ਸਰ੍ਹੋਂ ਦੇ ਤੇਲ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਂਦੇ ਹਨ ਕੰਨ ਦੇ ਦਰਦ ਅਤੇ ਇੰਫੈਕਸ਼ਨ ਤੋਂ ਰਾਹਤ
Saturday, Feb 06, 2021 - 05:41 PM (IST)
ਨਵੀਂ ਦਿੱਲੀ: ਸਾਡੇ ਸਰੀਰ ਦੇ ਕੁਝ ਇਸ ਤਰ੍ਹਾਂ ਦੇ ਅੰਗ ਹਨ ਜਿਨ੍ਹਾਂ ਨੂੰ ਸਾਫ ਕਰਨ ਵਿਚ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ ਜਿਵੇਂ ਅੱਖਾਂ ਵਿਚ ਗਿੱਦਾ, ਕੰਨਾਂ ਵਿਚ ਗੰਦਗੀ, ਧੁਨੀ ਵਿਚ ਗੰਦਗੀ। ਇਹ ਇਸ ਤਰ੍ਹਾਂ ਦੀ ਥਾਂਵਾਂ ਹਨ ,ਜਿਨ੍ਹਾਂ ਦੀ ਸਫਾਈ ਕਰਨ ਵਿਚ ਕਾਫ਼ੀ ਦਿੱਕਤ ਆਉਂਦੀ ਹੈ। ਅਸੀਂ ਰੋਜ਼ ਨਹਾਉਂਦੇ ਹੋਏ ਮਹੀਨੇ ਵਿਚ ਇਕ ਵਾਰ ਵਾਲ ਕਟਵਾ ਲੈਂਦੇ ਹਾਂ ਪਰ ਕੰਨਾਂ ਦੀ ਸਫਾਈ ਕਰਨਾ ਭੁੱਲ ਜਾਂਦੇ ਹਾਂ। ਸਾਨੂੰ ਕੰਨਾਂ ਦੀ ਸਮੇਂ-ਸਮੇਂ ਤੇ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਨਹੀਂ ਤਾਂ ਕੰਨਾਂ ਵਿਚ ਖੁਜਲੀ, ਜਲਨ ਅਤੇ ਇਨਫੈਕਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।ਜੇ ਅਸੀਂ ਆਪਣੀ ਕੰਨਾਂ ਵਿਚ ਮੈਲ ਸਾਫ ਨਹੀਂ ਕਰਦੇ ਹੋ ਤਾਂ ਇਸ ਨਾਲ ਬੋਲੇਪਣ ਦੀ ਸੰਭਾਵਨਾ ਹੋ ਸਕਦੀ ਹੈ। ਕੁਝ ਲੋਕ ਕੰਨ ਦੀ ਸਫ਼ਾਈ ਕਰਨ ਲਈ ਸੇਫਟੀ ਪਿਨ ਲੈਂਦੇ ਹਨ ਪਰ ਇਸ ਨਾਲ ਕੰਨਾਂ ਵਿਚ ਹੋਰ ਕਈ ਸਮੱਸਿਆਵਾਂ ਵਧ ਜਾਂਦੀਆਂ ਹਨ। ਇਸ ਲਈ ਕੰਨਾਂ ਦੀ ਸਫਾਈ ਕਰਨ ਲਈ ਹਮੇਸ਼ਾਂ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਆਸਾਨ ਘਰੇਲੂ ਨੁਸਖ਼ੇ ਜਿਸ ਨਾਲ ਕੰਨਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ।
ਕੰਨਾਂ ਦੀ ਮੈਲ ਲਈ ਘਰੇਲੂ ਨੁਸਖ਼ੇ
ਤੇਲ ਦੀ ਵਰਤੋਂ
ਕੰਨਾਂ ਵਿੱਚ ਮੌਜੂਦ ਗੰਦਗੀ ਜੇਕਰ ਸੁੱਕ ਗਈ ਹੋਵੇ ਤਾਂ ਇਸ ਨੂੰ ਸਾਫ ਕਰਨ ਲਈ ਸਭ ਤੋਂ ਪਹਿਲਾਂ ਤੇਲ ਕੰਨ ਵਿੱਚ ਪਾਓ। ਇਸ ਨਾਲ ਗੰਦਗੀ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ।ਇਸ ਦੇ ਲਈ ਤੁਸੀਂ ਸਰ੍ਹੋਂ ਦਾ ਤੇਲ, ਮੂੰਗਫਲੀ ਦਾ ਤੇਲ ਅਤੇ ਜੈਤੂਨ ਦੇ ਤੇਲ ਵਰਤੋਂ ਕਰ ਸਕਦੇ ਹੋ।
ਗਰਮ ਪਾਣੀ
ਥੋੜ੍ਹਾ ਜਿਹਾ ਪਾਣੀ ਹਲਕਾ ਗਰਮ ਕਰ ਲਓ ਅਤੇ ਇਸ ਪਾਣੀ ਨੂੰ ਈਅਰਬਡ ਦੀ ਮਦਦ ਨਾਲ ਕੰਨ ਵਿਚ ਥੋਡ਼੍ਹਾ-ਥੋਡ਼੍ਹਾ ਪਾਓ। ਇਸ ਨਾਲ ਕੰਨ ਦੀ ਮੈਲ ਸਾਫ ਹੋ ਜਾਂਦੀ ਹੈ।
ਲੂਣ ਅਤੇ ਗਰਮ ਪਾਣੀ
ਗਰਮ ਪਾਣੀ ਵਿਚ ਥੋੜ੍ਹਾ ਜਿਹਾ ਲੂਣ ਮਿਲਾ ਕੇ ਇਸ ਮਿਸ਼ਰਣ ਨੂੰ ਈਅਰਬਡ ਤੇ ਲਗਾ ਕੇ ਕੰਨ 'ਚ ਲਗਾਓ। ਇਸ ਨਾਲ ਕੰਨ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ।
ਅਦਰਕ ਅਤੇ ਨਿੰਬੂ ਦਾ ਰਸ
ਅਦਰਕ ਦੇ ਰਸ ਵਿਚ ਨਿੰਬੂ ਦਾ ਰਸ ਮਿਲਾਓ ਅਤੇ ਇਸ ਮਿਸ਼ਰਣ ਨੂੰ ਕੰਨ ਵਿਚ ਪਾਓ। ਇਸ ਮਿਸ਼ਰਣ ਨਾਲ ਕੰਨਾਂ ਦਾ ਪੀ-ਐਚ ਲੇਬਲ ਬਣਾ ਰਹਿੰਦਾ ਹੈ। ਇਸ ਨਾਲ ਕੰਨ ਪੂਰੀ ਤਰ੍ਹਾਂ ਸਾਫ ਹੋ ਜਾਂਦੇ ਹਨ।
ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਬਦਾਮ ਅਤੇ ਸਰ੍ਹੋਂ ਦਾ ਤੇਲ
ਬਦਾਮ ਦੇ ਤੇਲ ਦੀ ਤਰ੍ਹਾਂ ਹੀ ਸਰ੍ਹੋਂ ਦੇ ਤੇਲ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਸਰ੍ਹੋਂ ਦੇ ਤੇਲ ਵਿਚ ਬਦਾਮ ਦਾ ਤੇਲ ਮਿਲਾ ਕੇ ਕੰਨ 'ਚ ਪਾਓ। ਇਸ ਨਾਲ ਮੈਲ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ।
ਸਰ੍ਹੋਂ ਦਾ ਤੇਲ ਅਤੇ ਲਸਣ
ਸਰ੍ਹੋਂ ਦੇ ਤੇਲ ਵਿਚ ਕੁਝ ਲਸਣ ਦੀਆਂ ਕਲੀਆਂ ਪਕਾ ਲਓ ਅਤੇ ਇਸ ਤੇਲ ਨੂੰ ਛਾਣ ਕੇ ਕੰਨ 'ਚ ਪਾਓ। ਇਸ ਨੂੰ ਕੰਨ ਦੀ ਰੱਸੀ ਠੀਕ ਹੋ ਜਾਵੇਗੀ।
ਬੋਲੇਪਣ ਲਈ ਘਰੇਲੂ ਨੁਸਖ਼ੇ
ਅਖਰੋਟ ਅਤੇ ਬਦਾਮ ਦਾ ਤੇਲ
ਬੋਲੇਪਣ ਦੀ ਸਮੱਸਿਆ ਹੋਣ ਤੇ ਦੱਸਮੂਲ, ਅਖਰੋਟ ਅਤੇ ਕੋਡ਼ੇ ਬਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਕੰਨ ਵਿਚ ਪਾਉਣ ਨਾਲ ਬੋਲੇਪਣ ਦੂਰ ਹੋ ਜਾਂਦਾ ਹੈ।
ਗਊ ਮੂਤਰ ਅਤੇ ਲੂਣ
