ਸਿਹਤ ਲਈ ਫਾਇਦੇਮੰਦ ਹੈ ਬਨਾਨਾ ਸ਼ੇਕ
Saturday, Mar 31, 2018 - 01:26 PM (IST)

ਜਲੰਧਰ— ਕੀ ਤੁਸੀਂ ਵੀ ਉਨ੍ਹਾਂ ਲੋਕਾਂ 'ਚ ਸ਼ਾਮਲ ਹੋ, ਜੋ ਕੰਮ ਦੀ ਦੋੜ-ਭੱਜ 'ਚ ਅਕਸਰ ਹੀ ਆਪਣਾ ਬ੍ਰੇਕ ਫਾਸਟ ਛੱਡ ਦਿੰਦੇ ਹਨ। ਜੇਕਰ ਤੁਹਾਡੇ ਕੋਲ ਵੀ ਸਵੇਰ ਦਾ ਨਾਸ਼ਤਾ ਬਣਾਉਣ ਅਤੇ ਕਰਨ ਦਾ ਸਮਾਂ ਨਹੀਂ ਹੁੰਦਾ ਤਾਂ ਬਨਾਨਾ ਮਿਲਕ ਸ਼ੇਕ ਬਣਾ ਕੇ ਪੀ ਸਕਦੇ ਹੋ। ਇਸ ਨੂੰ ਬਣਾਉਣਾ ਬਹੁਤ ਅਸਾਨ ਹੁੰਦਾ ਹੈ ਅਤੇ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਕਾਫ਼ੀ ਦੇਰ ਤੱਕ ਤੁਹਾਨੂੰ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਹੈ। ਤੁਸੀਂ ਚਾਹੋ ਤਾਂ ਇਸ ਡ੍ਰਾਈ ਫਰੂਟ ਵੀ ਮਿਲਾ ਇਸ ਨੂੰ ਹੋਰ ਵੀ ਬਿਹਤਰੀਨ ਬਣਾ ਸਕਦੇ ਹੋ।
ਜਾਣੋ ਬਨਾਨਾ ਸ਼ੇਕ ਪੀਣ ਦੇ ਫਾਇਦੇ
1 ਕੇਲੇ 'ਚ ਪੇਕਟੀਨ ਨਾਮਕ ਫਾਈਬਰ ਪਾਇਆ ਜਾਂਦਾ ਹੈ ਜੋ ਪਾਚਨ-ਤੰਤਰ ਨੂੰ ਠੀਕ ਰੱਖਦਾ ਹੈ। ਪਾਚਨ-ਤੰਤਰ ਠੀਕ ਰਹਿਣ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਵੀ ਨਹੀਂ ਹੋਵੇਗੀ।
2 ਦਿਨਭਰ ਕੰਮ ਕਰਨ ਲਈ ਸਾਨੂੰ ਊਰਜਾ ਦੀ ਜ਼ਰੂਰਤ ਹੁੰਦੀ ਹੈ। ਕੇਲੇ ਅਤੇ ਦੁੱਧ ਨਾਲ ਬਣਿਆ ਇਹ ਸ਼ੇਕ ਸਾਨੂੰ ਦਿਨਭਰ ਊਰਜਾ ਵਾਨ ਬਣਾਈ ਰੱਖਦਾ ਹੈ।
3 ਦੁੱਧ 'ਚ ਮੌਜੂਦ ਕੈਲਸ਼ੀਅਮ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੁੰਦਾ ਹੈ।
4 ਬਨਾਨਾ ਸ਼ੇਕ 'ਚ ਮੌਜੂਦ ਵਿਟਾਮਿਨ ਬੀ6 ਖ਼ੂਨ ਦੇ ਦੌਰੇ ਲਈ ਬਹੁਤ ਲਾਭਦਇਕ ਹੁੰਦਾ ਹੈ।
5 ਦੁੱਧ 'ਚ ਮੌਜੂਦ ਵਿਟਾਮਿਨ ਈ ਸਾਡੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਸਾਡੇ ਸਰੀਰ ਨੂੰ ਵੀ ਤੰਦਰੁਸਤ ਰੱਖਦਾ ਹੈ।