ਨਵਰਾਤਰੀ ਵਰਤਾਂ 'ਚ ਬਣਾਓ ਇਹ ਸਵਾਦਿਸ਼ਟ ਪਕਵਾਨ

Sunday, Oct 06, 2024 - 05:16 PM (IST)

ਜਲੰਧਰ- ਚੇਤਰ ਨਵਰਾਤਰੀ ਸ਼ੁਰੂ ਹੋ ਰਹੀ ਹੈ। ਨਵਰਾਤਰੀ ਦੇ ਨੌ ਦਿਨਾਂ ਦੌਰਾਨ ਸ਼ਰਧਾਲੂਆਂ ਦੁਆਰਾ ਮਾਂ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਵਰਤ ਰੱਖੇ ਜਾਂਦੇ ਹਨ। ਸ਼ਰਧਾਲੂ ਨਵਰਾਤਰੀ ਦੌਰਾਨ ਮਾਤਾ ਦੇ ਵਰਤ ਬਹੁਤ ਹੀ ਸ਼ਰਧਾ ਭਾਵ ਨਾਲ ਰੱਖਦੇ ਹਨ। ਨਵਰਾਤਰੀ ਦੇ ਵਰਤਾਂ ਵਿੱਚ ਵਿਸ਼ੇਸ਼ ਭੋਜਨ ਖਾਧਾ ਜਾਂਦਾ ਹੈ।ਇਨ੍ਹਾਂ ਦਿਨਾਂ ‘ਚ ਪਿਆਜ਼, ਲਸਣ, ਸ਼ਰਾਬ, ਮੀਟ ਵਰਗੀਆਂ ਚੀਜ਼ਾਂ ਦਾ ਸੇਵਨ ਵਰਜਿਤ ਹੈ। ਅੱਜ ਅਸੀਂ ਤੁਹਾਨੂੰ ਨਵਰਾਤਰੀ ਦੇ ਵਰਤਾਂ ਨਾਲ ਸੰਬੰਧਿਤ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ। ਇਨ੍ਹਾਂ ਭੋਜਨਾਂ ਦੇ ਨਾਲ ਤੁਹਾਡੀਆਂ ਚੇਤਰ ਨਵਰਾਤਰੀ ਵਰਤਾਂ ਦੀਆਂ ਤਿਆਰੀਆਂ ਮੁਕੰਮਲ ਹੋ ਜਾਣਗੀਆਂ। ਆਓ ਜਾਣਦੇ ਹਾਂ ਨਵਰਾਤਰੀ ਸਪੈਸ਼ਲ ਭੋਜਨਾਂ ਬਾਰੇ- ਅੱਜ ਅਸੀਂ ਤੁਹਾਨੂੰ ਨਵਰਾਤਰੀ ਦੇ ਵਰਤਾਂ ਨਾਲ ਸੰਬੰਧਿਤ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ। ਇਨ੍ਹਾਂ ਭੋਜਨਾਂ ਦੇ ਨਾਲ ਤੁਹਾਡੀਆਂ ਚੇਤਰ ਨਵਰਾਤਰੀ ਵਰਤਾਂ ਦੀਆਂ ਤਿਆਰੀਆਂ ਮੁਕੰਮਲ ਹੋ ਜਾਣਗੀਆਂ। ਆਓ ਜਾਣਦੇ ਹਾਂ ਨਵਰਾਤਰੀ ਸਪੈਸ਼ਲ ਭੋਜਨਾਂ ਬਾਰੇ-

1.ਕੁੱਟੂ ਜਾਂ ਸੰਘਾੜੇ ਦੇ ਆਟੇ ਦੀ ਪੂਰੀ

ਨਵਰਾਤਰੀ ਦੇ ਵਰਤਾਂ ਦੌਰਾਨ ਸਾਬਤ ਅਨਾਜ ਜਿਵੇਂ ਕਣਕ, ਚਾਵਲ, ਛੋਲੇ ਆਦਿ ਦਾ ਅਤੇ ਇਨ੍ਹਾਂ ਦੀ ਆਟੇ ਦੀ ਵਰਤੋਂ ਨਹੀਂ ਕਰ ਸਕਦੇ। ਵਰਤਾਂ ਦੇ ਦੌਰਾਨ ਕੁੱਟੂ ਜਾਂ ਸੰਘਾੜੇ ਦੇ ਆਟੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਨੂੰ ਸੂਡੋ ਅਨਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਆਟਿਆਂ ਤੋਂ ਤੁਸੀਂ ਵਰਤ ਦੇ ਖਾਣੇ ਵਿੱਚ ਪੂਰੀ ਜਾਂ ਰੋਟੀ ਬਣਾ ਸਕਦੇ ਹੋ।

