Health Tipse: ਟਾਈਫਾਈਡ ਹੋਣ 'ਤੇ ਦਿਖਾਈ ਦਿੰਦੇ ਹਨ ਸਿਰ ਦਰਦ ਸਣੇ ਇਹ ਲੱਛਣ, ਭੁੱਲ ਕੇ ਵੀ ਨਾ ਨਜ਼ਰਅੰਦਾਜ਼
Tuesday, Jun 29, 2021 - 11:22 AM (IST)
ਨਵੀਂ ਦਿੱਲੀ : ਬਦਲਦੇ ਮੌਸਮ ਕਾਰਨ ਹਰ ਕੋਈ ਬਿਮਾਰ ਹੋ ਰਿਹੈ ਹੈ। ਜ਼ਿਆਦਾਤਰ ਬੁਖ਼ਾਰ ਟਾਈਫਾਈਡ 'ਚ ਬਦਲ ਜਾਂਦਾ ਹੈ, ਜੋ ਕਿ ਸਰੀਰ ਲਈ ਬੇਹੱਦ ਖ਼ਤਰਨਾਕ ਹੈ। ਟਾਈਫਾਈਡ ਇਕ ਬਿਮਾਰੀ ਹੈ ਜੋ ਬੈਕਟੀਰੀਆ ਦੀ ਲਾਗ ਕਾਰਨ ਹੁੰਦੀ ਹੈ ਜੋ ਸਿੱਧਾ ਅੰਤੜੀ ਨੂੰ ਪ੍ਰਭਾਵਤ ਕਰਦੀ ਹੈ। ਇਹ ਬਿਮਾਰੀ ਗੰਦੇ ਭੋਜਨ, ਦੂਸ਼ਿਤ ਪਾਣੀ ਅਤੇ ਗੰਦੀਆਂ ਵਸਤੂਆਂ ਖਾਣ-ਪੀਣ ਨਾਲ ਫੈਲਦੀ ਹੈ। ਇਸ ਬਿਮਾਰੀ ਦੇ ਮੁੱਖ ਲੱਛਣ ਹਨ ਪਸੀਨਾ ਆਉਣਾ, ਸਿਰ ਦਰਦ, ਸਰੀਰ 'ਚ ਦਰਦ, ਗੈਸਟ੍ਰੋਇੰਟੇਸਟਾਈਨਲ ਸਮੱਸਿਆਵਾਂ ਨਾਲ-ਨਾਲ ਖੁਸ਼ਕ ਖੰਘ ਸ਼ਾਮਲ ਹੈ। ਇਸ ਬਿਮਾਰੀ ਵਿਚ ਜੇ ਖਾਣ-ਪੀਣ ਦੀ ਸਹੀ ਵਰਤੋਂ ਨਾ ਕੀਤੀ ਜਾਵੇ ਤਾਂ ਸਮੱਸਿਆ ਵਧ ਸਕਦੀ ਹੈ। ਜੇ ਤੁਸੀਂ ਇਸ ਬਿਮਾਰੀ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਅਜਿਹੀਆਂ ਵਸਤੂਆਂ ਨੂੰ ਭੋਜਨ 'ਚ ਸ਼ਾਮਲ ਕਰੋ ਜੋ ਟਾਈਫਾਈਡ ਦਾ ਇਲਾਜ ਕਰ ਸਕਦੇ ਹਨ। ਆਓ ਜਾਣਦੇ ਹਾਂ ਟਾਈਫਾਈਡ ਤੋਂ ਛੁਟਕਾਰਾ ਪਾਉਣ ਲਈ ਕਿਹੜੇ ਭੋਜਨ ਨੂੰ ਖੁਰਾਕ 'ਚ ਸ਼ਾਮਲ ਕਰਨਾ ਹੈ ਅਤੇ ਕਿਹੜੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਟਾਈਫਾਈਡ 'ਚ ਖਾਣੇ ਚਾਹੀਦੇ ਹਨ ਇਹ ਫ਼ਲ
ਜੇਕਰ ਤੁਸੀਂ ਟਾਈਫਾਈਡ ਦਾ ਜਲਦੀ ਇਲਾਜ ਕਰਨਾ ਚਾਹੁੰਦੇ ਹੋ ਤਾਂ ਫ਼ਲਾਂ 'ਚ ਕੇਲਾ, ਚੀਕੂ, ਪਪੀਤਾ, ਸੇਬ, ਮੌਸਮੀ, ਸੰਤਰਾ ਖਾਓ।
ਭੋਜਨ 'ਚ ਦਾਲ, ਖਿਚੜੀ, ਹਰੀਆਂ ਸਬਜ਼ੀਆਂ ਪਾਲਕ, ਗੋਭੀ, ਗਾਜਰ ਅਤੇ ਪਪੀਤਾ ਖਾਓ।
