ਅੱਖਾਂ ਦੀ ਰੋਸ਼ਨੀ ਤੇਜ ਕਰਨ ਲਈ ਅਪਨਾਓ ਇਹ ਘਰੇਲੂ ਉਪਾਅ

Friday, Dec 09, 2016 - 03:51 PM (IST)

 ਅੱਖਾਂ ਦੀ ਰੋਸ਼ਨੀ ਤੇਜ ਕਰਨ ਲਈ ਅਪਨਾਓ ਇਹ ਘਰੇਲੂ ਉਪਾਅ

ਜਲੰਧਰ— ਅੱਖਾਂ ਸਰੀਰ ਦਾ ਇਕ ਅਹਿਮ ਹਿੱਸਾ ਹਨ ਜਿਸਦੇ ਨਾਲ ਤੁਸੀਂ ਦੁਨਿਆ ਦੇ ਰੰਗਾਂ ਨੂੰ ਅਤੇ ਆਲੇ-ਦੁਆਲੇ ਦੇ ਖੂਬਸੂਰਤ ਨਜ਼ਾਰਿਆਂ ਨੂੰ ਦੇਖਦੇ ਹੋ। ਇਸ ਲਈ ਇਨਾਂ ਦੀ ਦੇਖਭਾਲ ਕਰਨਾ ਵੀ ਜ਼ਰੂਰੀ ਹੈ ਜਿਵੇ ਤੁਸੀ ਸਰੀਰ ਦੇ ਬਾਕੀ ਅੰਗਾਂ ਦੀ ਕਰਦੇ ਹੋ। ਜ਼ਿਆਦਾ ਕੰਮ ਕਰਨ ਦੀ ਵਜ੍ਹਾਂ ਨਾਲ ਅੱਖਾਂ ਕਮਜ਼ੋਰ ਹੋਣ ਲੱਗਦੀਆਂ ਹਨ। ਆਓ ਜਾਣਦੇ ਹਾਂ ਕੁਝ ਘਰੇਲੂ ਉਪਾਅ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀਆਂ ਅੱਖਾਂ ਦੀ ਰੋਸ਼ਨੀ ਤੇਜ ਕਰ ਸਕਦੇ ਹੋ। 
1. ਤੁਹਾਨੂੰ ਆਪਣੇ ਭੋਜਨ ''ਚ ਗਾਜਰ, ਸੰਤਰੇ, ਨਾਰੰਗੀ ਅਤੇ ਪੀਲੇ ਰੰਗ ਦੀਆਂ ਸਬਜ਼ੀਆਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ। ਇਹ ਸਬਜ਼ੀਆਂ ਵਿਟਾਮਿਨ ਈ ਦੀ ਮਾਤਰਾ ਨਾਲ ਭਰਪੂਰ ਹੁੰਦੀਆ ਹਨ।
2. ਸਵੇਰੇ ਉੱਠ ਕੇ ਮੂੰਹ ਦੀ ਲਾਰ ਆਪਣੀਆਂ ਅੱਖਾਂ ''ਚ ਸੁਰਮੇ ਦੀ ਤਰ੍ਹਾਂ ਲਗਾਉਣ ਨਾਲ ਅੱਖਾਂ ਦੀ ਰੋਸ਼ਨੀ ਵੱਧ ਦੀ ਹੈ।
3. ਰੋਜ਼ਾਨਾ ਪੈਰਾਂ ਦੀਆਂ ਤਲੀਆਂ ਅਤੇ ਅੰਗੂਠਿਆਂ ''ਚ ਸਰੌਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ। 
4. ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ''ਚ ਪਾਲਕ ਅਤੇ ਗਾਜਰ ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ। 
5. ਰਾਤ ਨੂੰ ਸਾਉਣ ਸਮੇਂ ਦੁੱਧ ''ਚ ਚੁਟਕੀ ਭਰ ਪੀਸੀ ਹੋਈ ਇਲਾਇਚੀ ਪਾ ਕੇ ਪੀਣ ਨਾਲ ਅੱਖਾਂ ਸਵੱਸਥ ਰਹਿੰਦੀਆਂ ਹਨ। 
6. ਆਪਣੀਆਂ ਦੌਨਾਂ ਹਥੇਲਿਆਂ ਨੂੰ ਉਥੋ ਤੱਕ ਰਗੜੋ ਜਦੋ ਤਕ ਕਿ ਗਰਮ ਨਾ ਹੋ ਜਾਣ ਇਸ ਦੇ ਬਾਅਦ ਆਪਣੀਆਂ ਹਥੇਲੀਆਂ ਨਾਲ ਦੋਨਾਂ ਅੱਖਾਂ ਨੂੰ ਢੱਕ ਲਓ। ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀਆਂ ਮਾਸਪੇਸੀਆਂ ਨੂੰ ਆਰਾਮ ਮਿਲਦਾ ਹੈ
7. ਕੰਮ ਕਰਦੇ ਸਮੇਂ ਵੀ ਆਪਣੀਆਂ ਅੱਖਾਂ ਨੂੰ ਅਰਾਮ ਦਿੰਦੇ ਰਹੋ ਤਾਂ ਜੋ ਤੁਹਾਡੀਆਂ ਅੱਖਾਂ ''ਤੇ ਜ਼ਿਆਦਾ ਜੋਰ ਨਾ ਪਵੇ।


Related News