ਬਦਲਦੇ ਮੌਸਮ ਵਿਚ ਇਸ ਤਰ੍ਹਾਂ ਰੱਖੋ ਆਪਣੀ ਸਿਹਤ ਦਾ ਖਿਆਲ
Wednesday, Oct 25, 2017 - 11:07 AM (IST)
ਨਵੀਂ ਦਿੱਲੀ— ਬਦਲਦਾ ਮੌਸਮ ਆਪਣੇ ਨਾਲ ਕਈ ਬੀਮਾਰੀਆਂ ਲੈ ਕੇ ਆਉਂਦਾ ਹੈ, ਜਿਵੇਂ ਕਿ ਸਰਦੀ-ਜੁਕਾਮ, ਬੁਖਾਰ, ਅੱਖਾਂ ਵਿਚ ਜਲਣ ਅਤੇ ਛਾਤੀ ਜੰਮਣਾ ਆਦਿ। ਅਜਿਹੇ ਵਿਚ ਜਰਾ ਜਿਹੀ ਲਾਪਰਵਾਹੀ ਨਾਲ ਤੁਸੀਂ ਬੀਮਾਰੀ ਜਾਂ ਇਨਫੈਕਸ਼ਨ ਦੀ ਚਪੇਟ ਵਿਚ ਆ ਸਕਦੇ ਹੋ। ਹੈਲਦੀ ਫੂਡ ਅਤੇ ਹੈਲਦੀ ਲਾਈਫ ਸਟਾਈਲ ਦੇ ਜਰਿਏ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਆਓ ਜਾਣਦੇ ਹਾਂ ਕਿਵੇਂ
1. ਸਾਡੇ ਸਰੀਰ ਲਈ ਚੰਗੀ ਨੀਂਦ ਲੈਣਾ ਬੇਹੱਦ ਜ਼ਰੂਰੀ ਹੈ। ਨੀਂਦ ਦੀ ਕਮੀ ਦੀ ਵਜ੍ਹਾ ਨਾਲ ਸਾਡੇ ਸਰੀਰ ਦਾ ਇਮਊਨ ਸਿਸਟਮ ਪ੍ਰਭਾਵਿਤ ਹੁੰਦਾ ਹੈ।
2. ਵਿਟਾਮਿਨ ਡੀ ਵਿਚ ਇਕ ਹਾਰਮੋਨ ਹੁੰਦਾ ਹੈ, ਜੋ ਸਰੀਰ ਦੇ ਪ੍ਰਤੀਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਯੋਗਦਾਨ ਦਿੰਦਾ ਹੈ। ਸਵੇਰੇ ਜਲਦੀ ਉਠ ਕੇ ਸੂਰਜ ਦੀ ਰੋਸ਼ਨੀ ਜਾਂ ਵਿਟਾਮਿਨ ਡੀ ਵਾਲੀਆਂ ਚੀਜ਼ਾਂ ਖਾਮ ਕੇ ਤੁਸੀਂ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਨੂੰ ਪੂਰੀ ਕਰ ਸਕਦੇ ਹੋ।
3. ਤਣਾਅ ਸਾਡੇ ਸਰੀਰ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਇਸ ਨਾਲ ਪ੍ਰਤਿਰੱਖਿਆ ਪ੍ਰਣਾਲੀ ਵਿਚ ਕਮਜ਼ੋਰੀ ਆ ਜਾਂਦੀ ਹੈ। ਇਸ ਲਈ ਨਿਯਮਿਤ ਰੂਪ ਵਿਚ ਕਸਰਤ ਕਰੋ।
4. ਭੀੜਭਾੜ ਵਾਲੀ ਥਾਂਵਾਂ 'ਤੇ ਨੱਕ ਅਤੇ ਮੂੰਹ ਨੂੰ ਕਵਰ ਕਰ ਲਓ। ਇਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ।
