ਆਓ ਜਾਣੀਏ, ਕਿਉਂ ਹਾਨੀਕਾਰਕ ਹੁੰਦਾ ਹੈ ਤਲੇ ਹੋਏ ਭੋਜਨ ਨੂੰ ਅਖ਼ਬਾਰ ਨਾਲ ਨਿਚੋੜਨਾ

Friday, Dec 04, 2015 - 12:03 PM (IST)

ਅਸੀਂ ਰੋਜ਼ ਦਾ ਖ਼ਰਚ ਬਚਾਉਣ ਲਈ ਕੋਈ ਨਾ ਕੋਈ ਨਵਾਂ ਤਰੀਕਾ ਜ਼ਰੂਰ ਲੱਭਦੇ ਹਾਂ। ਤਲੇ ਹੇਏ ਭੋਜਨ ਲਈ ਟਿਸ਼ੂ ਪੇਪਰ ਦੀ ਜਗ੍ਹਾ ਅਖ਼ਬਾਰ ਰੱਖ ਲਈ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤਰ੍ਹਾਂ ਤੁਸੀਂ ਬੀਮਾਰੀ ਦੇ ਸ਼ਿਕਾਰ ਵੀ ਹੋ ਸਕਦੇ ਹੋ?
ਕੀ ਤੁਸੀਂ ਕਦੀ ਧਿਆਨ ਨਹੀਂ ਦਿੱਤਾ ਕਿ ਅਖ਼ਬਾਰ ਅਤੇ ਪੱਤ੍ਰਿਕਾ ਦੇ ਕਾਗਜ਼ਾਂ ਨੂੰ ਸਿਆਹੀ ਲੱਗੀ ਹੁੰਦੀ ਹੈ। ਅਖ਼ਬਾਰ ''ਤੇ ਲਿਖਣ ਲਈ ਸਿਆਹੀ ਨੂੰ ਪਿਘਲਾਉਣ ਲਈ ਰਸਾਇਣਾਂ ਦੀ ਵਰਤੋਂ ਕਰਨੀ ਪੈਂਦੀ ਹੈ। ਜਦੋਂ ਤੁਸੀਂ ਤਲੇ ਹੋਏ ਭੋਜਨ ਦਾ ਤੇਲ ਕੱਢਣ ਲਈ ਅਖ਼ਬਾਰ ''ਤੇ ਰੱਖਦੇ ਹੋ ਤਾਂ ਇਹ ਰਸਾਇਣ ਭੋਜਨ ਨਾਲ ਚਿਪਕ ਜਾਂਦੇ ਹਨ। ਇਸ ਤਰ੍ਹਾਂ ਗਰੇਫਾਈਟ ਬਹੁਤ ਅਸਾਨੀ ਨਾਲ ਭੋਜਨ ਵਿਚ ਚਲਾ ਜਾਂਦਾ ਹੈ। ਇਸ ਨਾਲ ਕੈਂਸਰ ਦੀ ਬੀਮਾਰੀ ਲੱਗ ਸਕਦੀ ਹੈ।
ਛਪਾਈ ਵਾਸਤੇ ਪੈਟ੍ਰੋਲੀਅਮ ਆਧਾਰਿਤ ਖਣਿਜ ਤੇਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਦ ਅਸੀਂ ਭੋਜਨ ਨੂੰ ਅਖ਼ਬਾਰ ਉੱਤੇ ਰੱਖਦੇ ਹਾਂ ਤਾਂ ਇਹ ਤੇਲ ਭੋਜਨ ਨਾਲ ਲੱਗ ਜਾਂਦੇ ਹਨ। ਅਜਿਹੇ ਭੋਜਨ ਨੂੰ ਖਾਣ ਨਾਲ ਗੰਭੀਰ ਬੀਮਾਰੀਆਂ ਹੋਣ ਦਾ ਡਰ ਰਹਿੰਦਾ ਹੈ।


Related News