2.ਸਿੰਘਾੜੇ ਦੇ ਆਟੇ ਦੀ ਕੜ੍ਹੀ

ਤੁਸੀਂ ਨਵਰਾਤਰੀ ਵਰਤਾਂ ਦੌਰਾਨ ਸਿੰਘਾੜੇ ਦੇ ਆਟੇ ਨੂੰ ਪੂਰੀ ਜਾਂ ਰੋਟੀ ਬਣਾਉਣ ਤੋਂ ਇਲਾਵਾ ਕੜ੍ਹੀ ਬਣਾਉਣ ਲਈ ਵੀ ਵਰਤ ਸਕਦੇ ਹੋ। ਇਸਨੂੰ ਬਣਾਉਣ ਲਈ ਸਿੰਘਾੜੇ ਦੇ ਆਟੇ ਨੂੰ ਦਹੀਂ ਤੇ ਪਾਣੀ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਘੋਲ ਬਣਾ ਲਓ। ਇਸ ਘੋਲ ਨੂੰ ਕੁਝ ਦੇਰ ਗੈਸ ਉੱਤੇ ਪਕਾਓ। ਫਿਰ ਪੈਨ ਵਿੱਚ ਤੇਲ, ਕੜੀ ਪੱਤਾ, ਜੀਰਾ, ਅਦਰਕ, ਹਰੀ ਮਿਰਚ, ਨਮਕ ਤੇ ਲਾਲ ਮਿਰਚ ਆਦਿ ਪਾ ਕੇ ਤੜਕਾ ਤਿਆਰ ਕਰੋ। ਇਸ ਵਿੱਚ ਸਿੰਘਾੜੇ ਦੇ ਆਟੇ ਦੇ ਘੋਲ ਨੂੰ ਪਾਓ ਤੇ ਕੁਝ ਦੇਰ ਲਈ ਹੋਰ ਪਕਾਓ।

3.ਸਮਕ ਚੌਲ

ਨਵਰਾਤਰੀ ਦੇ ਵਰਤਾਂ ਵਿੱਚ ਅਨਾਜ ਖਾਣ ਦੀ ਮਨਾਹੀ ਹੁੰਦੀ ਹੈ। ਅਜਿਹੇ ਵਿੱਚ ਵਰਤ ਦੌਰਾਨ ਤੁਸੀਂ ਆਪਣੇ ਭੋਜਨ ਵਿੱਚ ਸਮਕ ਚੌਲ ਸ਼ਾਮਿਲ ਕਰ ਸਕਦੇ ਹੋ। ਇਨ੍ਹਾਂ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਵੀ ਮੌਜੂਦ ਹੁੰਦੇ ਹਨ, ਜੋ ਕਿ ਸਾਡੀ ਸਿਹਤ ਲਈ ਚੰਗੇ ਮੰਨੇ ਜਾਂਦੇ ਹਨ। ਵਰਤ ਦੌਰਾਨ ਤੁਸੀਂ ਸਮਕ ਚੌਲਾਂ ਤੋਂ ਡੋਸਾ, ਖੀਰ, ਪਲਾਓ ਤੇ ਡੋਕਲਾ ਆਦਿ ਬਣਾ ਸਕਦੇ ਹੋ। 

4. ਸਾਬੂਦਾਣਾ ਖੀਰ
ਸਾਬੂਦਾਣੇ ਦੀ ਖਿਚੜੀ, ਸਾਬੂਦਾਣੇ ਦੇ ਕਟਲੇਟ, ਸਾਬੂਦਾਣੇ ਦੀ ਥਾਲੀਪੀਠ ਬਣਾਉਣ ਤੋਂ ਇਲਾਵਾ, ਤੁਸੀਂ ਵਰਤ ਦੀ ਥਾਲੀ ਵਿੱਚ ਸਾਬੂਦਾਣੇ ਦੀ ਖੀਰ ਵੀ ਸ਼ਾਮਲ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ ਪਹਿਲਾਂ ਦੁੱਧ ਨੂੰ ਉਬਾਲੋ ਅਤੇ ਇਸ ਵਿੱਚ ਪਾਣੀ ਵਿੱਚ ਭਿਓਂ ਕੇ ਰੱਖਿਆ ਸਾਬੂਦਾਣਾ ਪਾਓ। ਇਸ ਨੂੰ ਹਿਲਾਉਂਦੇ ਹੋਏ ਪਕਾਓ। ਜਦੋਂ ਦੁੱਧ ਗਾੜ੍ਹਾ ਹੋ ਜਾਵੇ ਤਾਂ ਇਸ ‘ਚ ਚੀਨੀ, ਸੁੱਕੇ ਮੇਵੇ ਪਾ ਕੇ ਮਿਕਸ ਕਰ ਲਓ। ਸਵਾਦਿਸ਼ਟ ਸਾਬੂਦਾਨੇ ਦੀ ਖੀਰ ਤਿਆਰ ਹੈ।

5. ਦਹੀਂ ਆਲੂ
ਦਹੀਂ ਆਲੂ ਇੱਕ ਸਧਾਰਨ, ਪੌਸ਼ਟਿਕ ਅਤੇ ਸਿਹਤਮੰਦ ਪਕਵਾਨ ਹੈ ਜਿਸ ਦਾ ਤੁਸੀਂ ਨਵਰਾਤਰੀ ਦੌਰਾਨ ਆਨੰਦ ਲੈ ਸਕਦੇ ਹੋ। ਉਬਲੇ ਹੋਏ ਆਲੂਆਂ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਕੇ ਘਿਓ, ਜੀਰਾ, ਹਰੀਆਂ ਮਿਰਚਾਂ, ਅਦਰਕ ਅਤੇ ਨਮਕ ਪਾ ਕੇ ਭੁੰਨ ਲਓ। ਪਾਣੀ, ਦਹੀਂ ਪਾਓ ਅਤੇ ਘੱਟ ਸੇਕ ‘ਤੇ 4-5 ਮਿੰਟ ਤੱਕ ਪਕਾਓ। ਕੱਟੇ ਹੋਏ ਧਨੀਆ ਪੱਤੇ ਪਾਓ ਅਤੇ ਸਰਵ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News