ਕਿਰਲੀ ਦੇ ਕੱਟਣ ਤੇ ਕਰੋ ਇਹ ਘਰੇਲੂ ਉਪਾਅ

03/19/2017 1:05:22 PM

ਨਵੀਂ ਦਿੱਲੀ— ਗਰਮੀਆਂ ਦੇ ਮੌਸਮ ''ਚ ਘਰ ''ਚ ਬਹੁਤ ਸਾਰੀਆਂ ਕਿਰਲੀਆਂ ਹੋ ਜਾਂਦੀਆਂ ਹਨ। ਕੁਝ ਲੋਕ ਗਰਮੀ ਤੋਂ ਬਚਣ ਲਈ ਘਰਾਂ ਦੀਆਂ ਛੱਤਾਂ ਜਾਂ ਜ਼ਮੀਨ ''ਤੇ ਹੀ ਬਿਸਤਰ ਲਗਾ ਲੈਂਦੇ ਹਨ। ਅਜਿਹੀ ਹਾਲਤ ''ਚ ਕਈ ਵਾਰੀ ਕਿਸੇ ਮੈਂਬਰ ਨੂੰ ਕਿਰਲੀ ਕੱਟ ਲੈਂਦੀ ਹੈ। ਕਿਰਲੀ ਬਹੁਤ ਹੀ ਜ਼ਹਿਰੀਲੀ ਅਤੇ ਖਤਰਨਾਕ ਹੁੰਦੀ ਹੈ । ਇਸ ਲਈ ਕਿਰਲੀ ਦੇ ਕੱਟਣ ਤੇ ਹੋਏ ਜ਼ਖਮ ਦਾ ਜਲਦੀ ਹੀ ਇਲਾਜ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ। ਕਈ ਵਾਰੀ ਰਾਤ ਹੋਣ ਕਾਰਨ ਡਾਕਟਰੀ ਮਦਦ ਜਲਦੀ ਨਹੀਂ ਮਿਲ ਪਾਉਂਦੀ ਤਾਂ ਅਜਿਹੀ ਹਾਲਤ ''ਚ ਕੁਝ ਘਰੇਲੂ ਉਪਾਅ ਕਰਨੇ ਚਾਰੀਦੇ ਹਨ, ਜਿਸ ਨਾਲ ਇੰਨਫੈਕਸ਼ਨ ਨਹੀਂ ਹੁੰਦੀ ਅਤੇ ਜ਼ਹਿਰ ਵੀ ਨਹੀਂ ਫੈਲਦਾ।
1. ਕਿਰਲੀ ਵਲੋਂ ਕੱਟੇ ਗਏ ਥਾਂ ''ਤੇ ਡੇਟੋਲ ਸਾਬਣ ਲਗਾ ਕੇ ਪਾਣੀ ਨਾਲ ਧੋ ਲਵੋ। ਇੰਝ ਕਰਨ ਨਾਲ ਜ਼ਹਿਰ ਸਰੀਰ ''ਚ ਨਹੀਂ ਫੈਲਦਾ।
2. ਕਈ ਵਾਰੀ ਜ਼ਿਆਦਾ ਜ਼ੋਰ ਨਾਲ ਕੱਟਣ ਕਾਰਨ ਕਿਰਲੀ ਦਾ ਦੰਦ ਵੀ ਜ਼ਖਮ ''ਚ ਰਹਿ ਜਾਂਦਾ ਹੈ। ਅਜਿਹਾ ਹੋਣ ''ਤੇ ਪਲੱਕਰ ਦੀ ਮਦਦ ਨਾਲ ਦੰਦ ਨੂੰ ਬਾਹਰ ਕੱਢੋ।
3. ਜੇਕਰ ਜ਼ਖਮ ''ਚੋ ਖੂਨ ਨਿਕਲੇ ਤਾਂ ਉਸ ਥਾਂ ਨੂੰ ਜ਼ਿਆਦਾ ਹਿਲਾਉਣਾ ਨਹੀਂ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਖੂਨ ਵਗਣਾ ਬੰਦ ਨਹੀਂ ਹੋਵੇਗਾ।
4. ਕੁਝ ਲੋਕ ਜ਼ਖਮ ਵਾਲੀ ਥਾਂ ਨੂੰ ਸਾਫ ਕਰਨ ਲਈ ਉਸ ''ਤੇ ਹਾਈਡ੍ਰੋਜਨ ਪੈਰਾਆਕਸਾਈਡ ਦੀ ਵਰਤੋਂ ਕਰਦੇ ਹਨ ਪਰ ਇਸ ਨਾਲ ਚਮੜੀ ਨੂੰ ਨੁਕਸਾਨ ਹੁੰਦਾ ਹੈ।
5. ਜਿਸ ਥਾਂ ''ਤੇ ਕਿਰਲੀ ਨੇ ਕੱਟਿਆ ਹੋਵੇ ਉਸ ਥਾਂ ਨੂੰ 20 ਮਿੰਟ ਤੱਕ ਗਰਮ ਪਾਣੀ ''ਚ ਡੁਬੋ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਇੰਨਫੈਕਸ਼ਨ ਨਹੀਂ ਹੋਵੇਗੀ।
6. ਜ਼ਖਮ ਨੂੰ ਸਾਫ ਕਰ ਕੇ ਉਸ ''ਤ ਕੋਈ ਰੋਗਾਣੂਨਾਸ਼ਕ ਕਰੀਮ ਲਗਾਓ।
7. ਡਾਕਟਰ ਦੀ ਸਲਾਹ ਨਾਲ ਟੈਟਨਸ ਦਾ ਟੀਕਾ ਲਗਵਾਉਣਾ ਜ਼ਰੂਰੀ ਹੈ।
8. ਜ਼ਖਮ ''ਤੇ ਸੋਜ ਹੋ ਜਾਵੇ ਤਾਂ ਸੋਜ ''ਤੇ ਬਰਫ ਦੀ ਟਕੋਰ ਕਰੋ ਪਰ ਜ਼ਖਮ ਦੇ ਉੱਪਰ ਬਰਫ ਨਾ ਲਗਾਓ।
9. ਜ਼ਖਮ ਨੂੰ ਖੁੱਲ੍ਹਾ ਹੀ ਰਹਿਣ ਦਿਓ।

Related News