ਔਰਤਾਂ ''ਚ ਇਹ ਲੱਛਣ ਵਧਾ ਸਕਦੇ ਹਨ ਹਾਰਟ ਅਟੈਕ ਦਾ ਖਤਰਾ
Friday, Nov 02, 2018 - 03:18 PM (IST)

ਨਵੀਂ ਦਿੱਲੀ—ਹਾਰਟ ਅਟੈਕ ਦੇ ਮਾਮਲੇ ਦੇਸ਼ 'ਚ ਲਗਾਤਾਰ ਵਧ ਰਹੇ ਹਨ। ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਦਿਲ ਨਾਲ ਜੂੜੀਆਂ ਬੀਮਾਰੀਆਂ ਜ਼ਿਆਦਾ ਹੁੰਦੀਆਂ ਹਨ। ਇਸ ਤੋਂ ਬਚਣ ਲਈ ਆਪਣੇ ਸਰੀਰ 'ਚ ਹੋਣ ਵਾਲੇ ਬਦਲਾਅ ਨੂੰ ਮਹਿਸੂਸ ਕਰਨਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ। ਹੈਲਥ ਐਕਸਪਰਟ ਦਾ ਮੰਨਣਾ ਹੈ ਕਿ ਹਾਰਟ ਅਟੈਕ ਆਉਣ ਤੋਂ ਪਹਿਲਾਂ ਔਰਤਾਂ ਦਾ ਸਰੀਰ ਕਈ ਤਰ੍ਹਾਂ ਦੇ ਸੰਕੇਤ ਪਹਿਲਾਂ ਹੀ ਦੇਣੇ ਸ਼ੁਰੂ ਕਰ ਦਿੰਦਾ ਹੈ। ਜੇਕਰ ਸਮੇਂ ਰਹਿੰਦੇ ਇੰਨਾ 'ਤੇ ਧਿਆਨ ਦਿੱਤਾ ਜਾਵੇ ਤਾਂ ਕਾਫੀ ਹੱਦ ਤਕ ਇਸ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ।
1. ਜੀ ਮਿਚਲਾਉਣਾ, ਉਲਟੀ, ਚੱਕਰ ਆਉਣਾ
ਔਰਤਾਂ 'ਚ ਜੀ ਮਿਚਲਾਉਣ, ਅਪਚ, ਉਲਟੀ ਵਰਗੇ ਲੱਛਣ ਮਰਦਾਂ ਦੇ ਮੁਕਾਬਲੇ ਜ਼ਿਆਦਾ ਦਿਖਾਈ ਦਿੰਦੇ ਹਨ। ਇਸ ਦਾ ਕਾਰਨ ਦਿਲ ਨੂੰ ਖੂਨ ਪਹੁੰਚਾਉਣ ਵਾਲੀਆਂ ਧਮਨੀਆਂ ਦਾ ਬੰਦ ਹੋਣਾ ਹੈ। ਹਾਰਟ ਅਟੈਕ ਤੋਂ ਪਹਿਲਾਂ ਇਸ ਦੇ ਲੱਛਣ ਦਿਖਾਈ ਦਿੰਦੇ ਹਨ। ਜਦੋਂ ਔਰਤਾਂ ਨੂੰ ਲਗਾਤਾਰ ਚੱਕਰ ਆਉਣਾ, ਸਿਰ ਘੁੰਮਣਾ, ਜੀ ਮਿਚਲਾਉਣਾ, ਉਲਟੀ ਵਰਗੇ ਲੱਛਣ ਦਿਖਾਈ ਦੇਣ ਲੱਗਣ ਤਾਂ ਬਿਨਾ ਦੇਰ ਕੀਤੇ ਜਾਂਚ ਜ਼ਰੂਰ ਕਰਵਾਓ।
2. ਸਰੀਰ ਦੇ ਉਪਰੀ ਹਿੱਸੇ 'ਚ ਦਰਦ
