੇ ਥੋੜ੍ਹਾ ਜਿਹਾ ਅਦਰਕ ਦਾ ਰਸ ਅਤੇ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰੋ। ਰੋਜ਼ਾਨਾ ਸਵੇਰੇ ਪੀਣ ਨਾਲ ਫਾਇਦਾ ਮਿਲਦਾ ਹੈ। 
 

2. ਆਂਵਲਾ 
ਵਿਟਾਮਿਨ ਸੀ ਨਾਲ ਭਰਪੂਰ ਆਂਵਲਾ ਸਿਹਤ ਲਈ ਬਹੁਤ ਹੀ ਵਧੀਆ ਹੈ। ਇਕ ਛੋਟਾ ਚੱਮਚ ਆਂਵਲੇ ਪਾਊਡਰ ਦਾ ਹਰ ਰੋਜ਼ ਸੇਵਨ ਕਰੋ। 
 

3. ਸ਼ਹਿਦ 
ਸ਼ੁੱਧ ਸ਼ਹਿਦ ਕੋਲੀ 'ਚ ਲਓ ਅਤੇ ਇਸ ਨੂੰ ਸੁੰਘਣ ਨਾਲ ਵੀ ਸਾਹ ਲੈਣ ਦੀ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ। 
 

4. ਸਰ੍ਹੋਂ ਦਾ ਤੇਲ 
ਸਰ੍ਹੋਂ ਦੇ ਤੇਲ 'ਚ ਕਪੂਰ ਪਾ ਕੇ ਗਰਮ ਕਰ ਲਓ। ਇਸ ਤੇਲ ਨਾਲ ਛਾਤੀ ਅਤੇ ਪਿੱਠ ਦੀ ਮਾਲਿਸ਼ ਕਰੋ। ਦਿਨ 'ਚ 2-3 ਵਾਰ ਮਾਲਿਸ਼ ਕਰਨ ਨਾਲ ਆਰਾਮ ਮਿਲਦਾ ਹੈ। 


Neha Meniya

Content Editor

Related News