ਜੇਕਰ ਤੁਸੀਂ ਵੀ ਹੋ ਮੋਟਾਪੇ ਤੋਂ ਪਰੇਸ਼ਾਨ ਤਾਂ ਇਹ ਹੈ ਸਮਾਧਾਨ

Saturday, Dec 25, 2021 - 04:44 PM (IST)

ਮੋਟਾਪਾ ਇਕ ਦੀਰਘ ਅਤੇ ਵਿਕਾਸਸ਼ੀਲ ਬੀਮਾਰੀ ਹੈ, ਜੋ ਸਰੀਰ ਦੇ ਹਰ ਅੰਗ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਸ ਦਾ ਅਸਰ ਸਰੀਰਕ, ਮਾਨਸਿਕ ਅਤੇ ਸਮਾਜਿਕ ਖੁਸ਼ਹਾਲੀ 'ਤੇ ਵੀ ਪੈਂਦਾ ਹੈ। PGIMER ਰਿਪੋਰਟ ਦੇ ਮੁਤਾਬਕ ਪੰਜਾਬ ਦੀ 40 ਫ਼ੀਸਦੀ ਤੋਂ ਵੱਧ ਆਬਾਦੀ ਦੇ ਲੋਕਾਂ ਦਾ ਭਾਰ ਜ਼ਿਆਦਾ ਹੈ ਜਾਂ ਮੋਟੇ ਹਨ ਅਤੇ ਰਾਜ ਵਿੱਚ ਡਾਇਬਟੀਜ਼ ਦਾ ਵਿਆਪਕ ਦਰ ਰਾਸ਼ਟਰੀ ਔਸਤ ਤੋਂ ਪੰਜ ਫ਼ੀਸਦੀ ਵੱਧ ਹੈ । ਮੋਟਾਪਾ ਦੂਜੀਆਂ ਅਨੇਕਾਂ ਬੀਮਾਰੀਆਂ ਦਾ ਕਾਰਨ ਹੋ ਸਕਦਾ ਹੈ, ਜਿਵੇਂ ਟਾਈਪ 2 ਡਾਇਬਟੀਜ਼, ਹਾਈਪਰਟੈਨਸ਼ਨ, ਡਿਸਲੀਪਿਡੇਮਿਆ, ਦਿਲ ਦੀ ਬੀਮਾਰੀ, ਸਟ੍ਰੋਕ, ਕੁਝ ਪ੍ਰਕਾਰ ਦੇ ਕੈਂਸਰ, ਗਾਲ ਬਲੈਡਰ ਬੀਮਾਰੀ, ਓਸਟੀਓਆਰਥ੍ਰਾਇਟਿਸ, ਗਠੀਆ, ਬਾਂਝਪਣ, ਫੇਫੜੇ ਦੀਆਂ ਬੀਮਾਰੀਆਂ, ਔਬਸਟ੍ਰਕਟਿਵ ਸਲੀਪ ਐਪਨੀਆ, ਲਿੰਗੀ ਕਾਰਜ ਵਿੱਚ ਖਰਾਬੀ ਅਤੇ ਮਾਨਸਿਕ ਸਿਹਤ ਤਕਲੀਫ਼ਾਂ ਜਿਵੇਂ ਉਦਾਸੀ । ਡਾਇਬਟੀਜ਼ ਦਾ ਸਭ ਤੋਂ ਆਮ ਰੂਪ, ਟਾਈਪ 2 ਡਾਇਬਟੀਜ਼ ਦੇ ਲਗਭਗ 90% ਮਰੀਜ਼ਾਂ ਵਿੱਚ ਬਹੁਤ ਜ਼ਿਆਦਾ ਸਰੀਰਕ ਚਰਬੀ ਹੁੰਦੀ ਹੈ। ਇਸ ਲਈ ਡਾਕਟਰਾਂ ਨੇ ਸ਼ਬਦ ਡਾਇਬਸਿਟੀ ਘੜਿਆ ਹੈ, ਜੋ ਡਾਇਬਟੀਜ਼ ਅਤੇ ਓਬੇਸਿਟੀ (ਮੋਟਾਪਾ) ਵਿਚਕਾ ਦਾ ਨੇੜਲਾ ਰਿਸ਼ਤਾ ਦਰਸਾਉਂਦਾ ਹੈ। ਡਾਇਬਟੀਜ਼ ਸਮੇਤ ਅਨੇਕਾਂ ਇਕੱਠੀਆਂ ਹੋਣ ਵਾਲੀਆਂ ਬੀਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ, ਜੇ ਮੋਟਾਪੇ ਦਾ ਇਲਾਜ ਸਮੇਂ ਸਿਰ ਕੀਤਾ ਜਾਵੇ, ਇਨ੍ਹਾਂ ਬੀਮਾਰੀਆਂ ਦੇ ਆਉਣ ਤੋਂ ਪਹਿਲਾਂ। ਵਿਅਕਤੀ ਦੀ ਸਿਹਤ ਉਪਰ ਅਸਰ ਦੇ ਨਾਲ-ਨਾਲ, ਮੋਟਾਪਾ ਅਨੇਕ ਰੂਪਾਂ ਵਿੱਚ ਸਮਾਜ ਉਪਰ ਕਾਫ਼ੀ ਭਾਰ ਪਾ ਸਕਦਾ ਹੈ-ਜ਼ਿਆਦਾ ਡਾਕਟਰੀ ਖ਼ਰਚ, ਘੱਟ ਉਤਪਾਦਕਤਾ, ਸਮੇਂ ਤੋਂ ਪਹਿਲਾਂ ਮੌਤ ਅਤੇ ਹੋਰ ਨਾ ਗਿਣੀ ਜਾਣ ਵਾਲੀਆਂ ਲਾਗਤਾਂ ਜਿਵੇਂ ਜੀਵਨ ਦੇ ਗੁਣਵੱਤਾ ਵਿੱਚ ਕਮੀ। ਇਸ ਲਈ ਮੁਟਾਪੇ ਨਾਲ ਪੀੜਤ ਵਿਅਕਤੀ ਨੂੰ ਸਹੀਂ ਸਮੇਂ 'ਤੇ ਇਲਾਜ ਕਰ ਲੈਣਾ ਚਾਹੀਦਾ ਹੈ।

