ਬਲਗਮ ਅਤੇ ਸੁੱਕੀ ਖਾਂਸੀ ਨੂੰ ਜਲਦੀ ਠੀਕ ਕਰਨਗੇ ਇਹ 5 ਉਪਾਅ

10/18/2018 12:49:09 PM

ਨਵੀਂ ਦਿੱਲੀ— ਖਾਂਸੀ ਬਹੁਤ ਤਕਲੀਫ ਵਾਲੀ ਬੀਮਾਰੀ ਹੁੰਦੀ ਹੈ ਕਈ ਵਾਰ ਇਨਫੈਕਸ਼ਨ ਦੀ ਚਪੇਟ 'ਚ ਆਉਣ ਕਾਰਨ ਵੀ ਖਾਂਸੀ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਗਲੇ 'ਚ ਬਲਗਮ ਹੋਵੇ ਜਾਂ ਸੁੱਕੀ ਖਾਂਸੀ ਇਨ੍ਹਾਂ ਤੋਂ ਜਲਦੀ ਆਰਾਮ ਨਹੀਂ ਮਿਲਦਾ। ਜ਼ਿਆਦਾ ਖੰਘਣ ਨਾਲ ਫੇਫੜਿਆਂ 'ਚ ਦਰਦ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਕਫ ਸੀਰਪ ਦੇ ਨਾਲ-ਨਾਲ ਕੁਝ ਘਰੇਲੂ ਤਰੀਕਿਆਂ ਨਾਲ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ...

1. ਸੁੱਕੇ ਆਂਵਲੇ ਅਤੇ ਮੁਲੇਠੀ ਦਾ ਚੂਰਣ ਖਾਲੀ ਪੇਟ ਕੋਸੇ ਪਾਣੀ ਨਾਲ ਲਓ। 

2. ਅੱਧਾ ਚੱਮਚ ਸ਼ਹਿਦ 'ਚ ਦਾਲਚੀਨੀ ਪਾਊਡਰ ਮਿਲਾ ਕੇ ਵਰਤੋਂ ਕਰੋ। 

3. ਗਰਮ ਪਾਣੀ 'ਚ ਕਾਲੀ ਮਿਰਚ ਦੇ 2 ਦਾਣੇ ਪਾ ਕੇ ਗਰਾਰੇ ਕਰੋ, ਇਸ ਨਾਲ ਫਾਇਦਾ ਮਿਲੇਗਾ।

4. ਅੱਧਾ ਚੱਮਚ ਪਿਆਜ਼ ਦੇ ਰਸ 'ਚ 1 ਛੋਟਾ ਚੱਮਚ ਸ਼ਹਿਦ ਮਿਲਾ ਕੇ ਦਿਨ 'ਚ ਦੋ ਵਾਰ ਵਰਤੋਂ ਕਰੋ।

5. ਤੁਲਸੀ ਦੇ ਪੱਤਿਆਂ ਦੀ ਚਾਹ ਪੀਣ ਨਾਲ ਖਾਂਸੀ ਜਲਦੀ ਠੀਕ ਹੋ ਜਾਂਦੀ ਹੈ।


neha meniya

Content Editor

Related News