ਦਹੀਂ ਖਾਣਾ ਇਸ ਬਿਮਾਰੀ ਵਿਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਖੰਘ, ਜ਼ੁਕਾਮ ਤੇ ਜੋੜਾਂ ਦੇ ਦਰਦ ਵਾਲੇ ਲੋਕਾਂ ਨੂੰ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਦੁੱਧ ਸਰੀਰ ਨੂੰ ਐਨਰਜੀ ਦੇ ਸਕਦਾ ਹੈ, ਇਸ ਲਈ ਇਸ ਦਾ ਸੇਵਨ ਕਰੋ।
ਸ਼ਹਿਦ ਇਸ ਬਿਮਾਰੀ ਵਿਚ ਬਹੁਤ ਫ਼ਾਇਦੇਮੰਦ ਹੈ ਇਕ ਗਲਾਸ ਕੋਸੇ ਪਾਣੀ 'ਚ ਇਕ ਚਮਚ ਸ਼ਹਿਦ ਲਓ ਅਤੇ ਇਸ ਦਾ ਸੇਵਨ ਕਰੋ। ਇਹ ਪਾਚਨ ਪ੍ਰਣਾਲੀ ਨੂੰ ਸੁਧਾਰਨ ਵਿਚ ਸਹਾਇਤਾ ਕਰਦਾ ਹੈ।
ਜੇ ਟਾਈਫਾਈਡ ਕਾਰਨ ਬੁਖ਼ਾਰ ਹੈ ਤਾਂ ਤਰਲ ਪਦਾਰਥ ਪੀਓ
ਪੁਦੀਨੇ ਟਾਈਫਾਈਡ ਵਿਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਕੁਝ ਪੁਦੀਨੇ ਦੇ ਪੱਤਿਆਂ 'ਚ ਲੂਣ, ਹਿੰਗ, ਅਨਾਰਦਾਨਾ ਮਿਲਾ ਕੇ ਇਸ ਦੀ ਚਟਨੀ ਖਾਣਾ ਲਾਹੇਵੰਦ ਹੁੰਦਾ ਹੈ।
ਟਾਈਫਾਈਡ ਕਾਰਨ ਹੋਣ ਵਾਲੀ ਕਮਜ਼ੋਰੀ ਨੂੰ ਦੂਰ ਕਰਨ ਲਈ ਕਿਸ਼ਮਿਸ਼, ਮੂੰਗੀ ਦੀ ਦਾਲ, ਪਤਲਾ ਦਲੀਆ, ਮੱਖਣ, ਦੁੱਧ ਤੇ ਦਹੀਂ ਦੀ ਵਰਤੋਂ ਕਰੋ।
ਟਾਈਫਾਈਡ 'ਚ ਕੁਝ ਚੀਜ਼ਾਂ ਵਧਾ ਸਕਦੀਆਂ ਹਨ ਮਰਜ, ਇਨ੍ਹਾਂ ਤੋਂ ਕਰੋ ਪਰਹੇਜ਼
ਟਾਈਫਾਈਡ 'ਚ ਕੈਫੀਨ ਚੀਜ਼ਾਂ ਦਾ ਸੇਵਨ ਨਾ ਕਰੋ ਇਹ ਢਿੱਡ ਵਿਚ ਗੈਸ ਪੈਦਾ ਕਰ ਸਕਦੀ ਹੈ।
ਤਲੇ ਭੋਜਨ ਤੋਂ ਪਰਹੇਜ਼ ਕਰੋ
ਘਿਓ, ਤੇਲ, ਵੇਸਣ, ਮੱਕੀ, ਸ਼ੱਕਰਕਕੰਦ, ਕਟਹਲ, ਭੂਰੇ ਚਾਵਲ ਤੋਂ ਪਰਹੇਜ਼ ਕਰੋ।
ਲਾਲ ਮਿਰਚ, ਮਿਰਚ ਦੀ ਚਟਣੀ, ਸਿਰਕਾ, ਗਰਮ ਮਸਾਲਾ, ਖੱਟੇ ਤੋਂ ਪਰਹੇਜ਼ ਕਰੋ।
ਆਂਡੇ ਜਾਂ ਗਰਮ ਚੀਜ਼ਾਂ ਵਧਾ ਸਕਦੀ ਹੈ ਪਰੇਸ਼ਾਨੀ।
ਮੀਟ, ਅਚਾਰ ਅਤੇ ਮਸਾਲੇਦਾਰ ਵਸਤੂਆਂ ਵੀ ਖੁਰਾਕ 'ਚੋਂ ਕੱਢੋ।