ਮੋਟਾਪੇ ਦਾ ਇਲਾਜ ਕਿਸ ਤਰ੍ਹਾਂ ਕਰਨਾ ਹੈ?
ਭਾਰ ਘੱਟ ਕਰਨ ਦੇ ਅਨੇਕਾਂ ਤਰੀਕੇ ਹਨ ਜਿਵੇਂ ਡਾਇਟਿੰਗ, ਕਸਰਤ, ਫਾਰਮਾਕੋਥੈਰੇਪੀ ਅਤੇ ਸਰਜੀਕਲ ਵਿਕਲਪ ਪਰ ਸਾਰਿਆਂ ਲਈ ਸਾਰੇ ਵਿਕਲਪ ਢੁੱਕਵੇਂ ਨਹੀਂ ਹਨ। ਅਨੇਕਾਂ ਖੋਜ ਲੱਭਤਾਂ ਦੇ ਮੁਤਾਬਕ ਸੀਮਤ ਅਹਾਰ ਨਾਲ ਮੋਟਾਪਾ ਘੱਟ ਨਹੀਂ ਹੁੰਦਾ ਅਤੇ ਡਾਇਟਿੰਗ ਕਰਨ ਵਾਲੇ ਜ਼ਿਆਦਾਤਰ ਲੋਕਾਂ ਵਿੱਚ ਘੱਟ ਕੀਤਾ ਵਜ਼ਨ ਮੁੜ ਆ ਜਾਂਦਾ ਹੈ ਅਤੇ ਹੋਰ ਵੱਧ ਜਾਂਦਾ ਹੈ। ਅਨੇਕਾਂ ਅਧਿਐਨਾਂ ਦੀ ਸਮੀਖਿਆ ਦੇ ਦਰਸਾਇਆ ਹੈ ਕਿ ਕਲੀਨਿਕ ਤੌਰ 'ਤੇ ਜ਼ਿਆਦਾ ਭਾਰ ਘੱਟ ਨਹੀਂ ਹੋ ਸਕਦਾ। ਕਸਰਤ ਵਾਲੇ ਪ੍ਰੋਗਰਾਮਾਂ ਦੇ ਨਾਲ ਭਾਰ ਪਹਿਲਾਂ ਘੱਟ ਹੁੰਦਾ ਹੈ ਪਰ ਫੇਰ ਵੱਧ ਜਾਂਦਾ ਹੈ। ਸਮੂਹਕ ਤੌਰ 'ਤੇ, ਜਨਤਕ ਸਿਹਤ ਸੁਝਾਵਾਂ ਦੇ ਅਨੁਕੂਲ ਐਰੋਬਿਕ ਕਸਰਤ ਪ੍ਰੋਗਰਾਮਾਂ ਦੇ ਨਾਲ ਥੋੜਾ ਵਜ਼ਨ (~2 kg) ਘੱਟ ਹੋ ਸਕਦਾ ਹੈ।

