ਕਿਸੇ ਔਸ਼ਧੀ ਤੋਂ ਘੱਟ ਨਹੀਂ ‘ਮੂੰਗੀ ਦੀ ਦਾਲ’, ਫ਼ਾਇਦੇ ਜਾਣ ਤੁਸੀਂ ਹੋ ਜਾਵੋਗੇ ਹੈਰਾਨ

Wednesday, Sep 23, 2020 - 05:58 PM (IST)

ਕਿਸੇ ਔਸ਼ਧੀ ਤੋਂ ਘੱਟ ਨਹੀਂ ‘ਮੂੰਗੀ ਦੀ ਦਾਲ’, ਫ਼ਾਇਦੇ ਜਾਣ ਤੁਸੀਂ ਹੋ ਜਾਵੋਗੇ ਹੈਰਾਨ

ਜਲੰਧਰ (ਬਿਊਰੋ) - ਦਾਲਾਂ ਨੂੰ ਪ੍ਰੋਟੀਨ ਦਾ ਚਸ਼ਮਾ ਮੰਨਿਆ ਜਾਂਦਾ ਹੈ। ਉਨ੍ਹਾਂ ਵਿਚੋਂ ਇਕ ਦਾਲ ਹੈ ‘ਮੂੰਗੀ ਦੀ ਦਾਲ’। ਇਨ੍ਹਾਂ ਵਿਚ ਵਿਟਾਮਿਨ-ਏ, ਬੀ, ਸੀ ਅਤੇ ਈ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਤੰਦਰੁਸਤ ਰੱਖਣ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਮੂੰਗੀ ਦੀ ਦਾਲ ਵਿਚ ਪੌਟੇਸ਼ੀਅਮ, ਆਇਰਨ, ਕੈਲਸ਼ੀਅਮ, ਕਾਪਰ, ਫੋਲੇਟ, ਰਾਇਬੋਫਲੇਵਿਨ, ਫਾਈਬਰ, ਫਾਸਫੋਰਸ, ਮੈਗਨੀਸ਼ੀਮਅ ਵਰਗੇ ਤੱਤ ਵੱਡੀ ਮਾਤਰਾ ’ਚ ਪਾਏ ਜਾਂਦੇ ਹਨ। ਇਹ ਸਾਰੇ ਤੱਤ ਪਾਚਣ ਤੰਤਰ ਨੂੰ ਮਜ਼ਬੂਤ ਕਰਦੀ ਹੈ। ਮੂੰਗੀ ਦੀ ਦਾਲ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ, ਜਿਨ੍ਹਾਂ ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ... 

ਭਾਰ ਨੂੰ ਕਰੇ ਕਾਬੂ
ਜਿਹੜੇ ਲੋਕ ਆਪਣੇ ਭਾਰ ’ਤੇ ਕਾਬੂ ਪਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਮੂੰਗ ਦਾਲ ਕਿਸੇ ਔਸ਼ਧੀ ਤੋਂ ਘੱਟ ਨਹੀਂ। ਇਸ ਨੂੰ ਖਾਣ ਨਾਲ ਸਰੀਰ ਵਿਚ ਕੈਲਰੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਦੇ ਨਾਲ ਹੀ ਇਸ ਮੂੰਗ ਦਾਲ ਦਾ ਪਾਣੀ ਪੀਣ ਨਾਲ ਭੁੱਖ ਨਹੀਂ ਲੱਗਦੀ ਹੈ। ਭੁੱਖ ਨਾ ਲੱਗਣ ਕਾਰਨ ਤੁਸੀ ਓਵਰ ਇੰਟਿਗ ਨਹੀਂ ਕਰਦੇ ਅਤੇ ਭਾਰ ਨਹੀਂ ਵਧਦਾ।  

PunjabKesari

ਪਾਚਣ ਤੰਤਰ ਮਜ਼ਬੂਤ
ਜਿਨ੍ਹਾਂ ਲੋਕਾਂ ਦਾ ਪਾਚਣ ਤੰਤਰ ਕਮਜ਼ੋਰ ਰਹਿੰਦਾ ਹੈ ਉਨ੍ਹਾਂ ਨੂੰ ਮੂੰਗ ਦਾਲ ਦਾ ਸੇਵਨ ਕਰਣਾ ਚਾਹੀਦਾ ਹੈ। ਮੂੰਗ ਦਾਲ ਹੀ ਨਹੀਂ, ਇਸ ਦਾ ਪਾਣੀ ਵੀ ਇੰਮਿਊਨ ਸਿਸਟਮ ਨੂੰ ਮਜਬੂਤ ਬਣਾਉਂਦਾ ਹੈ। ਇਹ ਦਾਲ ਬਹੁਤ ਜ਼ਿਆਦਾ ਹਲਕੀ ਹੁੰਦੀ ਹੈ। ਇਸ ਲਈ ਆਸਾਨੀ ਨਾਲ ਪਚ ਜਾਂਦੀ ਹੈ। ਮੂੰਗ ਦਾਲ ਦੀ ਖਿਚੜੀ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।  