ਤਾਜ਼ੇ ਗਊ ਮੂਤਰ ਵਿਚ ਚੁਟਕੀ ਭਰ ਲੂਣ ਮਿਲਾ ਕੇ ਰੋਜ਼ਾਨਾ ਕੰਨ ਵਿਚ ਪਾਉਣ ਨਾਲ ਕੁਝ ਦਿਨਾਂ ਵਿਚ ਬੋਲੇਪਣ ਠੀਕ ਹੋ ਜਾਵੇਗਾ।
ਅੱਕ ਦੀ ਪੱਤੇ ਅਤੇ ਸਰ੍ਹੋਂ ਦਾ ਤੇਲ
ਅੱਕ ਦੇ ਪੱਤੇ, ਸਰ੍ਹੋਂ ਦੇ ਤੇਲ ਵਿਚ ਚੰਗੀ ਤਰ੍ਹਾਂ ਗਰਮ ਕਰ ਲਓ ਅਤੇ ਸਵੇਰੇ-ਸ਼ਾਮ ਇਸ ਤੇਲ ਦੀਆਂ ਰੋਜ਼ਾਨਾ ਕੰਨ ਵਿਚੋਂ ਦੋ-ਚਾਰ ਬੂੰਦਾਂ ਪਾਓ। ਇਸ ਨਾਲ ਬੋਲਾਪਣ ਜਲਦੀ ਠੀਕ ਹੋ ਜਾਂਦਾ ਹੈ।
ਕਰੇਲੇ ਦੇ ਬੀਜ ਅਤੇ ਕਾਲਾ ਜੀਰਾ
ਕਰੇਲੇ ਦੇ ਬੀਜ ਅਤੇ ਕਾਲਾ ਜੀਰਾ ਪਾਣੀ ਵਿਚ ਪੀਸ ਕੇ ਉਸ ਰਸ ਦੀਆਂ ਦੋ-ਤਿੰਨ ਬੂੰਦਾਂ ਕੰਨ ਵਿਚ ਪਾਉਣ ਨਾਲ ਬੋਲਾਪਣ ਠੀਕ ਹੋ ਜਾਂਦਾ ਹੈ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਕੰਨ ਦੇ ਦਰਦ ਲਈ ਘਰੇਲੂ ਨੁਸਖ਼ਾ
ਅਦਰਕ ਦਾ ਰਸ
ਅਦਰਕ ਦਾ ਰਸ ਕੰਨ ਵਿਚ ਪਾਉਣ ਨਾਲ ਕੰਨ ਦਾ ਦਰਦ, ਬੋਲਾਪਣ ਅਤੇ ਕੰਨ ਬੰਦ ਹੋਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ।
ਕੰਨ ਵਿਚੋਂ ਆਵਾਜ਼ਾਂ ਆਉਣ ਤੇ ਘਰੇਲੂ ਨੁਸਖ਼ਾ
ਲਸਣ ਅਤੇ ਹਲਦੀ
ਲਸਣ ਅਤੇ ਹਲਦੀ ਨੂੰ ਮਿਲਾ ਕੇ ਕੰਨ ਵਿਚ ਪਾਉਣ ਨਾਲ ਕੰਨ ਵਿਚੋਂ ਆਵਾਜ਼ਾਂ ਆਉਣੀਆਂ ਬੰਦ ਹੋ ਜਾਂਦੀਆਂ ਹਨ ਅਤੇ ਕੰਨ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ।
ਕੰਨ ਵਿੱਚ ਕੀੜੇ ਹੋਣ ਤੇ ਘਰੇਲੂ ਨੁਸਖ਼ਾ
ਕੰਨ ਵਿਚ ਕੀੜੇ ਹੋਣ ਤੇ ਦੀਵੇ ਦੇ ਥੱਲੇ ਜਮ੍ਹਾਂ ਹੋਇਆ ਤੇਲ, ਅਰੰਡੀ ਦਾ ਤੇਲ ਜਾਂ ਫਿਰ ਗੰਢੇ ਦਾ ਰਸ ਕੰਨ ਵਿਚ ਪਾਉਣ ਨਾਲ ਕੀੜੇ ਨਿਕਲ ਜਾਂਦੇ ਹਨ।
ਕੰਨ ਦੀ ਇਨਫੈਕਸ਼ਨ ਲਈ ਘਰੇਲੂ ਨੁਸਖ਼ਾ
ਸਰ੍ਹੋਂ ਦਾ ਤੇਲ ਜਾਂ ਫਿਰ ਤਿਲਾਂ ਦੇ ਤੇਲ 'ਚ ਤੁਲਸੀ ਦੇ ਪੱਤੇ ਗਰਮ ਕਰ ਲਓ ਅਤੇ ਬਾਅਦ ਵਿਚ ਇਸ ਤੇਲ ਨੂੰ ਛਾਣ ਕੇ ਦੋ-ਚਾਰ ਬੂੰਦਾਂ ਕੰਨ ਵਿਚ ਪਾਉਣ ਨਾਲ ਕੰਨ ਦੀ ਹਰ ਤਰ੍ਹਾਂ ਦੀ ਇਨਫੈਕਸ਼ਨ ਠੀਕ ਹੋ ਜਾਂਦੀ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।