ਗੁਣਾਂ ਦਾ ਖ਼ਜ਼ਾਨਾ ਹੈ ''ਕੱਚਾ ਪਪੀਤਾ''! ਇਹ ਛੋਟਾ ਜਿਹਾ ਨੁਸਖਾ ਕਰੇਗਾ ਹਰ ਰੋਗ ਦਾ ਖ਼ਾਤਮਾ

Sunday, May 31, 2026 - 10:45 AM (IST)

ਗੁਣਾਂ ਦਾ ਖ਼ਜ਼ਾਨਾ ਹੈ ''ਕੱਚਾ ਪਪੀਤਾ''! ਇਹ ਛੋਟਾ ਜਿਹਾ ਨੁਸਖਾ ਕਰੇਗਾ ਹਰ ਰੋਗ ਦਾ ਖ਼ਾਤਮਾ

ਹੈਲਥ ਡੈਸਕ - ਅਸੀਂ ਸਾਰੇ ਪੱਕਾ ਹੋਇਆ ਪੀਲਾ ਪਪੀਤਾ ਤਾਂ ਬਹੁਤ ਸ਼ੌਕ ਨਾਲ ਖਾਂਦੇ ਹਾਂ ਪਰ ਜਦੋਂ ਗੱਲ ਕੱਚੇ ਪਪੀਤੇ ਦੀ ਆਉਂਦੀ ਹੈ, ਤਾਂ ਅਕਸਰ ਲੋਕ ਇਸ ਨੂੰ ਇਗਨੋਰ ਕਰ ਦਿੰਦੇ ਹਨ ਪਰ ਆਯੁਰਵੇਦ ਅਤੇ ਹੈਲਥ ਐਕਸਪਰਟਸ ਮੁਤਾਬਕ, ਕੱਚਾ ਪਪੀਤਾ ਸਾਡੇ ਸਰੀਰ ਲਈ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੈ। ਵਿਟਾਮਿਨ A, C, E ਅਤੇ ਫਾਈਬਰ ਨਾਲ ਭਰਪੂਰ ਇਹ ਹਰਾ ਫਲ ਕਈ ਗੰਭੀਰ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਤਾਕਤ ਰੱਖਦਾ ਹੈ।

ਆਓ ਜਾਣਦੇ ਹਾਂ ਕੱਚਾ ਪਪੀਤਾ ਖਾਣ ਦੇ ਬੇਮਿਸਾਲ ਫਾਇਦੇ :-

ਪੇਟ ਦੀਆਂ ਬੀਮਾਰੀਆਂ ਲਈ ਰਾਮਬਾਣ 
ਕੱਚੇ ਪਪੀਤੇ 'ਚ 'ਪਪੈਨ' ਨਾਂ ਦਾ ਕੁਦਰਤੀ ਐਂਜ਼ਾਈਮ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਹੈ, ਜੋ ਪ੍ਰੋਟੀਨ ਨੂੰ ਪਚਾਉਣ 'ਚ ਮਦਦ ਕਰਦਾ ਹੈ। ਜੇਕਰ ਤੁਹਾਨੂੰ ਪੁਰਾਣੀ ਕਬਜ਼, ਗੈਸ ਜਾਂ ਬਦਹਜ਼ਮੀ ਦੀ ਸਮੱਸਿਆ ਹੈ, ਤਾਂ ਕੱਚੇ ਪਪੀਤੇ ਦਾ ਸਲਾਦ ਜਾਂ ਸਬਜ਼ੀ ਤੁਹਾਡੇ ਪਾਚਨ ਤੰਤਰ ਨੂੰ ਸੁਪਰਫਾਸਟ ਬਣਾ ਦੇਵੇਗੀ।