 

 

ਮੋਟਾਪਾ ਅਤੇ ਟਾਈਪ 2 ਡਾਇਬਟੀਜ਼ ਦੇ ਪ੍ਰਬੰਧ ਵਿੱਚ ਮੈਟਾਬੋਲਿਕ ਸਰਜਰੀ ਕਿਵੇਂ ਮਦਦ ਕਰਦੀ ਹੈ
ਜੇ ਟਾਈਪ 2 ਡਾਇਬਟੀਜ਼ ਜਾਂ ਮੋਟਾਪੇ ਨਾਲ ਸਬੰਧਤ ਹੋਰ ਕਿਸੀ ਬੀਮਾਰੀ ਦੇ ਨਾਲ ਤੁਹਾਡਾ ਬੀ. ਐੱਮ. ਆਈ. 30 ਤੋਂ ਵੱਧ ਹੈ, ਜਾਂ ਬਿਨਾ ਹੋਰ ਬੀਮਾਰੀਆਂ ਨਾਲ ਤੁਹਾਡਾ ਬੀ. ਐੱਮ. ਆਈ. 35 ਤੋਂ ਵੱਧ ਹੈ ਤਾਂ ਘੱਟ ਤੋਂ ਘੱਟ ਚੀੜ-ਫਾੜ ਵਾਲੀ ਭਾਰ ਘੱਟ ਕਰਨ ਲਈ ਬੇਰੀਐਟ੍ਰਿਕ ਸਰਜਰੀ ਬਦਲ ਹੋ ਸਕਦੀ ਹੈ।  621 ਅਧਿਐਨਾਂ ਤੋਂ ਮੋਟਾਪੇ ਲਈ 1,35,246 ਬੇਰੀਐਟ੍ਰਿਕ ਸਰਜਰੀ ਮਰੀਜ਼ਾਂ ਦੇ 15-ਸਾਲ ਦੇ ਡੇਟਾ ਦਾ ਮੁਆਇਨਾ ਕਰਨ ਵਾਲੀਆਂ ਸਮੀਖਿਆਵਾਂ ਵਿੱਚੋਂ ਇੱਕ ਨੇ ਦਰਸਾਇਆ ਹੈ ਕਿ ਵਿਆਪਕ ਤੌਰ 'ਤੇ, ਇਸ ਸਮੂਹ ਤੋਂ 78.1 ਮਰੀਜ਼ਾਂ ਨੂੰ ਸੰਪੂਰਨ ਡਾਇਬਟੀਜ਼ ਸਮਾਧਾਨ ਮਿਲਿਆ ਹੈ ਅਤੇ 86.6 ਮਰੀਜ਼ਾਂ ਵਿੱਚ ਡਾਇਬਟੀਜ਼ ਦਾ ਸੁਧਾਰ ਜਾਂ ਸਮਾਧਾਨ ਹੋਇਆ ਹੈ । 

