Health Tips: ਦਿਲ ਨੂੰ ਸਿਹਤਮੰਦ ਰੱਖਣ ਲਈ ਨਾਸ਼ਤੇ ’ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ, ਨਹੀਂ ਹੋਵੇਗੀ ਕੋਈ ਬੀਮਾਰੀ

12/02/2021 3:07:42 PM

ਜਲੰਧਰ (ਬਿਊਰੋ) - ਸਰੀਰ ਨੂੰ ਤੰਦਰੁਸਤ ਰੱਖਣ ਲਈ ਦਿਲ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੀ ਕੰਮ ਵਾਲੀ ਇਸ ਜੀਵਨ ਸ਼ੈਲੀ ’ਚ ਬਹੁਤ ਸਾਰੇ ਲੋਕ ਦਿਲ ਨਾਲ ਸਬੰਧਤ ਬੀਮਾਰੀਆਂ ਨਾਲ ਜੂਝ ਰਹੇ ਹਨ। ਮਾੜੀ ਜੀਵਨ ਸ਼ੈਲੀ ਅਤੇ ਗ਼ੈਰ-ਸਿਹਤਮੰਦ ਖੁਰਾਕ ਦੀ ਵਰਤੋਂ ਕਰਨ ਕਰਕੇ ਲੋਕ ਦਿਲ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਜ਼ਿਆਦਾ ਭਾਰ ਜਾਂ ਮੋਟਾਪੇ ਵਾਲੇ ਲੋਕਾਂ ਨੂੰ ਦਿਲ ਦੀਆਂ ਸਮੱਸਿਆਵਾਂ ਦਾ ਸਭ ਤੋਂ ਖ਼ਤਰਾ ਹੁੰਦਾ ਹੈ। ਕੋਲੇਸਟ੍ਰੋਲ ਵਧਣ ਕਾਰਨ ਦਿਲ ਦੇ ਕਈ ਰੋਗ ਹੁੰਦੇ ਹਨ। ਦਿਲ ਨੂੰ ਸਿਹਤਮੰਦ ਰੱਖਣ ਲਈ ਚੰਗੀ ਖੁਰਾਕ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ, ਜਿਸ ਦੇ ਲਈ ਤੁਹਾਨੂੰ ਆਪਣੇ ਨਾਸ਼ਤੇ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਸਿਹਤਮੰਦ ਨਾਸ਼ਤੇ ਬਾਰੇ ਦੱਸਾਂਗੇ, ਜੋ ਦਿਲ ਨੂੰ ਤੰਦਰੁਸਤ ਕਰਨ ਦਾ ਕੰਮ ਕਰੇਗਾ....

ਦਿਲ ਨੂੰ ਸਿਹਤਮੰਦ ਰੱਖਣ ਲਈ ਨਾਸ਼ਤੇ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ 

ਅੰਡੇ ਖਾਓ
ਨਾਸ਼ਤੇ ਵਿੱਚ ਪ੍ਰੋਟੀਨ ਨਾਲ ਭਰੇ ਅੰਡੇ ਸ਼ਾਮਲ ਕਰਨ ਦੇ ਬਹੁਤ ਸਾਰੇ ਫ਼ਾਇਦੇ ਹਨ। ਅੰਡਿਆਂ ਨੂੰ ਊਰਜਾ ਬੂਸਟਰ ਵੀ ਕਿਹਾ ਜਾਂਦਾ ਹੈ। ਨਾਸ਼ਤੇ ਵਿੱਚ ਅੰਡੇ ਖਾਣ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ। ਅੰਡਿਆਂ ਨੂੰ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ। ਅੰਡੇ ਖਾਣ ਤੋਂ ਪਹਿਲਾਂ, ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਅੰਡੇ ਦਾ ਪੀਲਾ ਹਿੱਸਾ ਨਾ ਖਾਓ, ਨਾਸ਼ਤੇ ਵਿੱਚ ਸਿਰਫ ਐਗ ਵ੍ਹਾਈਟ ਹੀ ਸ਼ਾਮਲ ਕਰੋ।

ਬਰਾਊਨ ਬਰੈੱਡ 
ਤੁਸੀਂ ਨਾਸ਼ਤੇ ਵਿੱਚ ਬਰਾਊਨ ਬਰੈੱਡ ਸ਼ਾਮਲ ਕਰ ਕੇ ਆਪਣੇ ਦਿਲ ਦੀ ਦੇਖਭਾਲ ਕਰ ਸਕਦੇ ਹੋ। ਬਰਾਊਨ ਬਰੈੱਡ ਦਾ ਸੈਂਡਵਿਚ ਬਣਾ ਕੇ ਖਾਂ ਸਕਦੇ ਹੋ, ਜੋ ਸੁਆਦ ਅਤੇ ਸਿਹਤਮੰਦ ਨਾਸ਼ਤਾ ਸਾਬਤ ਹੁੰਦਾ ਹੈ। ਨਾਸ਼ਤੇ ਵਿੱਚ ਸੈਂਡਵਿਚ ਬਣਾਉਣ ਲਈ ਤੁਸੀਂ ਕਈ ਕਿਸਮਾਂ ਦੀਆਂ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਕੇ ਇਸ ਨੂੰ ਵਧੇਰੇ ਸਿਹਤਮੰਦ ਬਣਾ ਸਕਦੇ ਹੋ।

