ਮਟਨ ਅਤੇ ਚਿਕਨ ਤੋਂ ਜ਼ਿਆਦਾ ਫਾਇਦੇਮੰਦ ਹਨ ਇਹ 5 ਵੈਜੀਟੇਰੀਅਨ ਫੂਡ

Saturday, Nov 24, 2018 - 06:23 PM (IST)

ਮਟਨ ਅਤੇ ਚਿਕਨ ਤੋਂ ਜ਼ਿਆਦਾ ਫਾਇਦੇਮੰਦ ਹਨ ਇਹ 5 ਵੈਜੀਟੇਰੀਅਨ ਫੂਡ

ਨਵੀਂ ਦਿੱਲੀ— ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਚਿਕਨ ਤੇ ਮਟਨ 'ਚ ਕਾਫੀ ਪ੍ਰੋਟੀਨ ਹੁੰਦਾ ਹੈ। ਇਨ੍ਹਾਂ ਨੂੰ ਨਾ ਸਿਰਫ ਪ੍ਰੋਟੀਨ ਸਗੋਂ ਬਾਕੀ ਪੋਸ਼ਕ ਤੱਤ ਜਿਵੇਂ ਫਾਈਬਰ, ਕੈਲਸ਼ੀਅਮ ਅਤੇ ਆਇਰਨ ਦਾ ਵੀ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਡਾਕਟਰ ਸਰੀਰ 'ਚ ਇਨ੍ਹਾਂ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਚਿਕਨ ਅਤੇ ਮਟਨ ਖਾਣ ਦੀ ਸਲਾਹ ਦਿੰਦੇ ਹਨ। ਨਾਨ ਵੈੱਜ ਲੋਕਾਂ ਦਾ ਮੰਨਣਾ ਹੈ ਕਿ ਚਿਕਨ ਅਤੇ ਮਟਨ ਖਾਣ ਨਾਲ ਸਰੀਰ ਨੂੰ ਸ਼ਕਤੀ, ਐਨਰਜੀ ਮਿਲਦੀ ਹੈ ਅਤੇ ਉਹ ਹੈਲਦੀ ਰਹਿੰਦਾ ਹੈ ਪਰ ਵੈਜੀਟੇਰੀਅਨ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕਈ ਵੈੱਜ ਫੂਡਸ ਅਜਿਹੇ ਹੁੰਦੇ ਹਨ ਜਿਨ੍ਹਾਂ 'ਚ ਨਾਨਵੈੱਜ ਨਾਲੋਂ ਜ਼ਿਆਦਾ ਪ੍ਰੋਟੀਨ, ਆਇਰਨ ਅਤੇ ਫਾਈਬਰ ਹੁੰਦਾ ਹੈ ਚਲੋ ਅੱਜ ਅਸੀਂ ਤੁਹਾਨੂੰ ਉਨ੍ਹਾਂ ਵੈਜੀਟੇਰੀਅਨ ਫੂਡਸ ਬਾਰੇ ਦੱਸਦੇ ਹਾਂ ਜਿਨ੍ਹਾਂ 'ਚ ਭਾਰੀ ਮਾਤਰਾ 'ਚ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਹੁੰਦੇ ਹਨ। 
 

1. ਬਾਦਾਮ 
ਹਾਈ ਪ੍ਰੋਟੀਨ ਵਾਲਾ ਬਾਦਾਮ ਵੈਜੀਟੇਰੀਅਨ ਲੋਕਾਂ ਲਈ ਇਕ ਸੁਪਰਫੂਡ ਹੈ। ਇਕ ਬਾਊਲ 'ਚ ਬਾਦਾਮ 'ਚ 3.7 ਮਿਲੀਗ੍ਰਾਮ ਆਇਰਨ, 12 ਗ੍ਰਾਮ ਫਾਈਬਰ ਅਤੇ 264 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ, ਜੋ ਰੋਸਟੇਡ ਚਿਕਨ ਅਤੇ ਮਟਨ ਤੋਂ ਜ਼ਿਆਦਾ ਹੈਲਦੀ ਹੈ। 
 

2. ਸੋਇਆਬੀਨ 
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 1 ਕੱਪ ਕੱਚੇ ਚਿਕਨ 'ਚ 43.43 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜਦਕਿ 1 ਕੱਪ ਸੋਇਆਬੀਨ 'ਚ 68 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਤੋਂ ਇਲਾਵਾ ਚਿਕਨ ਦੀ ਤੁਲਨਾ 'ਚ ਸੋਇਆਬੀਨ 'ਚ ਹੋਰ ਪੋਸ਼ਕ ਤੱਤ ਵੀ ਜ਼ਿਆਦਾ ਹੁੰਦੇ ਹਨ। 
 

3. ਕੱਦੂ ਦੇ ਬੀਜ 
ਕੱਦੂ ਦੇ ਬੀਜ 'ਚ ਚਿਕਨ ਦੀ ਤੁਲਨਾ 'ਚ ਜ਼ਿਆਦਾ ਪੋਸ਼ਕ ਤੱਤ ਹੁੰਦੇ ਹਨ। ਕੱਦੂ ਦੇ 1 ਕੱਪ 'ਚ ਲਗਭਗ 18 ਗ੍ਰਾਮ ਫਾਈਬਰ ਹੁੰਦਾ ਹੈ। ਇਸ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਅਤੇ ਪੇਟ ਹਮੇਸ਼ਾ ਸਾਫ ਰਹਿੰਦਾ ਹੈ। 
 

4. ਖਸਖਸ 
ਜਿੱਥੇ ਮਟਨ 'ਚ ਡਾਇਟਰੀ ਫਾਈਬਰ ਬਿਲਕੁਲ ਨਹੀਂ ਹੁੰਦਾ, ਉੱਥੇ ਹੀ ਖਸਖਸ ਇਕ ਕੱਪ 'ਚ ਲਗਭਗ 19.5 ਗ੍ਰਾਮ ਡਾਇਟਰੀ ਫਾਈਬਰ ਦੀ ਮਾਤਰਾ ਹੁੰਦੀ ਹੈ। ਤੁਸੀਂ ਖਸਖਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਕੇ ਸਰੀਰ 'ਚ ਫਾਈਬਰ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। 
 

5. ਅਲਸੀ ਦੇ ਬੀਜ 
ਜੇਕਰ ਤੁਸੀਂ ਵੈਜੀਟੇਰੀਅਨ ਹੋ ਅਤੇ ਆਇਰਨ ਦੀ ਕਮੀ ਤੋਂ ਪ੍ਰੇਸ਼ਾਨ ਹੋ ਤਾਂ ਅਲਸੀ ਦੇ ਬੀਜਾਂ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗਾ। ਅਸਲ 'ਚ 1 ਕੱਪ ਅਲਸੀ ਦੇ ਬੀਜਾਂ 'ਚ 9.6 ਮਿਲੀ ਗ੍ਰਾਮ ਆਇਰਨ ਹੁੰਦਾ ਹੈ ਜਦਕਿ ਮਟਨ ਦੇ ਇਕ ਕੱਪ 'ਚ ਸਿਰਫ 1.6 ਮਿਲੀ ਗ੍ਰਾਮ ਆਇਰਨ ਹੁੰਦਾ ਹੈ।
 


author

Neha Meniya

Content Editor

Related News