Health Tips: ਦਿਲ ਦੀ ਧੜਕਣ ਵਧਣ ਤੇ ਘਟਣ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਮਿਸ਼ਰੀ ਸਣੇ ਅਪਣਾਉਣ ਇਹ ਨੁਸਖ਼ੇ

Friday, Oct 01, 2021 - 03:28 PM (IST)

ਜਲੰਧਰ (ਬਿਊਰੋ) - ਅੱਜ ਕਲ ਦੇ ਗ਼ਲਤ ਖਾਣ-ਪੀਣ ਅਤੇ ਗਲਤ ਜੀਵਨ ਸ਼ੈਲੀ ਦੇ ਕਾਰਨ ਦਿਲ ਦੀਆਂ ਸਮੱਸਿਆਵਾਂ ਬਹੁਤ ਵੱਧ ਰਹੀਆਂ ਹਨ। ਇਸ ਕਰਕੇ ਅਜੌਕੇ ਸਮੇਂ ’ਚ ਬਹੁਤ ਸਾਰੇ ਲੋਕਾਂ ਨੂੰ ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਹੋ ਰਹੀ ਹੈ। ਦਿਲ ਦੀ ਧੜਕਣ ਕੋਈ ਬੀਮਾਰੀ ਨਹੀਂ ਪਰ ਜਦੋਂ ਵੀ ਦਿਲ ਦੀ ਧੜਕਣ ਵਧਣ ਲੱਗਦੀ ਹੈ ਤਾਂ ਇਨਸਾਨ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ । ਦਿਲ ਦੀ ਧੜਕਣ ਵਧਣ ਦੇ ਕਈ ਕਾਰਨ ਹੋ ਸਕਦੇ ਹਨ। ਧੜਕਣ ਕਾਰਨ ਖੂਨ ਸਾਡੇ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਦਾ ਹੈ, ਜਿਸ ਕਰਕੇ ਇਸ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਅਸੀਂ ਘਰੇਲੂ ਨੁਸਖ਼ੇ ਅਪਣਾ ਕੇ ਵੀ ਇਸ ’ਤੇ ਕਾਬੂ ਪਾ ਸਕਦੇ ਹਾਂ। ਆਓ ਜਾਣਦੇ ਹਾਂ ਦਿਲ ਦੀ ਧੜਕਣ ਵਧਣ ਦੇ ਲੱਛਣ ਅਤੇ ਇਸ ਨੂੰ ਕਾਬੂ ਕਰਨ ਦੇ ਘਰੇਲੂ ਨੁਸਖ਼ੇ...

ਦਿਲ ਦੀ ਧੜਕਣ ਵਧਣ ਦੇ ਲੱਛਣ
. ਜਦੋਂ ਵੀ ਕਿਸੇ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਦਾ ਹੈ ਤਾਂ ਉਸ ਦੇ ਕਈ ਲੱਛਣ ਦਿਖਾਈ ਦੇਣ ਲੱਗ ਜਾਂਦੇ ਹਨ ।
. ਸਰੀਰ ਵਿੱਚ ਰੁੱਖਾਪਣ।
. ਪਿਆਸ ਜ਼ਿਆਦਾ ਲੱਗਣਾ।
. ਭੁੱਖ ਦੀ ਘਾਟ।
. ਹੱਥ ਪੈਰ ਠੰਢੇ ਹੋ ਜਾਣਾ।
. ਸਾਹ ਲੈਣ ਵਿੱਚ ਪ੍ਰੇਸ਼ਾਨੀ।

ਪੜ੍ਹੋ ਇਹ ਵੀ ਖ਼ਬਰ - Health Tips: ਜੋੜਾਂ ਤੇ ਮਾਸਪੇਸ਼ੀਆਂ ’ਚ ਹੋਣ ਵਾਲੇ ਦਰਦ ਤੋਂ ਨਿਜ਼ਾਤ ਪਾਉਣ ਲਈ ਦਾਲਾਂ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ

ਦਿਲ ਦੀ ਧੜਕਣ ਨੂੰ ਇੰਝ ਕਰੋ ਕਾਬੂ

ਅਨਾਰ ਦੇ ਪੱਤੇ
ਅਨਾਰ ਦੇ ਤਾਜਾ ਪੱਤੇ ਪਾਣੀ ਵਿੱਚ ਉਬਾਲ ਕੇ ਕਾੜਾ ਬਣਾ ਲਓ ਅਤੇ ਸਵੇਰੇ ਸ਼ਾਮ ਇਸਦਾ ਸੇਵਨ ਕਰੋ। ਇਸ ਨਾਲ ਦਿਲ ਦੀ ਧੜਕਣ ਠੀਕ ਹੋ ਜਾਵੇਗੀ ।

ਆਂਵਲਾ ਅਤੇ ਮਿਸ਼ਰੀ
ਸੁੱਕਾ ਆਂਵਲਾ ਅਤੇ ਮਿਸ਼ਰੀ 50-50 ਗ੍ਰਾਮ ਲੈ ਕੇ ਪੀਸ ਲਓ ਅਤੇ ਰੋਜ਼ਾਨਾ 16 ਗ੍ਰਾਮ ਪਾਊਡਰ ਪਾਣੀ ਨਾਲ ਲਓ। ਕੁਝ ਹੀ ਦਿਨਾਂ ਵਿੱਚ ਦਿਲ ਦੀ ਧੜਕਣ ਸਾਧਾਰਨ ਹੋ ਜਾਵੇਗੀ ।

ਸੇਬ
200 ਗ੍ਰਾਮ ਸੇਬ ਛਿਲਕਿਆਂ ਸਮੇਤ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ। ਅੱਧਾ ਲੀਟਰ ਪਾਣੀ ਵਿੱਚ ਪਾ ਕੇ ਉਬਾਲੋ। ਜਦੋਂ ਪਾਣੀ 1 ਕੱਪ ਰਹਿ ਜਾਵੇ, ਤਾਂ ਇਸ ਵਿਚ ਮਿਸ਼ਰੀ ਮਿਲਾ ਕੇ ਪੀਓ। ਇਸ ਨਾਲ ਦਿਲ ਮਜ਼ਬੂਤ ਹੋ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰ - Health Tips:ਰਾਤ ਨੂੰ ਸੋਣ ਤੋਂ ਪਹਿਲਾਂ ਧੁੰਨੀ ’ਚ ਜ਼ਰੂਰ ਲਗਾਓ ਸਰ੍ਹੋਂ ਦਾ ਤੇਲ, ਜੋੜਾਂ ਦੇ ਦਰਦ ਸਣੇ ਦੂਰ ਹੋਣਗੇ ਇਹ

ਨਿੰਬੂ
ਪਾਣੀ ਵਿੱਚ ਅੱਧਾ ਨਿੰਬੂ ਅਤੇ ਚੁਟਕੀ ਭਰ ਖਾਣ ਵਾਲਾ ਸੋਡਾ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਦਿਲ ਦੀ ਧੜਕਣ ਸਾਧਾਰਨ ਹੋ ਜਾਵੇਗੀ ।

ਗੰਢਾ
ਜਿੰਨ੍ਹਾਂ ਲੋਕਾਂ ਦੀ ਦਿਲ ਦੀ ਧੜਕਣ ਵਧਦੀ ਹੈ, ਉਨ੍ਹਾਂ ਨੂੰ ਰੋਜ਼ਾਨਾ 1 ਕੱਚੇ ਗੰਢੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਫ਼ਾਇਦਾ ਹੁੰਦਾ ਹੈ।

ਕਿਸ਼ਮਿਸ਼
ਇੱਕ ਗਿਲਾਸ ਦੁੱਧ ਵਿੱਚ ਮਿਸ਼ਰੀ, ਸ਼ਹਿਦ ਅਤੇ ਭਿੱਜੇ ਹੋਏ 10 ਕਿਸ਼ਮਿਸ਼ ਦੇ ਦਾਣੇ ਪੀਸ ਕੇ ਮਿਲਾ ਲਓ। ਲਗਾਤਾਰ 40 ਦਿਨ ਪੀਓ । ਦਿਲ ਦੀ ਧੜਕਣ ਘੱਟ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ - Health Tips: ਖਾਣਾ ਖਾਣ ਤੋਂ ਬਾਅਦ ਫੁੱਲਦਾ ਹੈ ‘ਢਿੱਡ’ ਤਾਂ ਤੁਲਸੀ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ, ਹੋਵੇਗਾ ਫ਼ਾਇਦਾ