ਇਕ ਅਸਲ ਉਦਾਹਰਨ ਇਰਸ਼ਾਦ ਅਹਿਮਦ ਖ਼ਾਨ ਦਾ ਹੈ, ਜੋ ਟਾਈਪ 2 ਡਾਇਬਟੀਜ਼, ਹਾਈਪਰਟੈਨਸ਼ਨ, ਸਲੀਪ ਐਪਨੀਆ ਨਾਲ ਜੁੜੇ ਹੋਰ ਬੀਮਾਰੀਆਂ ਸਮੇਤ ਮੋਟਾਪੇ ਤੋਂ ਪੀੜਤ ਸੀ ਅਤੇ ਉਸ ਦੇ ਜੀਵਨ ਦੀ ਗੁਣਵੱਤਾ ਦਿਨ ਪ੍ਰਤਿ ਦਿਨ ਵਿਗੜ ਰਹੀ ਸੀ। ਉਹ ਆਪਣੇ ਡਾਯਬਿਟੀਜ਼ ਦੇ ਨਿਯੰਤਰਣ ਲਈ ਰੋਜ਼ਾਨਾ 400 ਯੁਨਿਟ ਇਨਸੁਲਿਨ ਲੈਂਦਾ ਸੀ ਅਤੇ ਐਨਾ ਜ਼ਿਆਦਾ ਡੋਜ਼ ਲੈਣ ਦੇ ਬਾਵਜੂਦ ਵੀ ਉਸ ਦੇ ਸ਼ੂਗਰ ਲੈਵਲ ਕਾਬੂ ਵਿੱਚ ਨਹੀਂ ਆਏ ਅਤੇ ਉਸ ਦਾ HbA1c ਵੱਧ ਕੇ 9 'ਤੇ ਚਲਾ ਗਿਆ। ਬੇਕਾਬੂ ਡਾਇਬਟੀਜ਼ ਦੇ ਕਾਰਨ ਉਸ ਦੀ ਅੱਖ ਅਤੇ ਗੁਰਦੇ ਦੇ ਖ਼ਰਾਬ ਹੋਣ ਦਾ ਜੋਖ਼ਮ ਸੀ। ਉਹ ਘੁਰਾੜੇ ਅਤੇ ਗੰਭੀਰ ਸਲੀਪ ਐਪਨੀਆ ਨਾਲ ਪੀੜਤ ਸੀ। ਉਸ ਨੂੰ ਦੋਬਾਰਾ ਸਿਹਤਮੰਦ ਹੋਣ ਦੀ ਕੋਈ ਉਮੀਦ ਨਾ ਰਹੀ ।

ਇਰਸ਼ਾਦ ਅਹਿਮਦ ਨੇ ਬੇਰੀਐਟ੍ਰਿਕ ਸਰਜਰੀ ਕਰਵਾਈ ਅਤੇ ਹੁਣ 2 ਸਾਲਾਂ ਬਾਅਦ ਉਸ ਦੇ ਭਾਰ ਵਿੱਚ ਨਾ ਸਿਰਫ਼ 40 ਕਿਲੋ ਦੀ ਘਾਟ ਹੋਈ ਸਗੋਂ ਬਿਨ੍ਹਾਂ ਕਿਸੇ ਇਨਸੁਲਿਨ ਜਾਂ ਮੌਖਿਕ ਦਵਾਈ ਦੇ ਉਸ ਦੀ ਡਾਇਬਟੀਜ਼ ਵੀ ਕੰਟਰੋਲ ਵਿੱਚ ਹੈ। ਉਸ ਦੀ ਘੁਰਾੜੇ ਅਤੇ ਸਲੀਪ ਐਪਨੀਆ ਦੀ ਤਕਲੀਫ਼ ਵੀ ਨਹੀਂ ਰਹੀ ਅਤੇ ਨਾ ਹੀ ਸਾਹ ਲੈਣ ਦੀ ਕੋਈ ਤਕਲੀਫ਼ ਹੈ। ਉਸ ਚੁਸਤੀ ਨਾਲ ਆਪਣਾ ਕਾਰੋਬਾਰ ਕਰਦਾ ਹੈ। ਢੇਰ ਸਾਰੀਆਂ ਦਵਾਈਆਂ ਤੋਂ ਉਸ ਦਾ ਛੁਟਕਾਰਾ ਹੋਇਆ ਹੈ; ਜੋ ਉਹ ਪਹਿਲਾਂ ਲੈਂਦਾ ਸੀ ।

