ਲਾਕਡਾਊਨ ’ਚ ਮਹਿਲਾਵਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ
Tuesday, May 12, 2020 - 01:29 PM (IST)
ਅਰੁਨਾ
ਪੂਰਾ ਵਿਸ਼ਵ ਲਾਕਡਾਊਨ ’ਚ ਹੈ। ਇਨਸਾਨਾਂ ਦੇ ਨਾਲ-ਨਾਲ ਜੀਵ ਜੰਤੂ ਵੀ ਇਸਦੇ ਅਸਰ ਤੋਂ ਬੱਚੇ ਨਹੀਂ ਹੈ। ਭਾਰਤ ਵਿਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਹਮੇਸ਼ਾ ਹੀ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਅਨਦੇਖਾ ਕਰਦੀਆਂ ਰਹੀਆਂ ਹਨ। ਆਪਣੇ ਪਰਿਵਾਰ ਦੀ ਦੇਖਭਾਲ ’ਚ ਰੁਝੀਆਂ ਉਨ੍ਹਾਂ ਦੀਆਂ ਸਭ ਜਰੂਰਤਾਂ ਦੀ ਖਬਰ ਰੱਖਦੀਆਂ ਹੋਇਆ ਆਪਣੇ ਆਪ ਤੋਂ ਬੇਖਬਰ ਹੋ ਜਾਂਦੀਆਂ ਹਨ। ਨੀਂਦ ਉਦੋਂ ਖੁੱਲਦੀ ਹੈ, ਜਦੋਂ ਪਾਣੀ ਸਿਰ ਦੇ ਉਪਰੋਂ ਨਿਕਲ ਜਾਂਦਾ ਹੈ, ਜੇ ਉਹ ਸਰੀਰਕ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਦੀਆਂ ਹਨ।
ਲਾਕਡਾਊਨ ’ਚ ਔਰਤਾਂ ਚਾਹੇ ਕੰਮਕਾਜ਼ੀ ਹੋਣ ਜਾਂ ਘਰੇਲੂ ਮੋਰਚਾ ਸੰਭਾਲਣ ਵਾਲੀਆਂ ਦੌਣਾ ਹੀ ਰੂਪਾਂ ਵਿਚ ਤਨੀਆਂ ’ਚ ਹੋਣ ਦੀ ਅਸ਼ੰਕਾ ਜਾਂ ਸੰਭਾਵਣਾ ਬਣੀ ਰਹਿੰਦੀ ਹੈ। ਲਾਕਡਾਊਨ ਦੇ ਸ਼ੁਰੂ ਵਿਚ ਤਾਂ ਕੰਮਕਾਜੀ ਮਹਿਲਾਵਾਂ ਨੇ ਆਪਣੇ ਆਪ ਨੂੰ ਆਗਮਕਾਇਕ ਅਵਸਥਾਂ ’ਚ ਮਹਿਸੂਸ ਕੀਤਾ ਪਰ ਥੋੜੇ ਹੀ ਦਿਨਾਂ ਵਿਚ ਉਨ੍ਹਾਂ ਨੂੰ ਆਪਣੇ ਵਿਹਲੜ ਹੋਣ ਦਾ ਅਪਰਾਧਬੋਧ ਸਤਾਉਣ ਲਗ ਪਿਆ। ਉਵੇਂ ਹੀ ਘਰੇਲੂ ਮਹਿਲਾਵਾਂ ਨੇ ਪਹਿਨਾਂ ਤਾਂ ਆਪਣੇ ਬੱਚਿਆਂ ਅਤੇ ਪਤੀ ਦੇ ਸਾਥ ਨੂੰ ਵਰਦਾਨ ਸਮਝਿਆ, ਜਿਸਦੀ ਉਸਨੂੰ ਬੜੇ ਸਮੇਂ ਤੋਂ ਭਾਲ ਸੀ ਪਰ ਛੇਤੀ ਹੀ ਉਹ ਥੱਕ ਵੀ ਗਈ ਅਤੇ ਅੱਕ ਵੀ ਗਈ। ਇਸ ਗਲਤ ਵਿਚ ਤਣਾਅ ਹੋਣਾ ਬਹੁਤ ਹੀ ਕੁਦਰਤੀ ਅਤੇ ਸੁਭਾਵਿਕ ਹੈ। ਘਰ ਦੇ ਸਾਰੇ ਮੈਬਰਾਂ ਨੂੰ ਖੂਸ਼ ਕਰਨ ਦੇ ਚੱਕਰ ਵਿਚ ਉਹ ਕਦੋਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਹਨ, ਉਨ੍ਹਾਂ ਨੂੰ ਪਤਾ ਹੀ ਨਹੀਂ ਚਲਦਾ।
ਭਾਰਤ ਵਰਗੇ ਦੇਸ਼ ਵਿਚ ਮਹਿਲਾਵਾਂ ਨਾਲ, ਘਰੇਲੂ ਹਿੰਸਾ ਇਕ ਆਮ ਗੱਲ ਹੈ। ਲਾਕਡਾਊਨ ਵਿਚ ਕੋਈ ਵੀ ਰਾਹਤ ਨਾ ਹੋਣ ਕਰਕੇ ਮਹਿਲਾਵਾਂ ਨੂੰ ਇਸ ਘਰੇਲੂ ਹਿੰਸਾ ਚ ਕੋਈ ਰਾਹਤ ਨਹੀਂ ਹੈ। ਰਾਸ਼ਟਰੀ ਮਹਿਲਾ ਆਯੋਗ ਦੇ ਅਨੁਸਾਰ ਲਾਕਡਾਊਨ ’ਚ 27 ਫਰਵਰੀ ਤੋਂ ਲੈ ਕੇ 22 ਮਾਰਚ ਤੱਕ 95 ਫੀਸਦੀ ਘਰੇਲੂ ਹਿੰਸਾ ਦੇ ਮਾਮਲੇ ਸਾਹਮਣੇ ਆਏ ਹਨ, ਜੋ ਇਕ ਚਿੰਤਾ ਦਾ ਵਿਸ਼ਾ ਹੈ।
ਪੜ੍ਹੋ ਇਹ ਵੀ ਖਬਰ - ਕੀ ਤਾਲਾਬੰਦੀ ਖੁੱਲ੍ਹਣ ''ਤੇ ਮਹਿੰਗਾ ਹੋ ਜਾਵੇਗਾ ਹਵਾਈ ਸਫਰ, ਸੁਣੋ ਇਹ ਵੀਡੀਓ
ਪੜ੍ਹੋ ਇਹ ਵੀ ਖਬਰ - ਸਿਹਤ ਮਾਹਿਰਾਂ ਦਾ ਦਾਅਵਾ: ਪੋਲੀਓ ਜਿਨਾਂ ਖ਼ਤਰਨਾਕ ਹੋ ਸਕਦਾ ਹੈ ‘ਕੋਰੋਨਾ ਵਾਇਰਸ’ (ਵੀਡੀਓ)
ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸ਼ਾਹ ਸ਼ਰਫ
ਭਾਰਤ ਦੀ ਇਹ ਸਥਿਤੀ ਓਦੋਂ ਹੋਰ ਗੰਭੀਰ ਹੋ ਜਾਂਦੀ ਹੈ, ਜਿਥੇ ਮਹਿਲਾਵਾਂ ਲਾਕਡਾਊਨ ਤੋਂ ਪਹਿਲਾਂ ਹੀ ਇਕਲੇਪਨ ਅਤੇ ਬੇਬਸੀ ਦਾ ਸ਼ਿਕਾਰ ਹੁੰਦੀਆਂ ਹਨ। ਚਾਹੇ ਉਹ ਔਰਤਾਂ ਬਜ਼ੁਰਗ ਹੋਣ ਜਾਂ ਜਵਾਨ। ਉਦਾਹਰਣ ਦੇ ਤੌਰ’ਤੇ ਮੇਰੀ ਇਕ ਸਹੇਲੀ, ਜੋ ਆਪਣੇ ਇਕੱਲੇਪਣ ਨੂੰ ਘਰ ਦੇ ਕੰਮ ਕਰਕੇ ਨੇਟਫਲਿਕਸ ਦੇਖ ਕੇ ਅਤੇ ਵਿਦੇਸ਼ ’ਚ ਰਹਿੰਦੀ ਲੜਕੀ ਨਾਲ ਫੋਨ ’ਤੇ ਗੱਲਾਂ ਕਰਦੇ ਦੂਰ ਕਰਦੀ ਹੈ ਪਰ ਉਸਦਾ ਵੀ ਇਹ ਕਹਿਣਾ ਹੋ ਕਿ ਮੇਰਾ ਲੋਕਾ ਨਾਲ ਮਿਲਕੇ ਗੱਲ ਕਰਨ ਨੂੰ ਮਨ ਕਰਦਾ ਹੈ।
ਬਹੂਤ ਸਾਰੀਆਂ ਇਕੱਲੀਆਂ ਔਰਤਾਂ ਲਾਕਡਾਊਨ ਵਿਚ ਮਾਲ, ਸਿਨੇਮਾਘਰ, ਪਾਰਕ ਬੰਦ ਹੋਣ ਨਾਲ ਆਪਣੇ ਇਕਲੇਪਣ ਨਾਲ ਜੂਝ ਰਹੀਆਂ ਹਨ, ਉਹ ਤਣਾਅ ਤੇ ਮਨੋਵਿਗਿਆਨਿਕ ਰੋਗਾਂ ਦਾ ਸ਼ਿਕਾਰ ਹੋ ਰਹੀਆਂ ਹਨ। ਪਰ ਹਰ ਮੁਸ਼ਕਲ ਦਾ ਹੱਲ ਹੁੰਦਾ ਹੈ, ਜੋ ਕਈ ਆਪਣੇ ਹੀ ਹੱਥ ਵਿਚ ਹੁੰਦਾ ਹੈ। ਇਸ ਨਾਲ ਆਪਣੀ ਸ਼ਖਸੀਅਤ ਨੂੰ ਪਹਿਲਾਂ ਤੋਂ ਜ਼ਿਆਦਾ ਨਿਖਾਰਿਆ ਜਾ ਸਕਦਾ ਹੈ, ਬੱਸ ਲੋੜ ਹੈ ਸੁੱਚਜੇ ਢੰਗ ਨਾਲ ਇਹਨੂੰ ਵਿਵਹਾਰਿਕ ਰੂਪ ਦੇਣ ਦੀ। ਇਸ ਵਿਚ ਅਸੀਂ ਆਪਣੇ ਪਤੀ ਅਤੇ ਬੱਚਿਆਂ ਨੂੰ ਵੀ ਸ਼ਾਮਲ ਕਰ ਸਕਦੇ ਹਨ। ਇਸ ਨਾਲ ਚੀਜਾਂ ਹੋਰ ਰੋਚਕ ਅਤੇ ਮਨੋਰੰਜਨ ਹੋ ਸਕਦੀਆਂ ਹਨ।
ਆਪਣੀਆਂ, ਉਮੀਦਾਂ, ਆਸ਼ਾਵਾਂ ਅਤੇ ਸੁਪਨਿਆਂ ਨੂੰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਆਪਣੇ ਵਿਅਕਤੀਤਵ ਨੂੰ ਸ਼ੌਕ, ਰੁੱਚੀਆਂ ਅਤੇ ਆਦਤਾਂ ਨੂੰ ਸੁਚਾਰੂ ਰੂਪ ਦੇਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਉਹ ਸ਼ੋਕ ਕੁਝ ਵੀ ਹੋ ਸਕਦਾ ਹੈ, ਜਿਵੇਂ ਨਾਚ ਗਾਣਾ, ਲਿਖਣਾ, ਸਿਲਾਈ ਕਢਾਈ, ਕੁਕਿੰਗ, ਮਾਡਲਿੰਗ ਆਦਿ ਸ਼ੋਕਾਂ ਨੂੰ ਸਿਖਿਆਂ ਅਤੇ ਪੂਰਾ ਕੀਤਾ ਜਾ ਸਕਦਾ ਹੈ। ਜਿਸ ਲਈ ਸਾਨੂੰ ਚਾਹ ਕੇ ਵੀ ਸ਼ਾਇਦ ਪਹਿਲਾਂ ਕਦੇ ਸਮਾਂ ਨਹੀਂ ਮਿਲ ਸੱਕਿਆ ਤੇ ਹਮੇਸ਼ਾ ਹੀ ਅਸੀਂ ਕਿਸਮਤ ’ਤੇ ਕਈ ਹੋਰ ਲੋਕਾਂ ਨੂੰ ਦੱਸਿਆ। ਇਸ ਨਾਲ ਇਕ ਜਾਂ ਸਾਨੂੰ ਮਾਨਸਿਕ ਖੂਸ਼ੀ ’ਤੇ ਵਿਸ਼ਵਾਸ ਪ੍ਰਾਪਤ ਹੋਵੇਗਾ ਤੇ ਨਾਲ ਹੀ ਲਾਕਡਾਊਨ ਦਾ ਸਮਾਂ ਬੀਤ ਜਾਵੇਗਾ। ਪਤਾ ਹੀ ਨਹੀਂ ਚਲੇਗਾ, ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਭਿਆਨਕ ਬੀਮਾਰੀ ਕਰਕੇ ਜੋ ਤਨਾਅ ਹੋ ਉਹ ਵੀ ਮੁੱਕ ਜਾਵੇਗਾ।
ਇਨ੍ਹਾਂ ਸ਼ੋਕਾਂ ਨੂੰ ਵੀ ਪੂਰਾ ਕਰਨ ਲਈ ਵਧੇਰੇ ਧਿਆਨ ਚਿੰਤਾਮੁਕਤ ਦਿਮਾਗ ਅਤੇ ਸਰੀਰਕ ਅਰੋਗਤਾ ਦੀ ਲੋੜ ਹੁੰਦੀ ਹੈ। ਇੱਥੇ ਤੱਕ ਕਿ ਜੋ ਤੁਸੀਂ ਘਰੇਲੂ ਹਿੰਸਾ ਦਾ ਮੁਕਾਬਲਾ ਤੇ ਮੂੰਹ ਤੋੜ ਜਵਾਬ ਦੇਣਾ ਹੈ ਤਾਂ ਤੁਹਾਨੂੰ ਮਾਨਸਿਕ ਤੇ ਸਰੀਰਕ ਰੂਪ ਵਿਚ ਸਿਹਤਮੰਦ ਹੋਣਾ ਪਵੇਗਾ। ਇਸ ਵਾਸਤੇ ਤੁਸੀਂ ਯੋਗ ਦਾ ਅਤੇ ਧਿਆਨ ਦੀ ਮਦਦ ਲੈ ਸਕਦੇ ਹੋ। ਸਵੇਰੇ-ਸਵੇਰੇ ਪਤੀ ਨਾਲ ਮਿਲਕੇ ਯੋਗ ਕਰਨ ਨਾਲ ਸਾਰੇ ਪਰਿਵਾਰਿਕ ਮੈਂਬਰਾਂ ਦੇ ਵਿਚ ਆਪਸੀ ਤਾਲਮੇਲ ਵੱਧੇਗਾ ਅਰੋਗਤਾ ਦੇ ਕਾਰਨ ਇਸ ਮਹਾਮਾਰੀ ਨਾਲ ਲੜਨ ਦੀ ਤਾਕਤ ਵੀ ਵਧੇਗੀ। ਜੇ ਸਾਰੇ ਮੈਂਬਰ ਰਲਕੇ ਇਕ ਦੂਜੇ ਦਾ ਖਾਸ ਤੌਰ ’ਤੇ ਮਹਿਲਾਵਾਂ ਨੂੰ ਸਹਿਯੋਗ ਕਰਨਗੇ ਤਾਂ ਨਾ ਹੀ ਔਰਤ ਥਕੇਗੀ ਅਤੇ ਨਾ ਹੀ ਅੱਕੇਗੀ। ਲਾਕਡਾਊਨ ਦੇ ਦੌਰਾਨ ਜ਼ਿੰਦਗੀ ਜੀਣ ਦਾ ਤਰੀਕਾ ਬੱਦਲਣ ਕਰਕੇ ਸੋਚ ਵੀ ਬਦਲੀ ਹੈ।
ਪੜ੍ਹੋ ਇਹ ਵੀ ਖਬਰ - ਚੀਨ 'ਚ ਮੁੜ ਵੱਜੀ ਖਤਰੇ ਦੀ ਘੰਟੀ, ਬਿਨਾਂ ਲੱਛਣ ਵਾਲੇ ਮਾਮਲੇ ਆ ਰਹੇ ਨੇ ਸਾਹਮਣੇ (ਵੀਡੀਓ)