ਅਦਰਕ ਦਾ ਰਸ
ਅਦਰਕ ਦਾ ਰਸ ਇੱਕ ਚਮਚ, 4-5 ਤੁਲਸੀ ਦੇ ਪੱਤੇ, ਲਸਣ ਦਾ ਰਸ ਦੋ ਬੂੰਦਾਂ ਅਤੇ ਚੁਟਕੀ ਭਰ ਸੇਂਧਾ ਨਮਕ ਮਿਲਾ ਕੇ ਲਓ। ਦਿਲ ਦੀ ਧੜਕਣ ਸਾਧਾਰਨ ਹੋ ਜਾਵੇਗੀ ।

ਗਾਜਰ ਦੀ ਕਰੋ ਵਰਤੋਂ
ਰਾਤ ਦੇ ਸਮੇਂ ਗਾਜਰ ਭੁੰਨ ਕੇ ਛਿੱਲ ਲਓ ਅਤੇ ਖੁੱਲ੍ਹੀ ਜਗ੍ਹਾਂ ਵਿੱਚ ਰੱਖ ਦਿਓ। ਸਵੇਰ ਸਮੇਂ ਇਸ ਵਿੱਚ ਸ਼ੱਕਰ ਅਤੇ ਗੁਲਾਬ ਜਲ ਮਿਲਾ ਕੇ ਖਾਓ । ਇਸ ਨਾਲ ਦਿਲ ਦੀ ਧੜਕਣ ਕਾਬੂ ’ਚ ਰਹੇਗੀ। 

ਪੜ੍ਹੋ ਇਹ ਵੀ ਖ਼ਬਰ - Health Tips: ਰੀੜ੍ਹ ਦੀ ਹੱਡੀ ਦੇ ਦਰਦ ਤੋਂ ਪਰੇਸ਼ਾਨ ਲੋਕ ਨਾਰੀਅਲ ਦੇ ਤੇਲ ਸਣੇ ਅਪਣਾਓ ਇਹ ਘੇਰਲੂ ਨੁਸਖ਼ੇ

ਸੁੱਕਾ ਧਨੀਆ ਅਤੇ ਮਿਸ਼ਰੀ
ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡੇ ਦਿਲ ਦੀ ਧੜਕਣ ਵਧ ਗਈ ਹੈ, ਤਾਂ ਸੁੱਕਾ ਧਨੀਆ ਅਤੇ ਮਿਸ਼ਰੀ ਇਕੋ ਜਿਹੀ ਮਾਤਰਾ ਵਿੱਚ ਮਿਲਾ ਕੇ ਇੱਕ ਚਮਚੇ ਠੰਡੇ ਪਾਣੀ ਨਾਲ ਲਓ। ਇਸ ਨਾਲ ਦਿਲ ਦੀ ਧੜਕਣ ਕਾਬੂ ’ਚ ਰਹੇਗੀ। 

ਗੁਲਾਬ ਦੇ ਫੁੱਲਾਂ ਦਾ ਰਸ
ਸਫੈਦ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਦਾ ਰਸ 10 ਤੋਂ 20 ਮਿਲੀਲਿਟਰ ਸਵੇਰੇ ਸ਼ਾਮ ਸੇਵਨ ਕਰੋ। ਇਸ ਨਾਲ ਦਿਲ ਦੀ ਧੜਕਣ ਕਾਬੂ ’ਚ ਰਹੇਗੀ। 

ਅਰਜੁਨ ਦੀ ਛਾਲ
ਅਰਜੁਨ ਦੀ ਛਾਲ 500 ਗ੍ਰਾਮ, 125 ਗ੍ਰਾਮ ਛੋਟੀ ਇਲਾਇਚੀ ਪੀਸ ਕੇ ਪਾਊਡਰ ਬਣਾ ਲਓ। 3-3 ਗਰਾਮ ਦੀ ਮਾਤਰਾ ਵਿੱਚ ਸਵੇਰੇ-ਸ਼ਾਮ ਪਾਣੀ ਦੇ ਨਾਲ ਸੇਵਨ ਕਰੋ। ਦਿਲ ਦੀ ਧੜਕਣ ਅਤੇ ਘਬਰਾਹਟ ਠੀਕ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ - Health Tips:ਬੱਚਿਆਂ ਦੇ ਢਿੱਡ ’ਚ ਵਾਰ-ਵਾਰ ਹੋ ਰਿਹੈ ਦਰਦ, ਦਹੀਂ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ


rajwinder kaur

Content Editor

Related News