ਵਾਇਰਸ ਨਾਲ ਕੈਂਸਰ ਦਾ ਇਲਾਜ ਸੰਭਵ, ਇਨਸਾਨ ’ਤੇ ਪਹਿਲਾ ਕਲੀਨਿਕਲ ਟ੍ਰਾਇਲ

05/28/2022 5:49:02 PM

ਜਲੰਧਰ- ਮਾਹਿਰਾਂ ਨੇ ਇਕ ਅਜਿਹਾ ਵਾਇਰਸ ਲੱਭ ਲਿਆ ਹੈ ਜੋ ਕੈਂਸਰ ਨੂੰ ਖਤਮ ਕਰਨ ਵਿਚ ਮਦਦ ਕਰੇਗਾ। ਡਾਕਟਰਾਂ ਨੇ ਇਸ ਦਾ ਟ੍ਰਾਇਲ ਵੀ ਕਰ ਲਿਆ ਹੈ। ਡਾਕਟਰਾਂ ਨੇ ਕਲੀਨਿਕਲ ਟ੍ਰਾਇਲ ਦੌਰਾਨ ਇਕ ਇਨਸਾਨ ਨੂੰ ਇਕ ਵਾਇਰਸ ਦਾ ਇੰਜੈਕਸ਼ਨ ਲਗਾਇਆ ਹੈ, ਜਿਸਦਾ ਉਦੇਸ਼ ਸਰੀਰ ਵਿਚ ਕੈਂਸਰ ਕੋਸ਼ਿਕਾਵਾਂ ਨੂੰ ਮਾਰਨਾ ਹੈ। ਇਹ ਵਾਇਰਸ ਜਾਨਵਰਾਂ ’ਤੇ ਹਾਂ-ਪੱਖੀ ਨਤੀਜੇ ਦਿਖਾ ਚੁੱਕਾ ਹੈ। ਖੋਜ ਮੁਤਾਬਕ, ਇਸ ਇਲਾਜ ਨੂੰ ਆਨਕੋਲਿਟਿਕ ਵਾਇਰਸ ਥੈਰੇਪੀ ਕਿਹਾ ਜਾਂਦਾ ਹੈ।
ਕੈਂਸਰ ਕੋਸ਼ਿਕਾਵਾਂ ਨੂੰ ਕਰਦੈ ਨਸ਼ਟ
ਆਨਕੋਲਿਟਿਕ ਵਾਇਰਸ ਇਮਿਊਨੋਥੈਰੇਪੀ ਦਾ ਇਕ ਰੂਪ ਹੈ, ਜੋ ਕੈਂਸਰ ਕੋਸ਼ਿਕਾਵਾਂ ਨੂੰ ਇਨਫੈਕਸ਼ਨ ਅਤੇ ਨਸ਼ਟ ਕਰਨ ਲਈ ਵਾਇਰਸ ਦੀ ਵਰਤੋਂ ਕਰਦਾ ਹੈ। ਮਾਹਿਰਾਂ ਨੇ ਨੋਟ ਕੀਤਾ ਹੈ ਕਿ ਵਾਇਰਸ ਸਾਡੀਆਂ ਕੋਸ਼ਿਕਾਵਾਂ ਨੂੰ ਇਨਫੈਕਟਿਡ ਕਰਦੇ ਹਨ ਅਤੇ ਫਿਰ ਕੋਸ਼ਿਕਾ ਦੀ ਜੱਦੀ ਮਸ਼ੀਨਰੀ ਦੀ ਵਰਤੋਂ ਦੁਹਰਾਉਣ ਲਈ ਕਰਦੇ ਹਨ।

PunjabKesari
100 ਮਰੀਜ਼ਾਂ ’ਤੇ ਹੋਵੇਗਾ ਟ੍ਰਾਇਲ
ਇਸ ਨਵੇਂ ਕੈਂਸਰ ਕਿਲਿੰਗ ਵਾਇਰਸ ਨੂੰ ਵੈਕਸੀਨੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਦੀਆਂ ਕੈਂਸਰ ਕੋਸ਼ਿਕਾਵਾਂ ਨੂੰ ਮਾਰਨ ਅਤੇ ਸਿਹਤਮੰਦ ਕੋਸ਼ਿਕਾਵਾਂ ਤੋਂ ਬਚਣ ਲਈ ਡਿਜ਼ਾਈਨ ਕੀਤਾ ਗਿਆ ਹੈ। ਰਿਪੋਕਟ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਇਸ ਟ੍ਰਾਇਲ ਨੂੰ ਪੂਰਾ ਹੋਣ ਲਈ ਅਜੇ ਲਗਭਗ ਦੋ ਸਾਲ ਲੱਗਣਗੇ। ਇਸਦੇ ਤਹਿਤ ਪੂਰੇ ਅਮਰੀਕਾ ਵਿਚ 100 ਕੈਂਸਰ ਰੋਗੀਆਂ ’ਤੇ ਪ੍ਰੀਖਣ ਕੀਤਾ ਜਾਏਗਾ।

PunjabKesari
ਰੱਖਿਆ ਪ੍ਰਣਾਲੀ ਲਈ ਸਹਾਇਕ
ਕੈਂਸਰ ’ਤੇ ਖੋਜ ਕਰਨ ਵਾਲੀ ਕੰਪਨੀ ਮੁਤਾਬਕ ਇਹ ਇਲਾਜ ਕੈਂਸਰ ਦੇ ਖਿਲਾਫ ਲੋਕਾਂ ਦੀ ਰੱਖਇਆ ਪ੍ਰਣਾਲੀ ਲਈ ਸਹਾਇਕ ਹੋ ਸਕਦਾ ਹੈ। ਦੱਸ ਦਈਏ ਕਿ ਇਹ ਕੰਪਨੀ ਹੀ ਵਾਇਰਸ ਵੈਕਸੀਨੀਆ ਦਾ ਵਿਕਾਸ ਕਰ ਰਹੀ ਹੈ। ਯੂਰੇਕ ਅਲਰਟ ਦੀ ਰਿਪੋਰਟ ਮੁਤਾਬਕ, ਟਿਊਮਰ ਦੇ ਖਿਲਾਫ ਇਸ ਆਨਕੋਲਿਟਿਕ ਵਾਇਰਸ ਥੈਰੇਪੀ ਟ੍ਰਾਇਲ ਲਈ ਪਹਿਲੇ ਪੜਾਅ ਤੋਂ ਮਾਹਿਰਾਂ ਨੂੰ ਉਮੀਦ ਹੈ ਕਿ ਇਹ ਵਾਇਰਸ ਕੈਂਸਰ ਦੇ ਖਿਲਾਫ ਸਰੀਰ ਦੀ ਇਮਿਊਨਿਟੀ ਪ੍ਰਤੀਕਿਰਿਆ ਨੂੰ ਵਧਾਉਂਦਾ ਹੈ। 


Aarti dhillon

Content Editor

Related News