ਪੜ੍ਹੋ ਇਹ ਵੀ ਖਬਰ - ਜਬਰ ਉੱਤੇ ਸਬਰ ਦੀ ਜਿੱਤ ਦੀ ਗਵਾਹੀ ਹੈ ‘ਸਰਹਿੰਦ ਫ਼ਤਿਹ ਦਿਵਸ’
ਪੜ੍ਹੋ ਇਹ ਵੀ ਖਬਰ - ਕੋਰੋਨਾ ਮਹਾਮਾਰੀ ਦੇ ਸਮੇਂ ਲੰਗਰ ਵਰਤਾਉਂਦਿਆਂ ਮੁਹੱਬਤੀ ਸੁਨੇਹਾ ਵੰਡਦੇ ''ਉਮੀਦ ਦੇ ਬੰਦੇ''
ਔਰਤਾਂ ਲਈ ਇਹ ਇਕ ਵਧੀਆ ਮੌਕਾ ਹੈ ਤਾਂਕਿ ਆਪਣੇ ਆਪ ਨੂੰ ਜਾਣ ਅਤੇ ਪਛਾਣ ਸਕਣ ਅਤੇ ਆਪਣੇ ਨਾਲ ਵਕਤ ਬਿਤਾਉਣ। ਤਾਕਿ ਉਹ ਦੁੱਖਾਂ, ਭੁਲੇਖਿਆਂ, ਵਹਿਮਾਂ - ਭਰਮਾਂ ਤੋਂ ਬਾਹਰ ਨਿਕਲਣ। ਜੇਕਰ ਅੱਜੇ ਵੀ ਇਸ ਸਮੇਂ ਦਾ ਲਾਭ ਨਾ ਚੁੱਕਿਆ ਤਾਂ ਜ਼ਿੰਦਗੀ ਵਿਚ ਜ਼ਿੰਦਾ ਰਹਿੰਦੇ ਵੀ ਘਾਟੇ ਵਿਚ ਹੀ ਰਹਾਂਗੇ। ਆਓ ਇਕ ਨਵੀਂ ਸ਼ੁਰੂਆਤ ਕਰਕੇ ਨਵੀਂ ਤਾਜ਼ਗੀ ਨਾਲ ਨਵੀਂ ਜ਼ਿੰਦਗੀ ਜੀਏ। ਸਾਰੇ ਤਨਾਅ ਤੋਂ ਮੁਕਤ ਹੋ ਕੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਜੀ ਆਇਆਂ ਕਰੀਏ ਅਤੇ ਔਰਤਾਂ ਦੀ ਕਾਬਲਿਅਤ ਦੀ ਪ੍ਰਸੰਸਾਂ ਕਰੀਏ ਤੇ ਉਸਦੇ ਨਵੇ ਰੂਪ ਦਾ ਸਵਾਗਤ ਕਰੀਏ।
ਇਸ ਲਾਕਡਾਊਨ ਤੋਂ ਪਹਿਲਾ ਕੁਝ ਔਰਤਾਂ ਨੂੰ ਸ਼ਾਇਦ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਅੰਦਰ ਕਿਹੜਾ ਹੁਨਰ ਲੁਕਿਆ ਹੋਇਆ ਹੈ। ਅੱਜਕੱਲ ਸ਼ੋਸਲ ਮੀਡਿਆ ’ਤੇ ਬਹੁਤ ਸਾਰੀਆਂ ਮਹਿਲਾਵਾਂ ਵੀਡੀਓ ਬਣਾ ਕੇ ਆਪਣੀ ਗਾਇਕੀ, ਮਾਡਲਿੰਗ ਅਤੇ ਕੁਕਿੰਗ ਦੇ ਹੁਨਰ ਨੂੰ ਨਿਖਾਰ ਰਹੀਆਂ ਹਨ। ਇਨ੍ਹਾਂ ਤੋਂ ਮਿਲਣ ਵਾਲੀ ਵਾਹਵਾਹੀ ਨਾਲ ਔਰਤਾਂ ਦਾ ਹੌਸਲਾਂ ਵੱਧਦਾ ਹੈ। ਹੁਣ ਹਰ ਔਰਤ ਨੂੰ ਆਪਣੇ ਆਪ ਨਾਲ ਇਕ ਬਾਅਦਾ ਕਰਨਾ ਹੋਵੇਗਾ ਕਿ ਉਹ ਖੁਦ ਨੂੰ ਸਰੀਰ ਅਤੇ ਮਨ ਤੋਂ ਸਿਹਤਮੰਦ ਬਣਾਏ।