ਹਰ ਦਰਦ ਦੀ ਦਵਾਈ ਹੈ ਸੰਗੀਤ, ਜਾਣੋ ਇਸ ਦੇ ਬਿਹਤਰੀਨ ਫ਼ਾਇਦੇ

Thursday, Dec 24, 2020 - 11:11 AM (IST)

ਹਰ ਦਰਦ ਦੀ ਦਵਾਈ ਹੈ ਸੰਗੀਤ, ਜਾਣੋ ਇਸ ਦੇ ਬਿਹਤਰੀਨ ਫ਼ਾਇਦੇ

ਨਵੀਂ ਦਿੱਲੀ: ਅੱਜ ਦੇ ਸਮੇਂ ’ਚ ਹਰ ਕੋਈ ਕਿਸੇ ਨਾ ਕਿਸੇ ਸਮੱਸਿਆ ਤੋਂ ਪ੍ਰੇਸ਼ਾਨ ਹੈ। ਅਜਿਹੇ ‘ਚ ਜ਼ਿਆਦਾ ਚਿੰਤਾ ਕਰਨ ਨਾਲ ਡਿਪ੍ਰੈਸ਼ਨ ‘ਚ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਦਿਨ ਭਰ ਦੀ ਥਕਾਵਟ ਨੂੰ ਦੂਰ ਕਰਨ ਲਈ ਰਾਤ ਦੇ ਸਮੇਂ ਸੰਗੀਤ ਸੁਣਨਾ ਫ਼ਾਇਦੇਮੰਦ ਹੁੰਦਾ ਹੈ। ਮੰਨਿਆ ਜਾਂਦਾ ਹੈ ਗਾਣੇ ਸੁਣਨ ਨਾਲ ਇਸ ਤੋਂ ਰਿਲੀਜ਼ ਹੋਣ ਵਾਲੇ ਹਾਰਮੋਨਸ ਸੇਰੋਟੋਨਿਨ ਅਤੇ ਐਂਡੋਰਫਿਨ ਤਣਾਅ ਨੂੰ ਘਟਾਉਣ ’ਚ ਸਹਾਇਤਾ ਕਰਦੇ ਹਨ। ਅਜਿਹੇ ‘ਚ ਵਿਅਕਤੀ ਦਾ ਦਿਮਾਗ ਸ਼ਾਂਤ ਹੋ ਕੇ ਦਰਦ ਭੁੱਲ ਕੇ ਚੰਗਾ ਮਹਿਸੂਸ ਕਰਨ ’ਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਇਹ ਇਕ ਥੈਰੇਪੀ ਦੀ ਤਰ੍ਹਾਂ ਕੰਮ ਕਰਕੇ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਦਾ ਕੰਮ ਕਰਦਾ ਹੈ ਤਾਂ ਆਓ ਜਾਣਦੇ ਹਾਂ ਸੰਗੀਤ ਸੁਣਨ ਦੇ ਵੱਡੇ ਫ਼ਾਇਦਿਆਂ ਬਾਰੇ...…
ਬਲੱਡ ਪ੍ਰੈਸ਼ਰ ਰਹੇਗਾ ਕੰਟਰੋਲ: ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਵੀ ਸੰਗੀਤ ਸੁਣਨਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਘੱਟ ਹੋ ਕੇ ਦਿਮਾਗ ਅਤੇ ਦਿਲ ਨੂੰ ਸ਼ਾਂਤੀ ਮਿਲਦੀ ਹੈ। ਮੰਨਿਆ ਗਿਆ ਹੈ ਕਿ ਹੌਲੀ ਗਤੀ ਦਾ ਸੰਗੀਤ ਸੁਣਨ ਨਾਲ ਸਟ੍ਰੋਕ ਦੀ ਪ੍ਰੇਸ਼ਾਨੀ ਦੂਰ ਕਰਨ ’ਚ ਸਹਾਇਤਾ ਮਿਲਦੀ ਹੈ। ਦਰਅਸਲ ਗਾਣੇ ਸੁਣਨ ਨਾਲ ਦਿਮਾਗ ਸ਼ਾਂਤ ਹੋਣ ਨਾਲ ਤਣਾਅ ਘੱਟ ਹੋਣ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।

ਇਹ ਵੀ ਪੜ੍ਹੋ:ਐਨਕਾਂ ਲਗਾਉਣ ਨਾਲ ਨੱਕ 'ਤੇ ਪਏ ਨਿਸ਼ਾਨ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ

PunjabKesari
ਡਿਪ੍ਰੈਸ਼ਨ ਨੂੰ ਕਰੇ ਦੂਰ: ਸੰਗੀਤ ਸੁਣਨ ਨਾਲ ਮਨ ਸ਼ਾਂਤ ਹੁੰਦਾ ਹੈ। ਇਹ ਇਕ ਥੈਰੇਪੀ ਦੀ ਤਰ੍ਹਾਂ ਕੰਮ ਕਰਦੇ ਹੋਏ ਮਨ ਅਤੇ ਦਿਮਾਗ ਨੂੰ ਸ਼ਾਂਤ ਕਰਕੇ ਤਣਾਅ ਨੂੰ ਘਟਾਉਣ ‘ਚ ਸਹਾਇਤਾ ਕਰਦਾ ਹੈ। ਇਸ ਨਾਲ ਵਿਅਕਤੀ ਨੂੰ ਆਪਣੀ ਪ੍ਰੇਸ਼ਾਨੀ ਅਤੇ ਦਰਦ ਨੂੰ ਘਟਾਉਣ ‘ਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਡਿਪ੍ਰੈਸ਼ਨ ਨੂੰ ਘੱਟ ਕਰਨ ਲਈ ਸੰਗੀਤ ਸੁਣਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਸੰਗੀਤ ਕਿਸੇ ਵੀ ਦਰਦ ਨੂੰ ਘੱਟ ਕਰਨ ‘ਚ ਇਕ ਦਵਾਈ ਦੀ ਤਰਾਂ ਕੰਮ ਕਰਦਾ ਹੈ। ਕੋਈ ਵੀ ਵਿਅਕਤੀ ਚਾਹੇ ਕਿੰਨੇ ਵੀ ਦਰਦ ‘ਚ ਕਿਉਂ ਨਾ ਹੋਵੇ ਗਾਣੇ ਸੁਣਨ ਨਾਲ ਉਹ ਆਪਣਾ ਦਰਦ ਕਾਫ਼ੀ ਹੱਦ ਤੱਕ ਭੁੱਲ ਜਾਂਦਾ ਹੈ। ਖ਼ਾਸ ਤੌਰ ‘ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਲੋਕਾਂ ਨੂੰ ਸੰਗੀਤ ਸੁਣਨ ਨਾਲ ਦਿਮਾਗ ਨੂੰ ਸੁਕੂਨ ਮਿਲਦਾ ਹੈ।

 

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਚੰਗੀ ਨੀਂਦ ਦਿਵਾਏ: ਅਕਸਰ ਚਿੰਤਾ ਦੇ ਕਾਰਨ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਰਾਤ ਨੂੰ ਗਾਣੇ ਸੁਣਨ ਨਾਲ ਮਨ ਅਤੇ ਦਿਮਾਗ ਸਥਿਰ ਹੁੰਦਾ ਹੈ। ਅਜਿਹੇ ‘ਚ ਚੰਗੀ ਅਤੇ ਗਹਿਰੀ ਨੀਂਦ ਲੈਣ ’ਚ ਸਹਾਇਤਾ ਮਿਲਦੀ ਹੈ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਸੌਣ ਤੋਂ ਪਹਿਲਾਂ ਹਮੇਸ਼ਾਂ ਸ਼ਾਂਤੀ ਦਾ ਸੰਗੀਤ ਸੁਣੋ। ਜ਼ਿਆਦਾ ਤੇਜ਼ ਗਾਣਾ ਸੁਣਨ ਨਾਲ ਸਿਰਦਰਦ ਅਤੇ ਬੇਚੈਨੀ ਦੀ ਸਮੱਸਿਆ ਹੋ ਸਕਦੀ ਹੈ।
ਬੀਮਾਰੀਆਂ ਤੋਂ ਬਚਾਅ: ਸੰਗੀਤ ਸੁਣਨ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਪਾਚਨ ਤੰਤਰ ‘ਚ ਸੁਧਾਰ ਹੁੰਦਾ ਹੈ। ਅਜਿਹੇ ‘ਚ ਇਹ ਬੀਮਾਰੀਆਂ ਤੋਂ ਬਚਾਅ ’ਚ ਸਹਾਇਤਾ ਕਰਦਾ ਹੈ। ਇਸ ਲਈ ਹਰ ਰੋਜ਼ ਕੋਈ ਵੀ ਸੰਗੀਤ ਸੁਣੋ। ਗਾਣੇ ਸੁਣਨ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਚਿੰਤਾ ਦੂਰ ਹੁੰਦੀ ਹੈ। ਅਜਿਹੇ ‘ਚ ਤਣਾਅ ਲੈਵਲ ਘੱਟ ਹੋਣ ਨਾਲ ਅੰਦਰੋਂ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਇਸ ਤਰ੍ਹਾਂ ਵਿਅਕਤੀ ਦਿਨ ਭਰ ਐਂਰਜੈਟਿਕ ਅਤੇ ਖੁਸ਼ ਰਹਿੰਦਾ ਹੈ।


author

Aarti dhillon

Content Editor

Related News