ਜਦੋਂ ਸਰੀਰ ਦੇ ਉੱਪਰੀ ਹਿੱਸੇ 'ਚ ਨਾ ਸਹਿਣ ਹੋਣ ਵਾਲਾ ਦਰਦ ਹੋਣ ਲੱਗੇ ਤਾਂ ਇਹ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ। ਇਸ 'ਚ ਗਰਦਨ,ਦੰਦ, ਪਿੱਠ, ਮੋਡਿਆਂ ਦੀਆਂ ਹੱਡੀਆਂ 'ਚ ਦਰਦ ਦਾ ਅਹਿਸਾਸ ਹੁੰਦਾ ਹੈ। ਇਸ ਨੂੰ ਰੈਡੀਏਟਿੰਗ ਕਿਹਾ ਜਾਂਦਾ ਹੈ। ਇਸ ਨੂੰ ਕਮਜ਼ੋਰੀ ਜਾਂ ਫਿਰ ਕੰਮ ਦਾ ਪ੍ਰੈਸ਼ਰ ਨਾ ਸਮਝ ਕੇ ਗੰਭੀਰਤਾ ਨਾਲ ਲਓ ਅਤੇ ਜਾਂਚ ਕਰਵਾਓ।
3. ਛਾਤੀ 'ਚ ਦਰਦ
ਉਂਝ ਤਾਂ ਛਾਤੀ 'ਚ ਦਰਦ ਪੇਟ 'ਚ ਗੈਸ ਦੀ ਵਜ੍ਹਾ ਨਾਲ ਵੀ ਹੋ ਸਕਦੀ ਹੈ ਪਰ ਇਹ ਹਾਰਟ ਅਟੈਕ ਦਾ ਲੱਛਣ ਵੀ ਹੋ ਸਕਦਾ ਹੈ। ਇਸ ਨੂੰ ਇਗਨੋਰ ਕਰਨ ਦੀ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰੋ ਅਤੇ ਡਾਕਟਰ ਤੋਂ ਸਲਾਹ ਜ਼ਰੂਰ ਲਓ।
4. ਪਸੀਨਾ ਆਉਣਾ
ਗਰਮੀ ਦੇ ਮੌਸਮ ਜਾਂ ਮੇਨੋਪਾਜ 'ਚੋਂ ਨਹੀਂ ਲੰਘ ਰਹੇ, ਤਾਪਮਾਨ ਆਮ ਹੋਣ 'ਤੇ ਵੀ ਇਕਦਮ ਪਸੀਨਾ ਆ ਰਿਹਾ ਹੈ ਤਾਂ ਸੰਭਲ ਜਾਓ। ਤੁਰੰਤ ਡਾਕਟਰ ਤੋਂ ਚੈਕਅੱਪ ਕਰਵਾ ਕੇ ਇਲਾਜ ਸ਼ੁਰੂ ਕਰ ਦਿਓ ਤਾਂ ਕਿ ਸਹੀ ਸਮੇਂ 'ਤੇ ਤੁਹਾਡਾ ਇਲਾਜ ਹੋ ਸਕੇ।
5. ਸਾਹ ਲੈਣ 'ਚ ਦਿੱਕਤ ਆਉਣਾ
ਇਕ ਰਿਸਰਚ ਮੁਤਾਬਕ ਲਗਭਗ 42 ਫੀਸਦੀ ਔਰਤਾਂ ਨੂੰ ਹਾਰਟ ਅਟੈਕ ਆਉਣ 'ਤੇ ਸਾਹ ਲੈਣ 'ਚ ਪ੍ਰੇਸ਼ਾਨੀ ਹੁੰਦੀ ਹੈ। ਜੇਕਰ ਛਾਤੀ 'ਚ ਦਰਦ ਦੇ ਬਿਨਾ ਸਾਹ ਲੈਣ 'ਚ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਹ ਹਾਰਟ ਅਟੈਕ ਦਾ ਲੱਛਣ ਹੋ ਸਕਦਾ ਹੈ।