ਜਾਣੋ ਗਾਜਰ ਖਾਣ ਦੇ ਸਿਹਤ ਨੂੰ ਫਾਇਦੇ

04/08/2018 12:39:51 PM

ਜਲੰਧਰ— ਸਰਦੀਆਂ ਦੇ ਮੌਸਮ ਆ ਗਿਆ ਹੈ ਅਤੇ ਇਸ ਮੌਸਮ 'ਚ ਰੰਗ ਬਿਰੰਗੀ ਸਬਜ਼ੀਆਂ ਦਾ ਸੇਵਨ ਕੀਤਾ ਜਾਂਦਾ ਹੈ। ਫਿਰ ਚਾਹੇ ਗੱਲ ਗਾਜਰ ਦੀ ਹੀ ਕਿਉਂ ਨਾ ਕਰੀਏ, ਸਰਦੀਆਂ 'ਚ ਇਸ ਨੂੰ ਖਾਣ ਦੇ ਕਈ ਫਾਇਦੇ ਹਨ। ਗਾਜਰ 'ਚ ਬਹੁਤ ਘੱਟ ਕੈਲਰੀ ਹੁੰਦੀ ਹੈ। ਗਾਜਰ ਦੇ ਜੂਸ ਵਿਟਾਮਿਨ ਏ ਪਾਇਆ ਜਾਂਦਾ ਹੈ। ਇਸ ਲਈ ਇਸ ਨੂੰ ਚਮੜੀ ਅਤੇ ਅੱਖਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਗਾਜਰ ਦਾ ਪ੍ਰਯੋਗ ਸਲਾਦ ਅਤੇ ਸੂਪ ਬਣਾਉਣ 'ਚ ਵੀ ਕੀਤਾ ਜਾਂਦਾ ਹੈ।
1 ਚਮੜੀ ਦੇ ਨਿਖਾਰ ਲਈ- ਰੋਜ਼ਾਨਾ ਗਾਜਰ ਸਲਾਦ ਦੇ ਰੂਪ 'ਚ ਖਾਣ ਜਾਂ ਜੂਸ ਪੀਣ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ। ਇਸ ਦੇ ਸੇਵਨ ਨਾਲ ਕਿੱਲ-ਮੁਹਾਂਸਿਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾਂਦਾ ਹੈ।
2 ਅੱਖਾਂ ਦੀ ਰੋਸ਼ਨੀ ਲਈ- ਗਾਜਰ 'ਚ ਵਿਟਾਮਿਨ ਏ ਹੋਣ ਕਰਕੇ ਜਦੋਂ ਗਾਜਰ ਦਾ ਸੇਵਨ ਕੀਤਾ ਜਾਂਦਾਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਠੀਕ ਰਹਿੰਦੀ ਹੈ।
3 ਸ਼ੂਗਰ ਦੇ ਮਰੀਜ਼ਾਂ ਲਈ- ਗਾਜਰ ਦਾ ਰੋਜ਼ਾਨਾ ਸੇਵਨ ਕਰਨ ਨਾਲ ਖੂਨ ਦਾ ਦੌਰਾ ਸਹੀ ਰਹਿੰਦਾ ਹੈ।
4 ਕੈਂਸਰ ਤੋਂ ਬਚਾਅ ਲਈ- ਗਾਜਰ ਖਾਣ ਨਾਲ ਪੇਟ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਬਹੁਤ ਘੱਟ ਹੁੰਦੀਆਂ ਹਨ।
5 ਤਣਾਅ- ਤਾਜ਼ਾ ਗਾਜਰ ਖਾਣ ਨਾਲ ਤਣਾਅ ਦੀ ਸਮੱਸਿਆ ਨਹੀਂ ਹੁੰਦੀ ਹੈ। ਇਹ ਸਿਹਤ ਲਈ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ।


Related News