ਦਹੀਂ ਅਤੇ ਫਲਾਂ ਦਾ ਮਿਸ਼ਰਨ 
ਤੁਸੀਂ ਆਪਣੇ ਨਾਸ਼ਤੇ ਵਿੱਚ ਦਹੀਂ ਸ਼ਾਮਲ ਕਰ ਸਕਦੇ ਹੋ। ਦਹੀਂ ਅਤੇ ਫਲਾਂ ਦਾ ਮਿਸ਼ਰਨ ਢਿੱਡ ਨੂੰ ਭਰਨ ਤੋਂ ਇਲਾਵਾ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਇਹ ਦਿਲ ਨੂੰ ਤੰਦਰੁਸਤ ਰੱਖਦਾ ਹੈ। ਨਾਸ਼ਤੇ ਵਿੱਚ ਫਲਾਂ ਦਾ ਰਾਇਤਾ ਸ਼ਾਮਲ ਕਰਨ ਨਾਲ ਦਿਨ ਭਰ ਸਰੀਰ ਵਿੱਚ ਊਰਜਾ ਰਹਿੰਦੀ ਹੈ। ਇਸ ਵਿਚ ਚਰਬੀ ਘੱਟ ਹੁੰਦੀ ਹੈ ਅਤੇ ਐਂਟੀ-ਆਕਸੀਡੈਂਟ ਵੀ ਹੁੰਦੇ ਹਨ।

ਸਪ੍ਰਾਊਟ ਚਾਟ
ਸਪ੍ਰਾਊਟ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਵਿਚ ਕੋਲੇਸਟ੍ਰੋਲ ਦੇ ਮਾੜੇ ਪੱਧਰ ਨੂੰ ਘਟਾਉਂਦੇ ਹਨ। ਸਪ੍ਰਾਊਟ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ। ਤੁਸੀਂ ਸਵੇਰ ਦੇ ਨਾਸ਼ਤੇ ਵਿਚ ਗੰਢੇ, ਟਮਾਟਰ, ਹਰੀਆਂ ਮਿਰਚਾਂ ਨੂੰ ਮਿਲਾ ਕੇ ਸਵੇਰ ਦੇ ਨਾਸ਼ਤੇ ਨੂੰ ਖਾ ਸਕਦੇ ਹੋ। ਤੁਸੀਂ ਇਸ ਵਿਚ ਨਿੰਬੂ ਅਤੇ ਕਾਲੀ ਮਿਰਚ ਵੀ ਮਿਲਾ ਸਕਦੇ ਹੋ।

ਓਟਸ ਇਡਲੀ
ਦਿਲ ਨੂੰ ਸਿਹਤਮੰਦ ਰੱਖਣ ਲਈ ਆਪਣੇ ਨਾਸ਼ਤੇ ਵਿਚ ਓਟਸ ਜ਼ਰੂਰ ਸ਼ਾਮਲ ਕਰੋ। ਤੁਸੀਂ ਓਟਸ ਨੂੰ ਕਈ ਤਰੀਕਿਆਂ ਨਾਲ ਬਣਾ ਕੇ ਖਾ ਸਕਦੇ ਹੋ। ਓਟਸ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ। ਤੁਸੀਂ ਦੁੱਧ ਅਤੇ ਫਲਾਂ ਦੇ ਨਾਲ ਓਟਸ ਖਾ ਸਕਦੇ ਹੋ। ਓਟਸ ਇਡਲੀ ਬਣਾ ਸਕਦੇ ਹੋ। ਇਡਲੀ ਬਣਾਉਣ ਲਈ ਇਸ ਵਿਚ ਕਈ ਹਰੀਆਂ ਸਬਜ਼ੀਆਂ ਮਿਲਾਓ।

ਮਲਟੀਗ੍ਰੇਨ ਇਡਲੀ
ਮਲਟੀਗ੍ਰੇਨ ਇਡਲੀ ਭਾਫ਼ ਵਿੱਚ ਪਕਾਈ ਜਾਂਦੀ ਹੈ। ਇਸ ਵਿਚ ਜਵਾਰ, ਬਾਜਰੇ, ਓਟਸ, ਮੇਥੀ ਦੇ ਬੀਜ ਅਤੇ ਕਣਕ ਦਾ ਆਟਾ ਤੇ ਲਾਭਦਾਇਕ ਗ੍ਰੇਨ ਇਸ ਵਿਚ ਸ਼ਾਮਲ ਕੀਤੇ ਜਾਂਦੇ ਹਨ। ਮਲਟੀਗ੍ਰੇਨ ਇਡਲੀ ਬਣਾਉਣ ਲਈ ਤੁਸੀਂ ਤਾਜ਼ੀ ਸਬਜ਼ੀਆਂ ਵੀ ਸ਼ਾਮਲ ਕਰ ਸਕਦੇ ਹੋ। ਇਹ ਦਿਲ ਨੂੰ ਸਿਹਤਮੰਦ ਰੱਖਦਾ ਹੈ।

rajwinder kaur

This news is Content Editor rajwinder kaur