ਸਵੇਰ ਦੀ ਸੈਰ ਕਰਨ ਦੇ ਨਾਲ-ਨਾਲ ਕਰੋ ਇਹ ਕੰਮ, ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵਗੀ ਸੱਚ
Friday, Sep 18, 2020 - 12:40 PM (IST)
ਜਲੰਧਰ (ਬਿਊਰੋ) - ਬਹੁਤ ਸਾਰੇ ਲੋਕਾਂ ਨੂੰ ਸਵੇਰ ਦੀ ਸੈਰ ਕਰਨ ਦੀ ਆਦਤ ਹੈ, ਜਿਸ ਨਾਲ ਉਹ ਆਪਣੇ ਆਪ ਨੂੰ ਫਿੱਟ ਰੱਖਦੇ ਹਨ। ਜੇਕਰ ਅਸੀਂ ਸਵੇਰ ਦੀ ਸੈਰ ਦੇ ਨਾਲ ਕੁਝ ਹੋਰ ਵਾਧੂ ਐਕਟੀਵਿਟਿਜ਼ ਕਰ ਲਈਏ ਤਾਂ ਸਿਹਤ ਨੂੰ ਹੋਰ ਵੀ ਦੁਗਣਾ ਫਾਇਦਾ ਹੋ ਸਕਦਾ ਹੈ। ਇਨ੍ਹਾਂ ਐਕਟੀਵਿਟਿਜ਼ ਦਾ ਸਰੀਰ ‘ਤੇ ਸਕਾਰਾਤਮਕ ਅਸਰ ਪੈਂਦਾ ਹੈ, ਜਿਸ ਨਾਲ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਸਰੀਰ ਬੀਮਾਰੀਆਂ ਤੋਂ ਮੁਕਤ ਹੋ ਜਾਂਦਾ ਹੈ। ਇਸੇ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਵੇਰ ਦੀ ਸੈਰ ਕਰਨ ਸਮੇਂ ਕਿਹੜੇ ਕੰਮ ਕਰਨ ਨਾਲ ਤੁਹਾਨੂੰ ਦੁਗਣੇ ਫਾਇਦੇ ਪ੍ਰਾਪਤ ਕੀਤੇ ਜਾ ਸਕਦੇ ਨੇ ।
ਨਿੰਮ ਦੀ ਦਾਤਨ
ਪੁਰਾਣੇ ਸਮੇਂ ‘ਚ ਲੋਕ ਹਰ ਰੋਜ਼ ਨਿੰਮ ਦੀ ਦਾਤਨ ਕਰਦੇ ਸਨ। ਜਿਸ ਕਰਕੇ ਉਨ੍ਹਾਂ ਦੇ ਦੰਦ ਮਜ਼ਬੂਤ ਹੁੰਦੇ ਸਨ। ਰੋਜ਼ ਸਵੇਰ ਦੀ ਸੈਰ ਕਰਦੇ ਸਮੇਂ ਨਿੰਮ ਦੀ ਦਾਤਨ ਨੂੰ ਪੰਜ ਜਾਂ ਫਿਰ ਦੱਸ ਮਿੰਟ ਤੱਕ ਦੰਦਾਂ ‘ਤੇ ਕਰੋ। ਇਸ ਤਰ੍ਹਾਂ ਕਰਨ ਦੇ ਨਾਲ ਦੰਦਾਂ ਦੇ ਬੈਕਟੀਰੀਆ ਖਤਮ ਹੁੰਦੇ ਨੇ । ਇਸ ਤੋਂ ਇਲਾਵਾ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ ।
ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਸਟਰੇਚਿੰਗ
ਸਵੇਰ ਦੀ ਸੈਰ ਸ਼ੁਰੂ ਕਰਨ ਤੋਂ ਪਹਿਲਾਂ ਜੇ ਪੰਜ ਤੋਂ ਦੱਸ ਮਿੰਟ ਪੂਰੇ ਸਰੀਰ ਨੂੰ ਸਟਰੇਚਿੰਗ ਜ਼ਰੂਰ ਕਰੋ । ਇਸ ਨਾਲ ਸਰੀਰ ਦੀਆਂ ਮਾਸ਼ਪੇਸ਼ੀਆਂ ਖੁੱਲ੍ਹ ਜਾਂਦੀਆਂ ਨੇ । ਇਸ ਤੋਂ ਇਲਾਵਾ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ ।