ਯੂਰਿਕ ਐਸਿਡ ਅਤੇ ਜੋੜਾਂ ਦੇ ਦਰਦ 'ਚ ਰਾਹਤ
- ਅੱਜ-ਕੱਲ੍ਹ ਯੂਰਿਕ ਐਸਿਡ ਵਧਣ ਕਾਰਨ ਗੋਡਿਆਂ ਅਤੇ ਜੋੜਾਂ ਦਾ ਦਰਦ ਇੱਕ ਆਮ ਸਮੱਸਿਆ ਬਣ ਚੁੱਕਾ ਹੈ। ਕੱਚਾ ਪਪੀਤਾ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਅਤੇ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ 'ਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ।

ਤੇਜ਼ੀ ਨਾਲ ਵਜ਼ਨ ਘਟਾਉਣ 'ਚ ਮਦਦਗਾਰ
- ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਅਤੇ ਜਲਦੀ ਵਜ਼ਨ ਘਟਾਉਣਾ ਚਾਹੁੰਦੇ ਹੋ, ਤਾਂ ਕੱਚਾ ਪਪੀਤਾ ਤੁਹਾਡੀ ਡਾਈਟ 'ਚ ਜ਼ਰੂਰ ਹੋਣਾ ਚਾਹੀਦਾ ਹੈ। ਇਸ 'ਚ ਕੈਲੋਰੀ ਬਹੁਤ ਘੱਟ ਅਤੇ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ, ਜੋ ਲੰਬੇ ਸਮੇਂ ਤੱਕ ਪੇਟ ਨੂੰ ਭਰਿਆ ਰੱਖਦਾ ਹੈ ਅਤੇ ਚਰਬੀ ਨੂੰ ਬਰਨ ਕਰਦਾ ਹੈ।

ਸ਼ੂਗਰ ਨੂੰ ਕਰੇ ਕੰਟਰੋਲ
- ਸ਼ੂਗਰ ਦੇ ਮਰੀਜ਼ਾਂ ਲਈ ਕੱਚਾ ਪਪੀਤਾ ਬੇਹੱਦ ਫਾਇਦੇਮੰਦ ਹੈ। ਇਸ ਦਾ ਜੂਸ ਜਾਂ ਸਲਾਦ ਖਾਣ ਨਾਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਸੰਤੁਲਿਤ ਰਹਿੰਦੀ ਹੈ ਅਤੇ ਬਲੱਡ ਸ਼ੂਗਰ ਲੈਵਲ ਅਚਾਨਕ ਨਹੀਂ ਵਧਦਾ।

ਇਸ ਦੀ ਵਰਤੋਂ ਕਿਵੇਂ ਕਰੀਏ?

- ਤੁਸੀਂ ਕੱਚੇ ਪਪੀਤੇ ਨੂੰ ਬਾਰੀਕ ਕੱਟ ਕੇ ਉਸ 'ਤੇ ਹਲਕਾ ਨਿੰਬੂ ਅਤੇ ਕਾਲਾ ਨਮਕ ਲਗਾ ਕੇ ਸਲਾਦ ਵਜੋਂ ਖਾ ਸਕਦੇ ਹੋ।
- ਪੰਜਾਬੀ ਘਰਾਂ ਵਿੱਚ ਇਸ ਦੀ ਸੁਆਦਿਸ਼ਟ ਸਬਜ਼ੀ ਜਾਂ ਕੋਫਤੇ ਵੀ ਬਣਾਏ ਜਾਂਦੇ ਹਨ।
- ਇਸ ਤੋਂ ਇਲਾਵਾ ਇਸ ਦਾ ਜੂਸ ਕੱਢ ਕੇ ਪੀਣਾ ਵੀ ਸਿਹਤ ਲਈ ਬਹੁਤ ਗੁਣਕਾਰੀ ਹੈ।

ਜ਼ਰੂਰੀ ਸਾਵਧਾਨੀ
- ਗਰਭਵਤੀ ਔਰਤਾਂ ਨੂੰ ਕੱਚੇ ਪਪੀਤੇ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ 'ਚ ਮੌਜੂਦ ਲੈਟੇਕਸ ਨੁਕਸਾਨ ਪਹੁੰਚਾ ਸਕਦਾ ਹੈ।

 


author

Sunaina

Content Editor

Related News