ਕੀ ਸਿਹਤ ਬੀਮਾ ਪਾਲਿਸੀਆਂ ਬੇਰੀਐਟ੍ਰਿਕ ਸਰਜਰੀ ਨੂੰ ਕਵਰ ਕਰਦੀਆਂ ਹਨ?
ਆਈਆਰਡੀਏਆਈ (ਇਨਸ਼ੁਰੇਂਸ ਰੈਗੁਲੇਟਰੀ ਐਂਡ ਡਿਵੈਲਪਮੇਂਟ ਅਥਾਰਿਟੀ ਫ ਇੰਡੀਆ) ਦੇ ਨਵੇਂ ਆਦੇਸ਼ਾਂ ਦੇ ਮੁਤਾਬਕ, ਬੇਰੀਐਟ੍ਰਿਕ ਜਾਂ ਵਜ਼ਨ ਘੱਟ ਕਰਨ ਵਾਲੀ ਸਰਜਰੀ ਸਿਹਤ ਬੀਮਾ ਕਵਰ ਅੰਦਰ ਸ਼ਾਮਿਲ ਹਨ, ਜਿਸ ਨਾਲ ਇਸ ਬੀਮਾਰੀ ਤੋਂ ਪੀੜਤ ਮੋਟਾਪੇ ਦੇ ਲੋਕਾਂ ਨੂੰ ਕੁੱਝ ਰਾਹਤ ਮਿਲੀ ਹੈ। ਸ਼ਮੂਲੀਅਤ ਦੇ ਨਾਲ ਭਾਰਤ ਵਿੱਚ ਲੱਖਾਂ ਮਰੀਜ਼ਾਂ ਨੂੰ ਮਦਦ ਮਿਲੀ ਹੈ। ਬੇਰੀਐਟ੍ਰਿਕ ਸਰਜਰੀ ਲਈ 18 ਸਾਲ ਜਾਂ ਵੱਧ ਦੀ ਉਮਰ ਦਾ ਕੋਈ ਵੀ ਵਿਅਕਤੀ ਬੀਮੇ ਲਈ ਦਾਅਵਾ ਕਰ ਸਕਦਾ ਹੈ, ਜਿਸ ਨੂੰ ਭਾਰ ਘਟ ਕਰਨ ਦੇ ਘੱਟ ਚੀੜ-ਫਾੜ ਦੇ ਤਰੀਕਿਆਂ ਦੁਆਰਾ ਨਾਕਾਮੀ ਦੇ ਬਾਅਦ 40 ਦੇ ਬਰਾਬਰ ਜਾਂ ਵੱਧ ਬੀ. ਐੱਮ. ਆਈ. ਹੈ ਜਾਂ ਹੇਠ ਲਿਖਤ ਅਨੇਕਾਂ ਇਕੱਠੀਆਂ ਹੋਣ ਵਾਲੀਆਂ ਗੰਭੀਰ ਬੀਮਾਰੀਆਂ ਦੇ ਨਾਲ 35 ਦੇ ਬਰਾਬਰ ਜਾਂ ਵੱਧ ਬੀ. ਐੱਮ. ਆਈ. ਹੈ। ਬੇਰੀਐਟ੍ਰਿਕ ਸਰਜਰੀ ਡਾਕਟਰ ਦੀ ਸਲਾਹ ਦੇ ਬਾਅਦ ਹੀ ਕੀਤੀ ਜਾਵੇ ਅਤੇ ਕਲਿਨਿਕਲ ਪ੍ਰੋਟੋਕੋਲ ਅਨੁਕੂਲ ਹੋਵੇ । ਮੋਟਾਪੇ ਜਾਂ ਉਸ ਦੇ ਦੂਸ਼ਨ ਦੇ ਸ਼ਿਕਾਰ ਨਾ ਹੋਵੋ। ਮੋਟਾਪੇ ਦਾ ਇਲਾਜ ਲੰਬੇ ਸਮੇਂ ਦੇ ਨਤੀਜਿਆਂ ਨਾਲ ਕੀਤਾ ਜਾ ਸਕਦਾ ਹੈ । ਉਸ ਲਈ ਕਦਮ ਚੁੱਕਣਾ ਹੈ ਹੁਣ ਹੀ! 
ਇਸ ਲੇਖ ਸਬੰਧੀ ਕੋਈ ਵੀ ਸਵਾਲਾਂ ਲਈ ਲੇਖਕ ਡਾਂ ਗੁਰਵਿੰਦਰ ਸਿੰਘ ਜੰਮੂ ਨਾਲ ਸੰਪਰਕ ਕਰੋ, ਜੋ ਜੰਮੂ ਹਸਪਤਾਲ, ਜਲੰਧਰ ਦੇ ਮੋਢੀ ਅਤੇ ਡਾਇਰੈਕਟਰ ਹਨ ਫੋਨ: +91 82830 00010.

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News