ਪੜ੍ਹੋ ਇਹ ਵੀ ਖਬਰ - ਸਾਵਧਾਨ! ਆਨਲਾਈਨ ਜੀਵਨ ਸਾਥੀ ਦੀ ਭਾਲ ਕਰਨ ਵਾਲੇ ਕਦੇ ਨਾ ਕਰੋ ਇਹ ਗ਼ਲਤੀਆਂ

ਟਾਇਫਾਇਡ ਵਿਚ ਫਾਇਦੇਮੰਦ
ਟਾਇਫਾਇਡ ਹੋਣ ਉੱਤੇ ਮੂੰਗ ਦਾਲ ਦਾ ਸੇਵਨ ਜ਼ਰੂਰ ਕਰੋ। ਮੂੰਗ ਦਾਲ ਖਾਣ ਨਾਲ ਰੋਗੀ ਨੂੰ ਆਰਾਮ ਮਿਲਦਾ ਹੈ। ਆਰਾਮ ਮਿਲਣ ਦੇ ਨਾਲ ਹੀ ਸਰੀਰ ਵਿਚ ਐਨਰਜੀ ਬਣੀ ਰਹਿੰਦੀ ਹੈ। 

ਦਾਦ ਖੁਰਕ ਤੋਂ ਆਰਾਮ
ਦਾਦ ਖੂਜਲੀ ਦੀ ਸਮੱਸਿਆ ਹੋਣ ਉੱਤੇ ਮੂੰਗ ਦਾਲ ਨੂੰ ਸਾਬਤ ਪੀਹ ਕੇ ਇਸ ਦਾ ਲੇਪ ਲਗਾਓ। ਕੁੱਝ ਹੀ ਦੇਰ ਵਿਚ ਖੁਰਕ ਤੋਂ ਰਾਹਤ ਮਿਲੇਗੀ।  

ਪੜ੍ਹੋ ਇਹ ਵੀ ਖਬਰ - Health Tips: ਕਦੋ ਖਾਣਾ ਚਾਹੀਦਾ ਹੈ ਸਵੇਰ, ਦੁਪਹਿਰ ਤੇ ਰਾਤ ਦਾ ਭੋਜਨ, ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਬੱਚਿਆਂ ਲਈ ਫਾਇਦੇਮੰਦ
ਛੋਟੇ ਬੱਚਿਆਂ ਨੂੰ 6 ਮਹੀਨੇ ਤੋਂ ਬਾਅਦ ਸਭ ਤੋਂ ਪਹਿਲਾਂ ਖਾਣ ਲਈ ਮੂੰਗ ਦੀ ਦਾਲ ਹੀ ਦਿੱਤੀ ਜਾਂਦੀ ਹੈ। ਇਹ ਬੱਚੀਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਬੱਚੇ ਦਾ ਇੰਮਿਊਨ ਪਾਵਰ ਵਧਾਉਣ ਦੇ ਨਾਲਪ੍ਰਤੀਰੋਧਕ ਸਮਰੱਥਾ ਵਧਾਉਂਦੇ ਹਨ।

ਪੜ੍ਹੋ ਇਹ ਵੀ ਖਬਰ - ਰੋਜ਼ਾਨਾ ਖਾਓ ਕੱਚਾ ‘ਪਨੀਰ’, ਸ਼ੂਗਰ ਦੇ ਨਾਲ-ਨਾਲ ਦੂਰ ਹੋਣਗੀਆਂ ਇਹ ਬੀਮਾਰੀਆਂ

ਦਸਤ ਵਿਚ ਲਾਭਕਾਰੀ
ਦਸਤ ਜਾਂ ਡਾਇਰਿਆ ਹੋਣ ਦੀ ਹਾਲਤ ਵਿਚ ਇਕ ਕਟੋਰੀ ਮੂੰਗ ਦਾਲ ਦਾ ਪਾਣੀ ਪੀਓ। ਮੂੰਗ ਦਾਲ ਦਾ ਪਾਣੀ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਵੇਗੀ। ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਹੀ ਦਸਤ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ 

PunjabKesari


author

rajwinder kaur

Content Editor

Related News