ਸਾਹ ਵਾਲੀ ਕਸਰਤ
ਬਹੁਤ ਸਾਰੇ ਲੋਕ ਸਾਹ ਦੇ ਨਾਲ ਜੁੜੀਆਂ ਬੀਮਾਰੀਆਂ ਤੋਂ ਪੀੜਤ ਹਨ। ਸਵੇਰ ਦੀ ਸੈਰ ਕਰਦੇ ਸਮੇਂ ਹੌਲੀ-ਹੌਲੀ ਡੂੰਘੇ ਸਾਹ ਅੰਦਰ ਲਓ ਅਤੇ ਬਾਹਰ ਛੱਡੋ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਸਰੀਰ ‘ਚ ਆਕਸੀਜਨ ਦਾ ਪੱਧਰ ਸੰਤੁਲਿਤ ਹੁੰਦਾ ਹੈ । ਇਹ ਕਸਰਤ ਪੰਜ ਮਿੰਟ ਤੱਕ ਕਰੋ । ਇਸ ਨਾਲ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ।
ਕੈਨੇਡਾ ਨੇ ਬਹੁ-ਗਿਣਤੀ ਵਿਦਿਆਰਥੀਆਂ ਲਈ ਖੋਲ੍ਹੇ ਬੂਹੇ, ਮਿਲਣ ਲੱਗੀ ਹਰੀ ਝੰਡੀ
ਸੂਰਜ ਨਮਸਕਾਰ
ਸਵੇਰ ਦੀ ਸੈਰ ਕਰਦੇ ਸਮੇਂ ਕੁਝ ਸਮੇਂ ਲਈ ਕਿਸੇ ਥਾਂ ‘ਤੇ ਰੁਕ ਕੇ ਪੰਜ ਤੋਂ ਦੱਸ ਮਿੰਟ ਤੱਕ ਸੂਰਜ ਨਮਸਕਾਰ ਕਰੋ । ਇਸ ਨਾਲ ਪਾਚਨ ਪ੍ਰਕਿਰਿਆ ਸੁਧਰੇਗੀ । ਪੇਟ ਦੀ ਚਰਬੀ ਘਟੇਗੀ, ਸਰੀਰ ਤੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਨੇ ਅਤੇ ਨਾਲ ਹੀ ਚਿਹਰੇ ਦੀ ਚਮਕ ਵੱਧਦੀ ਹੈ ।
ਕੇਂਦਰੀ ਪੁਲਸ ’ਚ ਭਰਤੀ ਹੋਣ ਦੇ ਚਾਹਵਾਨ ਜ਼ਰੂਰ ਪੜ੍ਹੋ ਇਹ ਖ਼ਬਰ, ਇੰਝ ਦੇ ਸਕੋਗੇ ਦਰਖ਼ਾਸਤ
ਯੋਗਾ ਕਰੋ
ਯੋਗਾ ਸਰੀਰ ਦੇ ਲਈ ਬਹੁਤ ਹੀ ਲਾਭਦਾਇਕ ਹੈ। ਇਸ ਲਈ ਰੋਜ਼ ਸਵੇਰ ਦੀ ਸੈਰ ਦੇ ਨਾਲ ਜੇ ਪੰਜ ਤੋਂ ਦੱਸ ਮਿੰਟ ਯੋਗਾ ਕੀਤਾ ਜਾਵੇ ਤਾਂ ਸਰੀਰ ਨੂੰ ਲਾਭ ਮਿਲਦਾ ਹੈ। ਯੋਗਾ ਕਰਨ ਦੇ ਨਾਲ ਮਾਨਸਿਕ ਤਣਾਅ ਤੇ ਸਰੀਰਕ ਥਕਾਵਟ ਦੂਰ ਹੁੰਦੀ ਹੈ। ਯੋਗਾ ਕਰਨ ਦੇ ਨਾਲ ਸਰੀਰ ‘ਚ ਸਕਰਾਤਮਕ ਊਰਜਾ ਆਉਂਦੀ ਹੈ ਤੇ ਨਾਂਹਪੱਖੀ ਵਿਚਾਰ ਦੂਰ ਹੁੰਦੇ ਹਨ ।
ਜ਼ੁਕਾਮ ਹੋਣ ’ਤੇ ਕੀ ਤੁਹਾਨੂੰ ਵੀ ਲੱਗਦਾ ਹੈ ਕੋਰੋਨਾ ਹੋਣ ਦਾ ਡਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